ਹਿਮਾਚਲ ''ਚ 31 ਜਨਵਰੀ ਤੱਕ ਵਧੀਆਂ ਕੋਰੋਨਾ ਪਾਬੰਦੀਆਂ, ਨਵੇਂ ਦਿਸ਼ਾ-ਨਿਰਦੇਸ਼ ਜਾਰੀ

01/24/2022 6:24:14 PM

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਸੰਕਰਮਣ ਰੋਕਣ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਇਸ ਸੰਬੰਧ 'ਚ ਲਾਗੂ ਪਾਬੰਦੀਆਂ 31 ਜਨਵਰੀ ਤੱਕ ਵਧਾ ਦਿੱਤੀਆਂ ਹਨ। ਪਾਬੰਦੀਆਂ ਦੇ ਅਧੀਨ ਸਿੱਖਿਆ ਸੰਸਥਾਵਾਂ ਹੁਣ 31 ਜਨਵਰੀ ਤੱਕ ਬੰਦ ਰਹਿਣਗੀਆਂ। ਇਸੇ ਤਰ੍ਹਾਂ ਜੋ ਪਾਬੰਦੀਆਂ 14 ਜਨਵਰੀ ਨੂੰ 26 ਜਨਵਰੀ ਤੱਕ ਲਾਗੂ ਕੀਤੀਆਂ ਸਨ, ਉਹ ਹੁਣ 31 ਜਨਵਰੀ ਤੱਕ ਪ੍ਰਭਾਵੀ ਰਹਿਣਗੀਆਂ। ਸਰਕਾਰ ਨੇ 25 ਜਨਵਰੀ ਨੂੰ ਰਾਜ ਸਥਾਪਨਾ ਦਿਵਸ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਰੋਹਾਂ ਦੇ ਆਯੋਜਨਾਂ ਨੂੰ ਲੈ ਕੇ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਸਮਾਰੋਹਾਂ 'ਚ ਖੁੱਲੇ 'ਚ 50 ਫੀਸਦੀ ਲੋਕ ਹੀ ਸ਼ਾਮਲ ਹੋ ਸਕਣਗੇ। ਇਸ ਸੰਬੰਧ 'ਚ ਰਾਜ ਉੱਚ ਪੱਧਰੀ ਕਮੇਟੀ ਨੇ ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਅਤੇ ਪ੍ਰਸ਼ਾਸਨ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਨ੍ਹਾਂ ਨਿਰਦੇਸ਼ਾਂ 'ਚ ਕੋਰੋਨਾ ਨੂੰ ਲੈ ਕੇ ਜਾਰੀ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਨੂੰ ਕਿਹਾ ਹੈ।

ਇਹ ਵੀ ਪੜ੍ਹੋ : ਗੱਲਬਾਤ ਅਸਫ਼ਲ ਹੋਣ ’ਤੇ ਰੱਖਿਆ ਮਾਹਰ ਬੋਲੇ- LAC ’ਤੇ ਸਥਿਤੀ ਨਾਜ਼ੁਕ, ਚੀਨ ਨੇ ਸਥਾਈ ਦੁਸ਼ਮਣੀ ਰੱਖੀ 

ਇਸ ਦੌਰਾਨ ਸਰਕਾਰੀ ਦਫ਼ਤਰਾਂ 'ਚ ਕਰਮੀਆਂ ਦੀ ਮੌਜੂਦਗੀ 50 ਫੀਸਦੀ ਹੀ ਰਹੇਗੀ। ਸ਼ਨੀਵਾਰ ਅਤੇ ਐਤਵਾਰ ਛੁੱਟੀ ਰਹੇਗੀ। ਵਿਆਹ ਅਤੇ ਹੋਰ ਸਮਾਜਿਕ ਅਤੇ ਧਾਰਮਿਕ, ਰਾਜਨੀਤਕ, ਖੇਡ, ਸਿੱਖਿਆ ਅਤੇ ਸੰਸਕ੍ਰਿਤੀ ਗਤੀਵਿਧੀਆਂ 'ਚ ਹਾਲ ਦੇ ਅੰਦਰ ਸਮਰੱਥਾ ਦਾ 50 ਫੀਸਦੀ ਅਤੇ ਵੱਧ ਤੋਂ ਵੱਧ 100 ਅਤੇ ਖੁੱਲ੍ਹੇ 'ਚ 300 ਲੋਕ ਹੀ ਸ਼ਾਮਲ ਹੋ ਸਕਣਗੇ। ਸਿੱਖਿਆ ਸੰਸਥਾਵਾਂ 'ਚ ਆਨਲਾਈਨ ਪੜ੍ਹਾਈ ਜਾਰੀ ਰਹੇਗੀ। ਇਹ ਪਾਬੰਦੀਆਂ ਸਿਹਤ, ਪੁਲਸ, ਫਾਇਰ ਬ੍ਰਿਗੇਡ, ਜਲ ਸ਼ਕਤੀ ਵਿਭਾਗ, ਬਿਜਲੀ ਵਿਭਾਗ, ਬੈਂਕ ਨਾਲ ਸੰਬੰਧਤ ਕਰਮੀਆਂ 'ਤੇ ਲਾਗੂ ਨਹੀਂ ਹੋਣਗੀਆਂ। ਰਾਜ 'ਚ ਰਾਜਨੀਤਕ, ਖੇਡ, ਸਿੱਖਿਅਕ ਅਤੇ ਸੰਸਕ੍ਰਿਤਕ ਆਯੋਜਨਾਂ ਲਈ ਸੰਬੰਧਤ ਐੱਸ.ਡੀ.ਐੱਮ. ਤੋਂ ਮਨਜ਼ੂਰੀ ਲੈਣੀ ਹੋਵੇਗੀ। ਕੋਰੋਨਾ ਨਿਯਮਾਂ ਦੀ ਪਾਲਣਾ ਦੀ ਜ਼ਿੰਮੇਵਾਰੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਤੇ ਪੁਲਸ ਨੂੰ ਦਿੱਤੀ ਗਈ ਹੈ। ਦੁਕਾਨਾਂ ਦੇ ਖੁੱਲ੍ਹਣ ਅਤੇ ਬੰਦ ਹੋਣ ਦਾ ਸਮਾਂ ਤੈਅ ਰਹੇਗਾ। ਸੰਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਕੋਰੋਨਾ ਸੰਕਰਮਣ ਫ਼ੈਲਣ ਤੋਂ ਰੋਕਣ ਲਈ ਭੀੜ ਘੱਟ ਕਰਨ ਦੇ ਸੰਬੰਧ 'ਚ ਦੁਕਾਨਾਂ ਦੇ ਖੁੱਲ੍ਹਣ ਅਤੇ ਬੰਦ ਹੋਣ ਨੂੰ ਲੈ ਕੇ ਸਮਾਂ ਤੈਅ ਕਰਨਗੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News