ਗੁੱਡ ਨਿਊਜ਼: ਪੁਣੇ ''ਚ ਤਿਆਰ ਹੋ ਰਹੀ ਇੱਕ ਅਰਬ ਕੋਰੋਨਾ ਵੈਕਸੀਨ

06/06/2020 9:10:50 PM

ਪੁਣੇ - ਕੋਰੋਨਾ ਵਾਇਰਸ ਨਾਲ ਜੰਗ ਵਿਚਾਲੇ ਚੰਗੀ ਖਬਰ ਇਹ ਹੈ ਕਿ ਪੁਣੇ 'ਚ ਵੈਕਸੀਨ ਦਾ ਉਤਪਾਦਨ ਸ਼ੁਰੂ ਹੋ ਗਿਆ ਹੈ। ਆਕਸਫੋਰਡ ਯੂਨੀਵਰਸਿਟੀ ਵੱਲੋਂ ਤਿਆਰ ਵੈਕਸੀਨ ਲਈ ਬ੍ਰਿਟਿਸ਼-ਸਵੀਡਿਸ਼ ਫਾਰਮਾਸਿਊਟਿਕਲ ਕੰਪਨੀ ਆਸਟਰਾਜੇਨੇਕਾ ਨੇ ਭਾਰਤ ਨਾਲ ਹੱਥ ਮਿਲਾਇਆ ਹੈ।  ਆਸਟਰਾਜੇਨੇਕਾ ਨੇ ਪੁਣੇ ਸਥਿਤ ਸੀਰਮ ਇੰਸਟੀਚਿਊਟ ਦੇ ਨਾਲ ਮਿਲ ਕੇ ਵੈਕਸੀਨ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਦੋਵੇਂ ਮਿਲ ਕੇ 1 ਅਰਬ ਕੋਰੋਨਾ ਵੈਕਸੀਨ ਨੂੰ ਭਾਰਤ ਸਮੇਤ ਘੱਟ ਆਮਦਨੀ ਵਾਲੇ ਦੇਸ਼ਾਂ 'ਚ ਪਹੁੰਚਾਉਣਗੇ।

ਦੱਸ ਦਈਏ ਕਿ ਵੈਕਸੀਨ ਬਣਾਉਣ ਦੀ ਦੌੜ 'ਚ ਆਕਸਫੋਰਡ ਯੂਨੀਵਰਸਿਟੀ ਸਭ ਤੋਂ ਅੱਗੇ ਹੈ। ਉਥੇ ਹੀ ਪੁਣੇ ਸਥਿਤ ਸੀਰਮ ਇੰਸਟੀਚਿਊਟ (ਐੱਸ.ਆਈ.ਆਈ.) ਇੱਥੇ ਵਿਕਸਿਤ ਹੋਣ ਵਾਲੀ ਵੈਕਸੀਨ ਦੇ ਨਾਲ ਕੰਮ ਕਰ ਰਿਹਾ ਹੈ। ਹਾਲ ਹੀ 'ਚ ਆਕਸਫੋਰਡ ਯੂਨੀਵਰਸਿਟੀ ਨੇ ਇਸ ਵੈਕਸੀਨ ਦੇ ਟ੍ਰਾਇਲ ਲਈ ਸਭ ਤੋਂ ਪਹਿਲਾਂ 18 ਤੋਂ 55 ਸਾਲ ਦੇ ਲੋਕਾਂ ਨੂੰ ਚੁਣਿਆ। ਪਹਿਲਾ ਟ੍ਰਾਇਲ ਸਫਲ ਹੋਣ ਤੋਂ ਬਾਅਦ ਦੂਜੇ ਅਤੇ ਤੀਜੇ ਪੜਾਅ ਦਾ ਟ੍ਰਾਇਲ ਸ਼ੁਰੂ ਕੀਤਾ ਗਿਆ। ਸਾਰੇ ਪੜਾਅਵਾਂ ਨੂੰ ਮਿਲਾ ਕੇ ਕਰੀਬ 10,000 ਤੋਂ ਜ਼ਿਆਦਾ ਲੋਕਾਂ 'ਤੇ ਟ੍ਰਾਇਲ ਹੋਣਾ ਹੈ।

ਦਸੰਬਰ 2020 ਤੱਕ ਹੋਵੇਗੀ ਸਪਲਾਈ
ਬ੍ਰਿਟਿਸ਼ ਦਵਾਈ ਨਿਰਮਾਤਾ ਕੰਪਨੀ ਦਾ ਨਵੀਂ ਵੈਕਸੀਨ ਦੀ ਉਸਾਰੀ ਅਤੇ ਡਿਸਟ੍ਰੀਬਿਊਸ਼ਨ 'ਚ ਮਦਦ ਦੇਣ ਵਾਲੀ ਸੰਸਥਾ ਸੇਪੀ ਅਤੇ ਗਵੀ ਨਾਲ 750 ਮਿਲੀਅਨ ਡਾਲਰ ਦਾ ਸਮਝੌਤਾ ਹੋਇਆ ਹੈ। ਇਸ ਦੇ ਜ਼ਰੀਏ ਸੰਭਾਵਿਤ ਵੈਕਸੀਨ ਦੀ 30 ਕਰੋਡ਼ ਡੋਜ਼ ਦੀ ਖਰੀਦ ਅਤੇ ਵੰਡ ਕੀਤੀ ਜਾਵੇਗੀ।

ਵੈਕਸੀਨ ਦੀ ਡਿਲੀਵਰੀ ਇਸ ਸਾਲ ਦਸੰਬਰ 2020 ਤੱਕ ਸ਼ੁਰੂ ਹੋ ਸਕਦੀ ਹੈ। ਐੱਸ.ਆਈ.ਆਈ. ਦੇ ਸੀ.ਈ.ਓ. ਪੂਨਾਵਾਲਾ ਨੇ ਦੱਸਿਆ ਕਿ ਪਿਛਲੇ 50 ਸਾਲਾਂ 'ਚ ਐੱਸ.ਆਈ.ਆਈ. ਨੇ ਵਿਸ਼ਵ ਪੱਧਰ 'ਤੇ ਵੈਕਸੀਨ ਨਿਰਮਾਣ ਅਤੇ ਸਪਲਾਈ 'ਚ ਮਹੱਤਵਪੂਰਣ ਸਮਰੱਥਾ ਬਣਾਈ ਹੈ। ਆਸਟਰਾਜੇਨੇਕਾ ਦੇ ਸੀ.ਈ.ਓ. ਪੈਸਕਲ ਸੋਰਿਅਟ ਨੇ ਕਿਹਾ ਕਿ ਕੰਪਨੀ ਵੈਕਸੀਨ ਦੀ ਉਸਾਰੀ ਤੋਂ ਲਾਭ ਨਹੀਂ ਕਮਾਏਗੀ ਜਦੋਂ ਤੱਕ ਡਬਲਿਊ.ਐੱਚ.ਓ. ਮਹਾਂਮਾਰੀ ਖਤਮ ਹੋਣ ਦਾ ਐਲਾਨ ਨਹੀਂ ਕਰਦਾ।


Inder Prajapati

Content Editor

Related News