ਕੋਰੋਨਾ ਆਫ਼ਤ ਵੀ ਨਹੀਂ ਰੋਕ ਸਕੀ ਰਾਹ, 24 ਗਰੀਬ ਕੁੜੀਆਂ ਨੇ ਪਾਸ ਕੀਤੀ UPSC ਪ੍ਰੀਖਿਆ

Monday, Oct 03, 2022 - 11:47 AM (IST)

ਕੋਰੋਨਾ ਆਫ਼ਤ ਵੀ ਨਹੀਂ ਰੋਕ ਸਕੀ ਰਾਹ, 24 ਗਰੀਬ ਕੁੜੀਆਂ ਨੇ ਪਾਸ ਕੀਤੀ UPSC ਪ੍ਰੀਖਿਆ

ਪਟਨਾ- ਪੂਰੀ ਦੁਨੀਆ ਨੂੰ ਆਪਣੀ ਲਪੇਟ ’ਚ ਲੈਣ ਵਾਲਾ ਕੋਰੋਨਾ ਵਾਇਰਸ ਹਰ ਕਿਸੇ ਲਈ ਮੁਸੀਬਤ ਬਣਿਆ। ਇਸ ਚੁਣੌਤੀਪੂਰਨ ਸਮੇਂ ਦੌਰਾਨ ਹਰ ਵਿਅਕਤੀ ਡਰਿਆ-ਸਹਮਿਆ ਜਿਹਾ ਨਜ਼ਰ ਆ ਰਿਹਾ ਸੀ ਪਰ ਇਸ ਸਭ ਦੇ ਬਾਵਜੂਦ ਇਸ ਦੌਰ ’ਚ ਬਿਹਾਰ ਦੀਆਂ 3 ਹਜ਼ਾਰ ਤੋਂ ਵੱਧ ਕੁੜੀਆਂ ਨੇ ਘਰਾਂ ’ਚ ਕੈਦ ਰਹਿੰਦੇ ਹੋਏ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC (ਪ੍ਰੀ) ਦੀ ਤਿਆਰੀ ਕੀਤੀ।ਸਖ਼ਤ ਮਿਹਨਤ ਸਦਕਾ 24 ਕੁੜੀਆਂ UPSC (ਪ੍ਰੀ) ਪ੍ਰੀਖਿਆ ’ਚ ਸਫ਼ਲ ਰਹੀਆਂ। ਇਸ ਪ੍ਰੀਖਿਆ ’ਚ ਤਿਆਰੀ ਲਈ ਉਨ੍ਹਾਂ ਦੇ ਮਾਪਿਆਂ ਦੇ ਨਾਲ ਹੀ ਸਮਾਜ ਕਲਿਆਣ ਵਿਭਾਗ ਨੇ ਵੀ ਸਹਿਯੋਗ ਕੀਤੀ। ਪ੍ਰੀ ਪ੍ਰੀਖਿਆ ’ਚ ਵਿਭਾਗ ਵਲੋਂ ਇਕ-ਇਕ ਲੱਖ ਰੁਪਏ ਵੀ ਦਿੱਤੇ ਗਏ।

ਮੁਸ਼ਕਲ ਹਲਾਤਾਂ ’ਚ ਵੀ ਕੁੜੀਆਂ ