21 ਜੂਨ ਨੂੰ ਸੂਰਜ ਗ੍ਰਹਿਣ ''ਤੇ ਖਤਮ ਹੋ ਜਾਵੇਗਾ ਕੋਰੋਨਾ, ਵਿਗਿਆਨੀ ਦਾ ਦਾਅਵਾ

Wednesday, Jun 17, 2020 - 12:38 AM (IST)

ਚੇਨਈ - ਪੂਰੀ ਦੁਨੀਆ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਜੂਝ ਰਹੀ ਹੈ ਅਤੇ ਹੁਣ ਲੋਕ ਕੋਰੋਨਾ ਵਾਇਰਸ ਨੂੰ ਸੂਰਜ ਗ੍ਰਹਿਣ ਨਾਲ ਜੋੜ ਕੇ ਵੀ ਦੇਖ ਰਹੇ ਹਨ। ਚੇਨਈ ਦੇ ਇੱਕ ਵਿਗਿਆਨੀ ਨੇ ਤਾਂ ਕੋਰੋਨਾ ਵਾਇਰਸ ਅਤੇ ਸੂਰਜ ਗ੍ਰਹਿਣ ਵਿਚਾਲੇ ਕੁਨੈਕਸ਼ਨ ਦਾ ਦਾਅਵਾ ਕੀਤਾ ਹੈ।

ਏ.ਐੱਨ.ਆਈ. ਦੀ ਇੱਕ ਰਿਪੋਰਟ ਮੁਤਾਬਕ, ਚੇਨਈ ਦੇ ਇੱਕ ਵਿਗਿਆਨੀ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਦੇ ਕਹਿਰ ਅਤੇ ਸੂਰਜ ਗ੍ਰਹਿਣ ਵਿਚਾਲੇ ਇੱਕ ਸਿੱਧਾ ਸੰਬੰਧ ਹੈ ਜੋ 26 ਦਸੰਬਰ, 2019 ਨੂੰ ਹੋਇਆ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਆਉਣ ਵਾਲੇ 21 ਜੂਨ ਦੇ ਸੂਰਜ ਗ੍ਰਹਿਣ ਦੇ ਦਿਨ ਕੋਰੋਨਾ ਵਾਇਰਸ ਖਤਮ ਹੋ ਜਾਵੇਗਾ।

ਪ੍ਰਮਾਣੁ ਅਤੇ ਭੂ-ਵਿਗਿਆਨੀ ਡਾ. ਕੇ.ਐੱਲ. ਸੁੰਦਰ ਕ੍ਰਿਸ਼ਣ ਦਾ ਕਹਿਣਾ ਹੈ ਕਿ ਸੂਰਜ ਗ੍ਰਹਿਣ ਤੋਂ ਬਾਅਦ ਨਿਕਲੀ ਊਰਜਾ ਯਾਨੀ (Fission Energy) ਦੇ ਕਾਰਨ ਪਹਿਲਾਂ ਨਿਊਟਰਾਨ ਦੇ ਪਰਿਵਰਤਿਤ ਕਣ (Mutated Partical) ਦੇ ਸੰਪਰਕ 'ਚ ਆਉਣ ਤੋਂ ਬਾਅਦ ਕੋਰੋਨਾ ਵਾਇਰਸ ਟੁੱਟ ਗਿਆ ਹੈ।

