ਦਿੱਲੀ ਦੇ ਸਫਦਰਜੰਗ ਹਸਪਤਾਲ ''ਚ ਕੋਰੋਨਾ ਪੀੜਤ ਡਾਕਟਰ ਦੀ ਮੌਤ
Saturday, Apr 11, 2020 - 06:15 PM (IST)

ਬੁਲੰਦਸ਼ਹਿਰ-ਬੁਲੰਦਸ਼ਹਿਰ ਦੇ ਸ਼ਿਕਾਰਪੁਰ ਇਲਾਕੇ 'ਚ ਰਹਿਣ ਵਾਲੇ ਡਾਕਟਰ ਦਵਿੰਦਰ ਕੁਮਾਰ ਦੀ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਕੋਰੋਨਾ ਦੇ ਚੱਲਦੇ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਡਾਕਟਰ ਦੀ 7 ਤਾਰਿਕ ਨੂੰ ਜ਼ਿਆਦਾ ਸਿਹਤ ਖਰਾਬ ਹੋ ਗਈ ਸੀ ਜਿਸ ਦੌਰਾਨ ਇਲਾਜ ਲਈ ਬੁਲੰਦਸ਼ਹਿਰ ਦੇ ਨਿੱਜੀ ਹਸਪਤਾਲ 'ਚ ਲਿਆਇਆ ਗਿਆ। ਜਿਥੇ ਇਨ੍ਹਾਂ ਦੀ ਸਿਹਤ ਵਿਗੜਨ ਦੇ ਚੱਲਦੇ ਦਿੱਲੀ ਹਾਇਰ ਮੈਡੀਕਲ ਸੈਂਟਰ ਰੈਫਰ ਕਰ ਦਿੱਤਾ ਸੀ। ਇਨ੍ਹਾਂ ਦਾ ਇਲਾਜ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਚੱਲ ਰਿਹਾ ਸੀ। ਦੇਰ ਰਾਤ ਡਾਕਟਰ ਦੀ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਡਾਕਟਰ ਦੀ ਮੌਤ ਦਾ ਕਾਰਣ ਕੋਰੋਨਾ ਵਾਇਰਸ ਪਾਜ਼ੇਟਿਵ ਦੱਸਿਆ ਜਾ ਰਿਹਾ ਹੈ।