ਕੋਰੋਨਾ ਵਾਇਰਸ ਤੋਂ ਬਚਾਅ ਲਈ ਘਰ ਵਿਚ ਤਿਆਰ ਕਰ ਸਕਦੇ ਹੋ ਹੈਂਡ ਸੈਨੀਟਾਈਜ਼ਰ
Tuesday, Mar 24, 2020 - 09:24 PM (IST)
ਨਵੀਂ ਦਿੱਲੀ- ਦੁਨੀਆ ਦੇ ਹੋਰ ਦੇਸ਼ਾਂ ਵਾਂਗ ਭਾਰਤ ’ਚ ਵੀ ਹਰ ਦਿਨ ਕੋਰੋਨਾ ਤੋਂ ਇਨਫੈਕਸ਼ਨ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਦੀ ਦਵਾਈ ਅਤੇ ਵੈਕਸੀਨ ਨੂੰ ਲੈ ਕੇ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ’ਚ ਰਿਸਰਚ ਹੋ ਰਹੀ ਹੈ ਪਰ ਹੁਣ ਤੱਕ ਇਸ ਦੇ ਇਲਾਜ ਨੂੰ ਲੈ ਕੇ ਵੱਡੀ ਸਫਲਤਾ ਨਹੀਂ ਮਿਲ ਸਕੀ। ਡਾਕਟਰ ਅਤੇ ਸਿਹਤ ਮਾਹਿਰ ਇਸ ਤੋਂ ਬਚਾਅ ਲਈ ਸਾਫ-ਸਫਾਈ ਅਤੇ ਹਾਈਜੀਨ ਮੇਨਟੇਨ ਰੱਖਣ ਦੀ ਸਲਾਹ ਦੇ ਰਹੇ ਹਨ। ਖਾਸ ਕਰ ਕੇ ਹੱਥਾਂ ਦੀ ਸਾਫ-ਸਫਾਈ ਬਹੁਤ ਜ਼ਰੂਰੀ ਹੈ। ਸਫਰ ’ਚ ਅਤੇ ਵਰਕ ਪਲੇਸ ’ਤੇ ਵਾਰ-ਵਾਰ ਸਾਬਣ ਨਾਲ ਹੱਥ ਧੋਣਾ ਸੰਭਵ ਨਹੀਂ ਹੁੰਦਾ। ਅਜਿਹੇ ’ਚ ਸੈਨੀਟਾਈਜ਼ਰ ਬਿਹਤਰ ਬਦਲ ਹੈ ਪਰ ਇਸ ਦੀ ਗੁਣਵੱਤਾ ਨੂੰ ਲੈ ਕੇ ਅਸੀਂ ਦੁਚਿੱਤੀ ’ਚ ਰਹਿੰਦੇ ਹਾਂ। ਤੁਸੀਂ ਘਰ ਹੀ ਸੈਨੀਟਾਈਜ਼ਰ ਤਿਆਰ ਕਰ ਸਕਦੇ ਹੋ।
ਉਂਝ ਤਾਂ ਕੋਰੋਨਾ ਵਾਇਰਸ ਤੋਂ ਬਚਣ ਦਾ ਸਭ ਤੋਂ ਮਦਦਗਾਰ ਢੰਗ ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਵਾਰ-ਵਾਰ ਧੋਣਾ ਹੈ। ਵਿਸ਼ਵ ਸਿਹਤ ਸੰਗਠਨ ਦੀ ਸਿਫਾਰਿਸ਼ ਮੁਤਾਬਕ ਸਾਬਣ ਅਤੇ ਪਾਣੀ ਨਾ ਹੋਣ ਦੀ ਸਥਿਤੀ ’ਚ ਅਲਕੋਹਲ ਬੇਸਡ ਹੈਂਡ ਰੱਬ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਕਈ ਦੇਸ਼ਾਂ ’ਚ ਹੈਂਡ ਸੈਨੀਟਾਈਜ਼ਰਸ ਦੀ ਭਾਰੀ ਕਿੱਲਤ ਨੂੰ ਦੇਖਦੇ ਹੋਏ ਫਰਾਂਸ ਦੀ ਬਹੁਰਾਸ਼ਟਰੀ ਕੰਪਨੀ ਲਗਜ਼ਰੀ ਬ੍ਰਾਂਡ ਐੱਲ. ਵੀ. ਐੱਮ. ਅਤੇ ਡਿਆਜਿਓ ’ਚ ਮੁਫਤ ਹੈਂਡ ਸੈਨੀਟਾਈਜ਼ਰ ਵੰਡਣ ਲਈ ਵੱਡੇ ਪੈਮਾਨੇ ’ਤੇ ਨਿਰਮਾਣ ਸ਼ੁਰੂ ਕਰ ਦਿੱਤਾ।
