ਅਪ੍ਰੈਲ ਤੱਕ ਬਾਜ਼ਾਰ ''ਚ ਆਮ ਲੋਕਾਂ ਲਈ ਉਪਲੱਬਧ ਹੋਵੇਗੀ ਸਵਦੇਸ਼ੀ ਕੋਰੋਨਾ ਵੈਕਸੀਨ!
Monday, Nov 23, 2020 - 10:26 PM (IST)
ਨਵੀਂ ਦਿੱਲੀ - ਭਾਰਤ ਨੂੰ ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵਾਇਰਸ ਵੈਕਸੀਨ ਦੀ ਪਹਿਲੀ ਖੇਪ ਜਨਵਰੀ ਦੇ ਅੰਤ ਤੱਕ ਅਤੇ ਫਰਵਰੀ ਦੇ ਸ਼ੁਰੂਆਤ 'ਚ ਮਿਲ ਸਕਦੀ ਹੈ। ਉਥੇ ਹੀ ਦੂਜੇ ਪਾਸੇ ਸਰਕਾਰ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਦੀ ਵੈਕਸੀਨ ਨੂੰ ਐਮਰਜੰਸੀ ਮਨਜੂਰੀ ਦੇਣ ਦੀ ਯੋਜਨਾ ਬਣਾ ਰਹੀ ਹੈ। ਸਰਕਾਰ ਦੀ ਸੀਰਮ ਇੰਸਟੀਚਿਊਟ ਨਾਲ ਕੀਮਤ 'ਤੇ ਗੱਲਬਾਤ ਚੱਲ ਰਹੀ ਹੈ। ਜਿਨ੍ਹਾਂ ਨੇ ਬ੍ਰਿਟਿਸ਼-ਸਵੀਡਿਸ਼ ਦਵਾਈ ਕੰਪਨੀ ਐਸਟਰਾਜੇਨੇਕਾ ਨਾਲ ਮਿਲ ਕੇ ਭਾਰਤ 'ਚ ਆਕਸਫੋਰਡ ਯੂਨੀਵਰਸਿਟੀ ਦੇ ਕੋਵਿਡ-19 ਵੈਕਸੀਨ ਦਾ ਨਿਰਮਾਣ ਕੀਤਾ ਹੈ।
ਅਮਿਤ ਸ਼ਾਹ ਨੇ ਕੀਤਾ RT-PCR ਲੈਬ ਦਾ ਉਦਘਾਟਨ, 6 ਘੰਟੇ 'ਚ ਆਵੇਗਾ ਕੋਰੋਨਾ ਦਾ ਨਤੀਜਾ
ਸਰਕਾਰ ਨੂੰ ਸਸਤੀ ਮਿਲੇਗੀ ਕੋਰੋਨਾ ਵੈਕਸੀਨ
ਸੀਰਮ ਇੰਸਟੀਚਿਊਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਦਾਰ ਪੂਨਾਵਾਲਾ ਨੇ ਹਾਲ ਹੀ 'ਚ ਕਿਹਾ ਸੀ ਕਿ ਉਨ੍ਹਾਂ ਦੀ ਕੰਪਨੀ ਆਮ ਜਨਤਾ ਲਈ ਲੱਗਭੱਗ 500-600 ਰੁਪਏ 'ਚ ਦੋ-ਸ਼ਾਟ ਵਾਲੀ COVID-19 ਵੈਕਸੀਨ ਵੇਚ ਸਕਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਘੱਟ ਕੀਮਤ 'ਤੇ ਵੈਕਸੀਨ ਮਿਲੇਗੀ, ਸ਼ਾਇਦ ਦੋ-ਸ਼ਾਟ ਵਾਲੇ ਟੀਕੇ ਦੀ ਐੱਮ.ਆਰ.ਪੀ. ਦਾ ਲੱਗਭੱਗ $3-4 (ਰੁ 220) ਹੋਵੇਗੀ। ਪੂਨਾਵਾਲਾ ਨੇ ਕਿਹਾ ਕਿ ਜੇਕਰ ਯੋਜਨਾ ਦੇ ਅਨੁਸਾਰ ਚੀਜਾਂ ਚੱਲਦੀਆਂ ਹਨ, ਤਾਂ ਕੋਰੋਨਾ ਵਾਇਰਸ ਟੀਕਾ ਜਨਵਰੀ ਜਾਂ ਫਰਵਰੀ ਦੇ ਸ਼ੁਰੂ 'ਚ ਉਪਲੱਬਧ ਹੋਵੇਗਾ। ਮਾਰਚ ਜਾਂ ਅਪ੍ਰੈਲ 'ਚ, ਟੀਕਾ ਆਮ ਜਨਤਾ ਲਈ ਬਾਜ਼ਾਰ 'ਚ ਆ ਜਾਵੇਗਾ।
ਕੋਰੋਨਾ ਵਾਰੀਅਰਜ਼ ਨੂੰ ਪਹਿਲਾਂ ਮਿਲੇਗੀ ਵੈਕਸੀਨ
ਅਦਾਰ ਪੂਨਾਵਾਲਾ ਨੇ ਕਿਹਾ ਸੀ ਕਿ ਇਹ ਵੈਕਸੀਨ ਫਰਵਰੀ ਤੱਕ ਬਾਜ਼ਾਰ 'ਚ ਆ ਜਾਵੇਗੀ। ਇੱਕ ਪ੍ਰੋਗਰਾਮ 'ਚ ਪੂਨਾਵਾਲਾ ਨੇ ਕਿਹਾ ਸੀ ਕਿ 2021 ਦੀ ਪਹਿਲੀ ਤੀਮਾਹੀ 'ਚ ਵੈਕਸੀਨ ਦੀ ਕਰੀਬ 30 ਤੋਂ 40 ਕਰੋੜ ਖੁਰਾਕ ਉਪਲੱਬਧ ਹੋ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਸਿਹਤ ਕਰਮੀਆਂ ਅਤੇ ਬਜ਼ੁਰਗਾਂ ਲਈ ਆਕਸਫੋਰਡ ਕੋਵਿਡ-19 ਦਾ ਟੀਕਾ ਅਗਲੇ ਸਾਲ ਫਰਵਰੀ ਤੱਕ ਦਿੱਤਾ ਜਾਵੇਗਾ। ਟੀਕੇ ਦੀ ਖੇਪ ਮਿਲਣ ਅਤੇ ਟੀਕਾਕਰਨ ਸ਼ੁਰੂ ਕਰਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਚਰਚਾ ਕਰ ਸਕਦੇ ਹਨ।