ਉਨ੍ਹਾਂ ਦਾ ਦਾਅਵਾ ਹੈ ਕਿ ਕੋਰੋਨਾ ਵਾਇਰਸ ਸਾਡੀ ਜਿੰਦਗੀ ਨੂੰ ਖਤਮ ਕਰਣ ਆਇਆ ਹੈ। ਮੇਰੀ ਸਮਝ ਦੇ ਅਨੁਸਾਰ, 26 ਦਸੰਬਰ ਦੇ ਸੂਰਜ ਗ੍ਰਹਿਣ ਤੋਂ ਬਾਅਦ ਸੌਰ ਮੰਡਲ 'ਚ ਗ੍ਰਹਿਆਂ ਦੀ ਸਥਿਤੀ 'ਚ ਬਦਲਾਅ ਹੋਇਆ ਹੈ ਜਿਸ ਤੋਂ ਬਾਅਦ ਅੰਤਰ-ਗ੍ਰਹਿ ਬਲ ਅਤੇ ਊਰਜਾ ਦੇ ਅੰਤਰ ਕਾਰਨ ਕੋਰੋਨਾ ਵਾਇਰਸ ਉਪਰਲੇ ਵਾਯੂਮੰਡਲ ਤੋਂ ਪੈਦਾ ਹੋਇਆ ਹੈ। ਇਸ ਬਦਲਾਅ ਦੀ ਵਜ੍ਹਾ ਕੋਰੋਨਾ ਵਾਇਰਸ ਲਈ ਉਚਿਤ ਮਾਹੌਲ ਬਣਿਆ। ਇਹ ਨਿਊਟਰਾਨ ਸੂਰਜ ਤੋਂ ਨਿਕਲੀ ਊਰਜਾ ਤੋਂ ਨਿਕਲ ਰਹੇ ਹਨ।

ਉਨ੍ਹਾਂ ਕਿਹਾ ਕਿ ਨਿਊਕਲਿਓਨ ਨੂੰ ਨਿਊਕਲੀਅਰ ਕਰਣਾ ਸ਼ੁਰੂ ਕਰ ਦਿੱਤਾ, ਨਿਊਕਲੀਅਰ ਬਣਨ ਦੀ ਇਹ ਪ੍ਰਕਿਰਿਆ ਬਾਹਰੀ ਮਟੀਰੀਅਲ ਦੇ ਕਾਰਨ ਸ਼ੁਰੂ ਹੋਈ ਹੋਵੇਗੀ, ਜੋ ਕਿ ਉਪਰਲੇ ਵਾਯੂਮੰਡਲ 'ਚ ਬਾਇਓ ਮਾਲਿਕਿਊਲ ਅਤੇ ਬਾਇਓ ਨਿਊਕਲੀਅਰ ਦੇ ਸੰਪਰਕ 'ਚ ਆਉਣ ਨਾਲ ਹੋ ਸਕਦਾ ਹੈ। ਇਹੀ ਨਹੀਂ ਉਨ੍ਹਾਂ ਦਾ ਮੰਨਣਾ ਹੈ ਕਿ ਬਾਇਓ ਮਾਲਿਕਿਊਲ ਸੰਰਚਨਾ (ਪ੍ਰੋਟੀਨ) ਦਾ ਪਰਿਵਰਤਨ ਇਸ ਵਾਇਰਸ ਦਾ ਇੱਕ ਸੰਭਾਵਿਕ ਸਰੋਤ ਹੋ ਸਕਦਾ ਹੈ।

ਉਨ੍ਹਾਂ ਦਾ ਦਾਅਵਾ ਹੈ ਕਿ 21 ਜੂਨ ਦਾ ਸੂਰਜ ਗ੍ਰਹਿਣ ਇਸ ਵਾਇਰਸ ਦਾ ਕੁਦਰਤੀ ਇਲਾਜ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਹ ਸੌਰ ਮੰਡਲ 'ਚ ਹੋਣ ਵਾਲੀ ਕੁਦਰਤੀ ਹਲਚਲ ਹੈ। ਕ੍ਰਿਸ਼ਣ ਨੇ ਕਿਹਾ ਕਿ ਸੂਰਜ ਗ੍ਰਹਿਣ ਇੱਕ ਕੁਦਰਤੀ ਇਲਾਜ ਵੀ ਹੋ ਸਕਦਾ ਹੈ ਜੋ ਸਾਨੂੰ ਇਸ ਮਹਾਂਮਾਰੀ ਤੋਂ ਛੁਟਕਾਰਾ ਦਿਵਾਏਗਾ। ਸੂਰਜ ਦੀਆਂ ਕਿਰਣਾਂ ਅਤੇ ਸੂਰਜ ਗ੍ਰਹਿਣ ਇਸ ਵਾਇਰਸ ਦਾ ਕੁਦਰਤੀ ਇਲਾਜ ਹੈ। ਅਗਲੀ ਸੂਰਜ ਗ੍ਰਹਿਣ ਵਾਇਰਸ ਨੂੰ ਬੇਅਸਰ ਕਰ ਸਕਦਾ ਹੈ।


Inder Prajapati

Content Editor

Related News