ਕੋਰੋਨਾ : ਕੇਰਲ ਤੋਂ ਰਾਹਤ ਦੀ ਖਬਰ, 198 ਮਰੀਜ਼ ਇਲਾਜ਼ ਤੋਂ ਬਾਅਦ ਹੋਏ ਠੀਕ

Monday, Apr 13, 2020 - 10:36 PM (IST)

ਕੋਰੋਨਾ : ਕੇਰਲ ਤੋਂ ਰਾਹਤ ਦੀ ਖਬਰ, 198 ਮਰੀਜ਼ ਇਲਾਜ਼ ਤੋਂ ਬਾਅਦ ਹੋਏ ਠੀਕ

ਨਵੀਂ ਦਿੱਲੀ— ਦੇਸ਼ 'ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਵਿਚ ਕੇਰਲ ਤੋਂ ਰਾਹਤ ਦੀ ਖਬਰ ਆਈ ਹੈ। ਕੇਰਲ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿੱਥੇ ਇਲਾਜ਼ ਕਰਾ ਰਹੇ ਮਰੀਜ਼ਾਂ ਦੀ ਸੰਖਿਆਂ ਦੇ ਮੁਕਾਬਲੇ ਠੀਕ ਹੋਏ ਮਰੀਜ਼ਾਂ ਦੀ ਸੰਖਿਆ ਜ਼ਿਆਦਾ ਹੈ। ਸੋਮਵਾਰ ਤੱਕ ਕੇਰਲ 'ਚ ਕੋਰੋਨਾ ਵਾਇਰਸ ਦੇ 178 ਐਕਟਿਵ ਕੇਸ ਹਨ, ਨਾਲ ਹੀ 198 ਮਰੀਜ਼ਾਂ ਨੂੰ ਇਲਾਜ਼ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਕੇਰਲ 'ਚ ਅਜਿਹੇ ਦੌਰ 'ਚ ਹੋਇਆ ਹੈ ਜਦੋ ਦੇਸ਼ 'ਚ ਹਰ ਰੋਜ ਕੋਰੋਨਾ ਦੇ ਮਰੀਜ਼ਾਂ ਦੀ ਸੰਖਿਆ 'ਚ ਵਾਧਾ ਹੋ ਰਿਹਾ ਹੈ। ਦੇਸ਼ 'ਚ ਕੋਰੋਨਾ ਦੇ ਮਾਮਲਿਆਂ ਦੀ ਸੰਖਿਆ 9352 ਤਕ ਪਹੁੰਚ ਗਈ ਹੈ। ਹੁਣ ਤਕ 324 ਲੋਕਾਂ ਦੀ ਇਸ ਮਹਾਮਾਰੀ ਕਾਰਨ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ 'ਚ 35 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਇਸਦੀ ਜਾਣਕਾਰੀ ਦਿੱਤੀ।

PunjabKesari
6 ਅਪ੍ਰੈਲ ਨੂੰ ਕੇਰਲ 'ਚ 266 ਐਕਟਿਵ ਕੇਸ ਸਨ ਜਦਕਿ ਇੱਥੇ ਕੁੱਲ ਮਾਮਲਿਆਂ ਦੀ ਸੰਖਿਆ 327 ਸੀ। ਇਸ ਦਿਨ ਇੱਥੇ 59 ਲੋਕ ਠੀਕ ਹੋਏ। ਉਸ ਤੋਂ ਬਾਅਦ ਐਕਟਿਵ ਕੇਸ ਦੀ ਸੰਖਿਆਂ ਤੇਜ਼ੀ ਨਾਲ ਘਟੀ ਹੈ ਕਿਉਂਕਿ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆਂ 'ਚ ਵਾਧਾ ਹੋਇਆ ਹੈ। 7 ਅਪ੍ਰੈਲ ਨੂੰ ਐਕਟਿਵ ਕੇਸ ਦੀ ਸੰਖਿਆਂ ਹੇਠਾ ਡਿੱਗ ਕੇ 263 ਹੋ ਗਈ ਹੈ ਤੇ ਇਸ ਤੋਂ ਬਾਅਦ 71 ਲੋਕ ਰਿਕਵਰ ਹੋਏ। ਐਕਟਿਵ ਕੇਸ ਦੀ ਸੰਖਿਆ 8 ਅਪ੍ਰੈਲ ਨੂੰ 259 ਸੀ, ਜਦਕਿ ਰਿਕਵਰ ਹੋਏ ਲੋਕ 84 ਸਨ, 9 ਅਪ੍ਰੈਲ ਨੂੰ 258 ਐਕਟਿਵ ਕੇਸ ਸਨ ਜਦਕਿ 97 ਮਰੀਜ਼ ਠੀਕ ਹੋਏ। 10 ਅਪ੍ਰੈਲ ਨੂੰ ਇਸ 'ਚ ਹੋਰ ਵੀ ਗਿਰਾਵਟ ਦੇਖੀ ਗਈ। ਇਸ ਦਿਨ 238 ਐਕਟਿਵ ਕੇਸ ਸਨ ਜਦਕਿ ਰਿਕਵਰ  ਹੋਣ ਵਾਲਿਆਂ ਦੀ ਸੰਖਿਆ 124 ਸੀ। 11 ਅਪ੍ਰੈਲ ਨੂੰ 228 ਐਕਟਿਵ ਕੇਸ ਤੇ 143 ਠੀਕ ਹੋਏ, ਜਦਕਿ 12 ਅਪ੍ਰੈਲ ਨੂੰ 194 ਐਕਟਿਵ ਕੇਸ ਸਨ ਤੇ 179 ਲੋਕ ਠੀਕ ਹੋਏ। 12 ਅਪ੍ਰੈਲ 1 ਕੇਰਲ 'ਚ ਕੁੱਲ 375 ਮਾਮਲੇ ਸਨ ਜਿਸ 'ਚ 194 ਐਕਟਿਵ ਤੇ 179 ਠੀਕ ਕੇਸ ਸਨ। ਇਹ ਅੰਕੜਾਂ ਕੇਰਲ ਸਰਕਾਰ ਨੇ ਜਾਰੀ ਕੀਤਾ ਹੈ।


author

Gurdeep Singh

Content Editor

Related News