ਹੋਮ ਹੈਂਡ ਸੈਨੀਟਾਈਜ਼ਰ ਬਣਾਉਣ ਲਈ ਸਮੱਗਰੀ
* ਆਈਸੋਪ੍ਰੋਪਾਈਲ ਅਲਕੋਹਲ
* ਅਸੈਂਸ਼ੀਅਲ ਆਇਲ-ਜਿਵੇਂ ਐਲੋਵੀਰਾ, ਗਲਿਸਰੀਨ, ਲੈਮਨ ਜੂਸ ਜਾਂ ਯੂਕਿਲਪਟਸ
ਸਪ੍ਰੇਅ ਸੈਨੀਟਾਈਜ਼ਰ
ਇਕ ਲਿਟਰ ਆਈਸੋਪ੍ਰੋਪਾਈਲ ਅਲਕੋਹਲ ’ਚ 100 ਮਿਲੀਲਿਟਰ ਡਿਸਟਿਲਡ ਵਾਟਰ (ਪਾਣੀ ਨੂੰ ਪਹਿਲਾਂ ਉਬਾਲੋ ਅਤੇ ਫਿਰ ਠੰਡਾ ਕਰ ਲਓ) ਦਾ ਇਸਤੇਮਾਲ ਕਰੋ। ਇਸ ’ਚ 3 ਵੱਡੇ ਚਮਚ ਗਲਿਸਰੀਨ ਅਤੇ 3 ਵੱਡੇ ਚਮਚ ਹਾਈਡ੍ਰੋਜਨ ਪਰਆਕਸਾਈਡ ਪਾਓ। ਸਾਰਿਆਂ ਨੂੰ ਇਕ ਬੋਤਲ ’ਚ ਪਾ ਕੇ ਮਿਕਸ ਕਰੋ ਅਤੇ ਫਿਰ ਇਸ ਨੂੰ ਸਪ੍ਰੇਅ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।
ਘਰ ਲਈ ਸੈਨੀਟਾਈਜ਼ਰ
ਤਿੰਨ ਚੌਥਾਈ ਹਿੱਸਾ ਆਈਸੋਪ੍ਰੋਪਾਈਲ ਅਲਕੋਹਲ, ਇਕ ਹਿੱਸਾ ਐਲੋਵੀਰਾ ਜੈੱਲ ਅਤੇ ਲਵੈਂਡਰ, ਯੂਕਲੀਪਟਸ/ਲੈਮਨ ਜੂਸ ਜਾਂ ਗਲਿਸਰੀਨ ਦੀਆਂ ਕੁਝ ਬੂੰਦਾਂ ਪਾ ਕੇ ਘਰੇਲੂ ਇਸਤੇਮਾਲ ਲਈ ਘਰ ਹੀ ਸੈਨੀਟਾਈਜ਼ਰ ਬਣਾਇਆ ਜਾ ਸਕਦਾ ਹੈ।
ਹਸਪਤਾਲ ਨੂੰ ਇਨਫੈਕਸ਼ਨ ਮੁਕਤ ਕਰਨ ਲਈ ਸੈਨੀਟਾਈਜ਼ਰ
ਇਕ ਲਿਟਰ ਲਈ
* 833.3 ਮਿਲੀਲਿਟਰ ਇਥੋਨੋਲ (96 ਫੀਸਦੀ ਸ਼ੁੱਧਤਾ ਨਾਲ)
* 41.7 ਮਿਲੀਲਿਟਰ ਹਾਈਡ੍ਰੋਜਨ ਪਰਆਕਸਾਈਡ 3 ਫੀਸਦੀ
* 14.5 ਮਿਲੀਲਿਟਰ ਗਲਿਸਰੀਨ 98 ਫੀਸਦੀ ਅਤੇ ਡਿਸਟਿਲਡ ਵਾਟਰ
* ਪਲਾਸਟਿਕ ਦੀ ਇਕ ਕੇਨ ’ਚ ਸਾਰੀ ਸਮੱਗਰੀ ਨੂੰ ਲੈ ਕੇ ਹੌਲੀ-ਹੌਲੀ ਚੰਗੀ ਤਰ੍ਹਾਂ ਹਿਲਾਓ। ਸੈਨੀਟਾਈਜ਼ਰ ਤਿਆਰ ਹੈ।
ਇਕ ਲਿਟਰ ਲਈ
751.5 ਮਿਲੀਲਿਟਰ ਆਈਸੋਪ੍ਰੋਪਾਈਲ (99.8) ਫੀਸਦੀ ਸ਼ੁੱਧਤਾ ਦੇ ਨਾਲ
* 41.7 ਮਿਲੀਲਿਟਰ ਹਾਈਡ੍ਰੋਜਨ ਪਰਆਕਸਾਈਡ 3 ਫੀਸਦੀ
* 14.5 ਮਿਲੀਲਿਟਰ ਗਲਿਸਰੀਨ 98 ਫੀਸਦੀ ਅਤੇ ਡਿਸਟਿਲਡ ਵਾਟਰ
* ਪਲਾਸਟਿਕ ਦੀ ਇਕ ਕੇਨ ’ਚ ਸਾਰੀ ਸਮੱਗਰੀ ਨੂੰ ਲੈ ਕੇ ਹੌਲੀ-ਹੌਲੀ ਚੰਗੀ ਤਰ੍ਹਾਂ ਹਿਲਾਓ। ਸੈਨੇਟਾਈਜ਼ਰ ਤਿਆਰ ਹੈ।