ਦਿੱਲੀ HC 'ਚ ਇਸ ਵਾਰ ਨਹੀਂ ਹੋਣਗੀਆਂ ਗਰਮੀ ਦੀਆਂ ਛੁੱਟੀਆਂ, ਜੂਨ ਮਹੀਨੇ 'ਚ ਵੀ ਹੋਵੇਗਾ ਕੰਮ

04/09/2020 6:03:52 PM

ਨਵੀਂ ਦਿੱਲੀ-ਕੋਰੋਨਾਵਾਇਰਸ ਮਹਾਮਾਰੀ ਕਾਰਨ ਲਾਗੂ ਲਾਕਡਾਊਨ ਦੇ ਚੱਲਦਿਆਂ ਕੰਮ ਦੇ ਸਮੇਂ ਦੀ ਭਰਪਾਈ ਦੇ ਮੱਦੇਨਜ਼ਰ ਦਿੱਲੀ ਹਾਈ ਕੋਰਟ ਨੇ ਅੱਜ 1 ਤੋਂ 30 ਜੂਨ ਤੱਕ ਹੋਣ ਵਾਲੀਆਂ ਗਰਮੀਆਂ ਦੀਆਂ ਛੁੱਟੀਆਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਦਿੱਲੀ ਹਾਈ ਕੋਰਟ ਦੇ ਅਧੀਨ ਅਦਾਲਤਾਂ ਦੀ ਇਸ ਸਾਲ ਜੂਨ ਮਹੀਨੇ ਦੀਆਂ ਗਰਮੀਆਂ ਦੀਆਂ ਛੁੱਟੀਆਂ ਨਹੀਂ ਹੋਣਗੀਆਂ। ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਡੀ.ਐੱਨ. ਪਟੇਲ ਅਤੇ ਹੋਰ ਜੱਜਾਂ ਨੇ ਬੈਠਕ 'ਚ ਲਾਕਡਾਊਨ ਕਾਰਨ ਮੁਕੱਦਮਿਆਂ ਨੂੰ ਲੈ ਕੇ ਲੋਕਾਂ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਧਿਆਨ 'ਚ ਰੱਖਦੇ ਹੋਏ ਇਹ ਫੈਸਲਾ ਲਿਆ। ਅਦਾਲਤਾਂ ਦੀ ਕਾਰਵਾਈ ਲਗਾਤਾਰ ਬੰਦ ਰਹਿਣ ਦੇ ਮੱਦੇਨਜ਼ਰ ਵੀ ਛੁੱਟੀਆਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ। ਮੌਜੂਦਾ ਸਮੇਂ ਦੌਰਾਨ ਵੀਡੀਓ ਕਾਨਫਰੰਸਿੰਗ ਰਾਹੀਂ ਸਿਰਫ ਬੇਹੱਦ ਜਰੂਰੀ ਮੁਕੱਦਮਿਆਂ ਦੀ ਸੁਣਵਾਈ ਕੀਤੀ ਜਾ ਰਹੀ ਹੈ। 

PunjabKesari

ਹਾਈ ਕੋਰਟ ਪਿਛਲੇ 16 ਮਾਰਚ ਤੋਂ ਸਿਰਫ ਜਰੂਰੀ ਮਾਮਲਿਆਂ ਦੀ ਸੁਣਵਾਈ ਕਰ ਰਿਹਾ ਹੈ। ਹਾਈ ਕੋਰਟ ਨੇ ਅੱਜ ਭਾਵ ਵੀਰਵਾਰ ਨੂੰ ਇਹ ਫੈਸਲਾ ਕੀਤਾ ਹੈ ਕਿ ਅਦਾਲਤਾਂ ਜੂਨ 2020 ਦੇ ਛੁੱਟੀਆਂ ਦੇ ਮਹੀਨੇ 'ਚ ਕੰਮ ਕਰਨਾ ਜਾਰੀ ਰੱਖਣਗੇ। 


Iqbalkaur

Content Editor

Related News