ਰਾਸ਼ਟਰਪਤੀ ਦੌਰੇ ’ਚ ਡਿਊਟੀ ’ਤੇ ਤਾਇਨਾਤ 2 ਮਹਿਲਾ ਪੁਲਸ ਮੁਲਾਜ਼ਮ ਕੋਰੋਨਾ ਪਾਜ਼ੇਟਿਵ

Friday, Sep 17, 2021 - 05:56 PM (IST)

ਰਾਸ਼ਟਰਪਤੀ ਦੌਰੇ ’ਚ ਡਿਊਟੀ ’ਤੇ ਤਾਇਨਾਤ 2 ਮਹਿਲਾ ਪੁਲਸ ਮੁਲਾਜ਼ਮ ਕੋਰੋਨਾ ਪਾਜ਼ੇਟਿਵ

ਸ਼ਿਮਲਾ- ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸ਼ਿਮਲਾ ਦੌਰੇ ਦੌਰਾਨ ਡਿਊਟੀ ’ਤੇ ਤਾਇਨਾਤ 2 ਮਹਿਲਾ ਪੁਲਸ ਮੁਲਾਜ਼ਮਾਂ ਕੋਰੋਨਾ ਸੰਕ੍ਰਮਿਤ ਮਿਲੀਆਂ ਹਨ। ਸਿਹਤ ਵਿਭਾਗ ਨੇ ਜਲਦੀ ’ਚ ਦੋਹਾਂ ਨੂੰ ਹੋਮ ਆਈਸੋਲੇਟ ਕਰ ਦਿੱਤਾ ਹੈ। ਇਨ੍ਹਾਂ ਮਹਿਲਾ ਮੁਲਾਜ਼ਮਾਂ ਦੀ ਡਿਊਟੀ ਹੋਟਲ ਓਬਰਾਏ ਸਿਸਿਲ ’ਚ ਲੱਗੀ ਸੀ। ਇਨ੍ਹਾਂ ਦੀ ਕੋਰੋਨਾ ਜਾਂਚ ਰਿਪੋਰਟ ਪਾਜ਼ੇਟਿਵ ਆਈ ਹੈ। 

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦਾ ਇਕ ਸਾਲ : ਅਕਾਲੀ ਦਲ ਦਾ ਪ੍ਰਦਰਸ਼ਨ, ਸੁਖਬੀਰ ਬਾਦਲ ਨੇ ਪਾਰਟੀ ਨੇਤਾਵਾਂ ਨਾਲ ਦਿੱਤੀ ਗ੍ਰਿਫ਼ਤਾਰੀ

ਰਾਸ਼ਟਰੀ ਦੇ ਸੁਆਗਤ ਤੋਂ ਪਹਿਲਾਂ ਸਿਹਤ ਵਿਭਾਗ ਦੀ ਟੀਮ ਨੇ ਵਿਧਾਨ ਸਭਾ, ਸਕੱਤਰੇਤ, ਟ੍ਰਿਪਲ ਐੱਚ ਅਤੇ ਨਗਰ ਨਿਗਮ ਸਮੇਤ ਹੋਰ ਕਰਮੀਆਂ ਦੇ 2 ਦਿਨ ਪਹਿਲਾਂ 635 ਸੈਂਪਲ ਲਏ ਸਨ। ਇਨ੍ਹਾਂ ’ਚੋਂ 2 ਮਹਿਲਾ ਮੁਲਾਜ਼ਮ ਪਾਜ਼ੇਟਿਵ, ਜਦੋਂ ਕਿ ਹੋਰ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਇਲਾਵਾ ਜੰਗਲਾਤ ਮੰਤਰੀ ਰਾਕੇਸ਼ ਪਠਾਨੀਆਂ ਦੇ ਨਿੱਜੀ ਸੁਰੱਖਿਆ ਅਧਿਕਾਰੀ ਦੀ ਕੋਰੋਨਾ ਜਾਂਚ ਰਿਪੋਰਟ ਪਾਜ਼ੇਟਿਵ ਹੈ। ਅਜਿਹੇ ’ਚ ਪਠਾਨੀਆ ਨੇ ਵੀ ਖ਼ੁਦ ਨੂੰ ਹੋਮ ਆਈਸੋਲੇਟ ਕਰ ਲਿਆ ਹੈ। ਦੂਜੇ ਪਾਸੇ ਜ਼ਿਲ੍ਹਾ ਨਿਗਰਾਨੀ ਅਧਿਕਾਰੀ ਡਾ.ਰਾਕੇਸ਼ ਭਾਰਦਵਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਸ਼ਹਿਰ ’ਚ ਕੋਰੋਨਾ ਦੇ ਚਾਰ ਮਾਮਲੇ ਆਉਣ ਦੀ ਜਾਣਕਾਰੀ ਹੈ। ਦੱਸਣਯੋਗ ਹੈ ਕਿ ਰਾਸ਼ਟਰਪਤੀ ਦੌਰੇ ਤੋਂ ਪਹਿਲਾਂ ਉਨ੍ਹਾਂ ਦੇ ਰੁਕਣ ਵਾਲੇ ਸਥਾਨ ਰਿਟ੍ਰੀਟ ਦੇ ਚਾਰ ਕਰਮੀ ਕੋਰੋਨਾ ਪਾਜ਼ੇਟਿਵ ਆਏ ਸਨ।

ਇਹ ਵੀ ਪੜ੍ਹੋ : ਰਾਮਨਾਥ ਕੋਵਿੰਦ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਕੀਤਾ ਸੰਬੋਧਨ


author

DIsha

Content Editor

Related News