ਕੋਰੋਨਾਵਾਇਰਸ ਨਾਲ ਹਿਮਾਚਲ 'ਚ ਇਕ ਹੋਰ ਮੌਤ, 70 ਸਾਲਾ ਔਰਤ ਨੇ ਤੋੜਿਆ ਦਮ

Friday, Apr 03, 2020 - 12:34 PM (IST)

ਕੋਰੋਨਾਵਾਇਰਸ ਨਾਲ ਹਿਮਾਚਲ 'ਚ ਇਕ ਹੋਰ ਮੌਤ, 70 ਸਾਲਾ ਔਰਤ ਨੇ ਤੋੜਿਆ ਦਮ

ਸੋਲਨ-ਹਿਮਾਚਲ ਪ੍ਰਦੇਸ਼ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ 70 ਸਾਲਾ ਔਰਤ ਦੀ ਮੌਤ ਹੋਣ ਕਾਰਨ ਹੁਣ ਤੱਕ ਸੂਬੇ 'ਚ ਦੂਜੀ ਮੌਤ ਹੋ ਗਈ। ਮਿ੍ਰਤਕ ਔਰਤ ਨੇ ਚੰਡੀਗੜ੍ਹ ਦੇ ਪੀ.ਜੀ.ਆਈ. 'ਚ ਦਮ ਤੋੜਿਆ। ਜਾਣਕਾਰੀ ਮਿਲੀ ਹੈ ਕਿ ਮਿ੍ਰਤਕ ਔਰਤ ਨੂੰ ਬਦੀ 'ਚ ਇਕ ਪ੍ਰਾਈਵੇਟ ਹਸਪਤਾਲ ਤੋਂ 2 ਅਪ੍ਰੈਲ ਨੂੰ ਪੀ.ਜੀ.ਆਈ. ਰੈਫਰ ਕੀਤਾ ਗਿਆ ਸੀ, ਜਿੱਥੇ ਅੱਜ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ 31 ਮਾਰਚ ਨੂੰ ਮਹਿਲਾ ਖਾਂਸੀ ਅਤੇ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਹੀ ਹਸਪਤਾਲ ਪਹੁੰਚੀ ਸੀ।

ਇਹ ਵੀ ਦੱਸਿਆ ਜਾਂਦਾ ਹੈ ਕਿ ਮਿ੍ਰਤਕ ਔਰਤ ਬਦੀ 'ਚ ਹੈਲਮੇਟ ਬਣਾਉਣ ਵਾਲੀ ਕੰਪਨੀ ਦੇ ਡਾਇਰੈਕਟਰ ਦੀ ਪਤਨੀ ਸੀ ਅਤੇ ਦਿੱਲੀ ਦੀ ਰਹਿਣ ਵਾਲੀ ਹੈ। ਸੋਲਨ ਦੇ ਡੀ.ਸੀ ਨੇ ਔਰਤ ਦੀ ਕੋਰੋਨਾਵਾਇਰਸ ਨਾਲ ਮੌਤ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ: ਭਾਰਤ 'ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਕੋਰੋਨਾਵਾਇਰਸ, ਵਧੀ ਪੀੜਤਾਂ ਦੀ ਗਿਣਤੀ


author

Iqbalkaur

Content Editor

Related News