ਕੋਰੋਨਾ : ਦਿੱਲੀ ਦੇ ਗੁਰਦੁਆਰਿਆਂ ''ਚ ਵੰਡੇ ਜਾਣਗੇ ਮੁਫ਼ਤ ਮਾਸਕ
Saturday, Mar 07, 2020 - 05:01 PM (IST)
ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਜਧਾਨੀ 'ਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਗੁਰਦੁਆਰਿਆਂ 'ਚ ਲੋਕਾਂ ਨੂੰ ਮੁਫ਼ਤ ਮਾਸਕ ਵੰਡੇਗੀ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਕਮੇਟੀ ਨੇ ਇਹ ਫੈਸਲਾ ਬਾਜ਼ਾਰ 'ਚ ਮਾਸਕ ਦੀ ਕਮੀ ਅਤੇ ਵਧਦੀ ਕੀਮਤਾਂ ਦੇ ਮੱਦੇਨਜ਼ਰ ਕੀਤਾ ਹੈ ਤਾਂ ਕਿ ਆਮ ਆਦਮੀ ਨੂੰ ਬਚਾਅ ਲਈ ਜ਼ਰੂਰੀ ਯੰਤਰ ਉਪਲੱਬਧ ਕਰਵਾਏ ਜਾਣਗੇ।
ਉਨ੍ਹਾਂ ਨੇ ਦੱਸਿਆ ਕਿ ਕਮੇਟੀ ਦੀ ਬੈਠਕ 'ਚ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਸੁਝਾਅ ਦਿੱਤਾ ਕਿ ਕੋਰੋਨਾ ਵਾਇਰਸ ਨਾਲ ਲੜਾਈ 'ਚ ਕਮੇਟੀ ਨੂੰ ਸਰਕਾਰ ਅਤੇ ਸਮਾਜ ਨਾਲ ਇਕਜੁਟਤਾ ਜਤਾਉਂਦੇ ਹੋਏ ਦਿੱਲੀ ਦੇ ਸਾਰੇ ਗੁਰਦੁਆਰਿਆਂ ਨੂੰ ਮੁਫ਼ਤ ਮਾਸਕ ਅਤੇ ਹੋਰ ਮੈਡੀਕਲ ਯੰਤਰ ਉਪਲੱਬਧ ਕਰਵਾਉਣੇ ਚਾਹੀਦੇ। ਸਿਰਸਾ ਨੇ ਦੱਸਿਆ ਕਿ ਸ਼ੁਰੂਆਤੀ ਤੌਰ 'ਤੇ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ 'ਚ 8 ਮਾਰਚ 10 ਹਜ਼ਾਰ ਮਾਸਕ ਵੰਡੇ ਜਾਣਗੇ। ਇਸ ਤੋਂ ਬਾਅਦ ਲੋਕਾਂ ਦੀ ਮੰਗ ਅਤੇ ਜ਼ਰੂਰਤ ਦੇ ਹਿਸਾਬ ਨਾਲ ਆਉਣ ਵਾਲੇ ਦਿਨਾਂ 'ਚ ਬਾਕੀ ਗੁਰਦੁਆਰਿਆਂ 'ਚ ਵੀ ਮਾਸਕ ਅਤੇ ਹੋਰ ਯੰਤਰ ਮੁਫ਼ਤ ਵੰਡੇ ਜਾਣਗੇ।