ਕੋਰੋਨਾ ਦਾ ਅਸਰ: ਇਸ ਸੂਬੇ ''ਚ ਦਸੰਬਰ ''ਚ ਨਹੀਂ ਖੁੱਲ੍ਹਣਗੇ ਸਕੂਲ
Tuesday, Nov 24, 2020 - 12:17 AM (IST)
ਬੈਂਗਲੁਰੂ : ਕਰਨਾਟਕ ਸਰਕਾਰ ਨੇ ਕੋਵਿਡ-19 ਦੀ ਸਥਿਤੀ ਦੇ ਮੱਦੇਨਜ਼ਰ ਦਸੰਬਰ 'ਚ ਸਕੂਲਾਂ ਨੂੰ ਨਹੀਂ ਖੋਲ੍ਹਣ ਦਾ ਸੋਮਵਾਰ ਨੂੰ ਫੈਸਲਾ ਕੀਤਾ। ਸਕੂਲਾਂ ਨੂੰ ਮੁੜ ਖੋਲ੍ਹੇ ਜਾਣ ਦੇ ਸੰਬੰਧ 'ਚ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਦੀ ਪ੍ਰਧਾਨਗੀ 'ਚ ਉੱਚ ਪੱਧਰੀ ਬੈਠਕ ਹੋਈ। ਇਸ ਦੌਰਾਨ ਫੈਸਲਾ ਹੋਇਆ ਕਿ ਦਸੰਬਰ ਦੇ ਤੀਸਰੇ ਹਫ਼ਤੇ 'ਚ ਮੁੜ ਬੈਠਕ ਕਰ ਇਸ ਸੰਬੰਧ 'ਚ ਅੱਗੇ ਦੇ ਕਦਮਾਂ 'ਤੇ ਫ਼ੈਸਲਾ ਲਿਆ ਜਾਵੇਗਾ।
ਅਪ੍ਰੈਲ ਤੱਕ ਬਾਜ਼ਾਰ 'ਚ ਆਮ ਲੋਕਾਂ ਲਈ ਉਪਲੱਬਧ ਹੋਵੇਗੀ ਸਵਦੇਸ਼ੀ ਕੋਰੋਨਾ ਵੈਕਸੀਨ!
ਯੇਦੀਯੁਰੱਪਾ ਨੇ ਕਿਹਾ, ‘‘ਸਾਰੇ ਸਿੱਖਿਅਕ ਮਾਹਰਾਂ, ਸਿਹਤ ਵਿਭਾਗ ਦੀ ਰਾਏ ਸੀ ਕਿ ਸਕੂਲਾਂ ਅਤੇ ਇੰਟਰਮੀਡੀਏਟ ਕਾਲਜਾਂ ਨੂੰ ਖੋਲ੍ਹਣ ਬਾਰੇ ਦਸੰਬਰ ਦੇ ਅੰਤ 'ਚ ਫੈਸਲਾ ਕੀਤਾ ਜਾਵੇ। ਇਹ ਠੀਕ ਸਮਾਂ ਨਹੀਂ ਹੈ ਕਿਉਂਕਿ ਕੋਵਿਡ-19 ਦੇ ਮਾਮਲੇ ਵੱਧ ਰਹੇ ਹਨ ਅਤੇ ਵਿਦਿਆਰਥੀ ਇਸ ਤੋਂ ਪ੍ਰਭਾਵਿਤ ਹੋ ਸਕਦੇ ਹਨ। ਮਾਰਚ 'ਚ ਰਾਸ਼ਟਰੀ ਲਾਕਡਾਊਨ ਲਾਗੂ ਹੋਣ ਤੋਂ ਬਾਅਦ ਹੀ ਸਕੂਲ ਬੰਦ ਹਨ।
ਅਮਿਤ ਸ਼ਾਹ ਨੇ ਕੀਤਾ RT-PCR ਲੈਬ ਦਾ ਉਦਘਾਟਨ, 6 ਘੰਟੇ 'ਚ ਆਵੇਗਾ ਕੋਰੋਨਾ ਦਾ ਨਤੀਜਾ
ਮੁੱਖ ਮੰਤਰੀ ਨੇ ਕਿਹਾ ਕਿ 17 ਨਵੰਬਰ ਨੂੰ ਡਿਗਰੀ ਅਤੇ ਇੰਜੀਨੀਅਰਿੰਗ ਕਾਲਜਾਂ ਨੂੰ ਖੋਲ੍ਹਿਆ ਗਿਆ ਪਰ ਪੰਜ ਫ਼ੀਸਦੀ ਵਿਦਿਆਰਥੀ ਵੀ ਜਮਾਤ 'ਚ ਨਹੀਂ ਆ ਰਹੇ ਹਨ। ਇਸ ਤੋਂ ਪਹਿਲਾਂ, ਕਰਨਾਟਕ 'ਚ ਕੋਵਿਡ-19 ਲਈ ਤਕਨੀਕੀ ਸਲਾਹ ਕਮੇਟੀ ਨੇ ਸੂਬਾ ਸਰਕਾਰ ਤੋਂ ਦਸੰਬਰ 'ਚ ਸਕੂਲਾਂ ਨੂੰ ਨਹੀਂ ਖੋਲ੍ਹਣ ਦੀ ਸਿਫਾਰਿਸ਼ ਕੀਤੀ ਸੀ। ਕੋਵਿਡ-19 ਨੂੰ ਲੈ ਕੇ ਤਕਨੀਕੀ ਸਲਾਹਕਾਰ ਕਮੇਟੀ (ਟੀ.ਏ.ਸੀ.) ਦੀ ਐਤਵਾਰ ਨੂੰ ਹੋਈ ਬੈਠਕ 'ਚ ਕਿਹਾ ਗਿਆ ‘‘ਵਿਆਪਕ ਸਲਾਹ ਮਸ਼ਵਰੇ ਤੋਂ ਬਾਅਦ ਸਾਰਿਆਂ ਦੀ ਸਹਿਮਤੀ ਨਾਲ ਫੈਸਲਾ ਕੀਤਾ ਗਿਆ ਕਿ ਦਸੰਬਰ 'ਚ ਸਕੂਲਾਂ ਨੂੰ ਨਹੀਂ ਖੋਲ੍ਹਣ ਦੀ ਸਿਫਾਰਿਸ਼ ਕੀਤੀ ਜਾਵੇ।‘‘