ਕੋਰੋਨਾ ਵਾਇਰਸ : ਚੀਨ ਤੋਂ ਲਿਆਂਦੇ ਗਏ 324 ਲੋਕਾਂ ''ਚੋਂ 104 ਦਿੱਲੀ ਦੇ ITBP ਕੇਂਦਰ ''ਚ ਭਰਤੀ

02/01/2020 1:59:52 PM

ਨਵੀਂ ਦਿੱਲੀ— ਚੀਨ 'ਚ ਕੋਰੋਨਾ ਵਾਇਰਸ ਨਾਲ ਜ਼ਿਆਦਾ ਪ੍ਰਭਾਵਿਤ ਵੁਹਾਨ ਸ਼ਹਿਰ ਤੋਂ ਕੱਢ ਕੇ ਲਿਆਂਦੇ ਗਏ 104 ਭਾਰਤੀਆਂ ਨੂੰ ਇੱਥੇ ਆਈ.ਟੀ.ਬੀ.ਪੀ. ਦੇ ਕੇਂਦਰ 'ਚ ਭਰਤੀ ਕਰਵਾਇਆ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ 324 ਭਾਰਤੀਆਂ ਨੂੰ ਸ਼ਨੀਵਾਰ ਨੂੰ ਵੁਹਾਨ ਤੋਂ ਦਿੱਲੀ ਲਿਆਂਦਾ ਸੀ। ਆਈ.ਟੀ.ਬੀ.ਪੀ. ਦੇ ਬੁਲਾਰੇ ਵਿਵੇਕ ਕੁਮਾਰ ਪਾਂਡੇ ਨੇ ਦੱਸਿਆ ਕਿ ਸਵੇਰੇ ਇੱਥੇ ਪਹੁੰਚੇ ਇਨ੍ਹਾਂ 324 ਲੋਕਾਂ 'ਚੋਂ 88 ਔਰਤਾਂ, 10 ਪੁਰਸ਼ਾਂ ਅਤੇ 6 ਬੱਚੇ ਸ਼ਾਮਲ ਹਨ, ਜਿਨ੍ਹਾਂ ਨੂੰ ਵਿਸ਼ੇਸ਼ ਵਾਰਡ 'ਚ ਰੱਖਿਆ ਗਿਆ ਹੈ।

ਉਨ੍ਹਾਂ ਨੇ ਕਿਹਾ,''ਇਨ੍ਹਾਂ ਸਾਰੇ ਯਾਤਰੀਆਂ ਦੇ ਪਹਿਲੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਜਾਂਚ ਕੀਤੀ ਗਈ ਅਤੇ ਹੁਣ ਦੂਜੀ ਜਾਂਚ ਛਾਵਲਾ ਕੇਂਦਰ 'ਚ ਡਾਕਟਰ ਕਰ ਰਹੇ ਹਨ।'' ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਕੇਂਦਰ 'ਚ ਡਾਕਟਰ ਅਤੇ ਹੋਰ ਮਾਹਰ ਹਰ ਸਮੇਂ ਕੰਮ ਕਰਨਗੇ। ਭਾਰਤ-ਤਿੱਬਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਦੇ ਕੰਪਲੈਕਸ 'ਚ 25 ਡਾਕਟਰਾਂ ਦੀ ਟੀਮ ਤਾਇਨਾਤ ਹੈ। ਇਨ੍ਹਾਂ 'ਚੋਂ 15 ਡਾਕਟਰ ਸਫ਼ਦਰਗੰਜ ਹਸਪਤਾਲ ਤੋਂ ਹਨ ਅਤੇ 10 ਆਈ.ਟੀ.ਬੀ.ਪੀ. ਦੇ। ਕੇਂਦਰ 'ਚ ਤੈਅ ਸਮੇਂ ਤੱਕ ਸਾਰੇ ਯਾਤਰੀਆਂ 'ਚ ਇਨਫੈਕਸ਼ਨ ਦੀ ਜਾਂਚ ਕੀਤੀ ਜਾਵੇਗੀ। ਇੱਥੋਂ ਕਰੀਬ ਮਾਨੇਸਰ 'ਚ ਫੌਜ ਨੇ ਵੀ ਇਸੇ ਤਰ੍ਹਾਂ ਦਾ ਕੇਂਦਰ ਸਥਾਪਤ ਕੀਤਾ ਹੈ। ਇਮਾਰਤ ਕੈਂਪਸ 'ਚ ਰਸੋਈ ਅਤੇ ਬਾਥਰੂਮਾਂ ਤੋਂ ਇਲਾਵਾ ਟੈਲੀਫੋਨ ਅਤੇ ਵਾਈ-ਫਾਈ ਵਰਗੀਆਂ ਸੰਚਾਰ ਸਹੂਲਤਾਂ ਵੀ ਹਨ।


DIsha

Content Editor

Related News