ਛੱਤੀਸਗੜ: ਸਾਂਸਦ ਰਾਮਵਿਚਾਰ ਹੋਏ ਕੋਰੋਨਾ ਪਾਜ਼ੇਟਿਵ, ਬੂਸਟਰ ਡੋਜ਼ ਲਗਵਾਉਣ ਵਾਲੇ MLA ਵੀ ਇਨਫੈਕਟਿਡ
Thursday, Jan 13, 2022 - 05:37 PM (IST)
ਬਿਲਾਸਪੁਰ– ਛੱਤੀਸਗੜ ’ਚ ਕੋਰੋਨਾ ਦਾ ਗ੍ਰਾਫ ਵਧਦਾ ਜਾ ਰਿਹਾ ਹੈ। ਹੁਣ ਭਾਜਪਾ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਸਾਂਸਦ ਰਾਮਵਿਚਾਰ ਨੇਤਾਮ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸਰਦੀ-ਜ਼ੁਕਾਮ ਅਤੇ ਕੋਰੋਨਾ ਦੇ ਲੱਛਣ ਮਿਲਣ ’ਤੇ ਰਾਮਵਿਚਾਰ ਨੇਤਾਮ ਨੇ RT-PCR ਕੋਰਨਾ ਟੈਸਟ ਕਰਵਾਇਆ ਸੀ ਜਿਸਤੋਂ ਬਾਅਦ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸਤੋਂ ਬਾਅਦ ਉਹ ਇਕਾਂਤਵਾਸ ’ਚ ਚਲੇ ਗਏ ਹਨ। ਉਨ੍ਹਾਂ ਆਪਣੇ ਸੰਪਰਕ ’ਚ ਆਉਣ ਵਾਲਿਆਂ ਨੂੰ ਵੀ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ।
ਦੱਸ ਦੇਈਏ ਕਿ ਛੱਤੀਸਗੜ ’ਚ ਕੋਰੋਨਾ ਦੀ ਤੀਜੀ ਲਹਿਰ ਨੇ ਰਫਤਾਰ ਫੜ ਲਈ ਹੈ। ਹੁਣ ਤਕ ਸੂਬੇ ’ਚ 5 ਹਜ਼ਾਰ 476 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ 24 ਘੰਟਿਆਂ ’ਚ ਛੱਤੀਸਗੜ ’ਚ 4 ਕੋਰੋਨਾ ਮਰੀਜ਼ਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਕਲੈਕਟਰ ਸੁਨੀਲ ਕੁਮਾਰ ਜੈਨ ਨੇ 13 ਤੋਂ 19 ਜਨਵਰੀ ਤਕ 8ਵੀਂ ਜਮਾਨ ਤਕ ਦੇ ਸਕੂਲ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਉਥੇ ਹੀ ਬਾਲੌਜਾ ਬਾਜ਼ਾਰ ’ਚ ਬੂਸਟਰ ਡੋਜ਼ ਲੈਣ ਦੇ ਬਾਵਜੂਦ ਭਿਲਾਈ ਦੇ ਵੈਸ਼ਾਲੀ ਨਗਰ ਤੋਂ ਭਾਜਪਾ ਵਿਧਾਇਕ ਭਸੀਨ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਖਾਸ ਗੱਲ ਇਹ ਹੈ ਕਿ 10 ਜਨਵਰੀ ਨੂੰ ਪਤੀ-ਪਤਨੀ ਨੇ ਬੂਸਟਰ ਡੋਜ਼ ਵੀ ਲਗਵਾਈ ਸੀ। ਹਾਲਾਂਕਿ, ਉਨ੍ਹਾਂ ਦੀ ਪਤਨੀ ਦੀ ਰਿਪੋਰਟ ਨੈਗੇਟਿਵ ਹੈ।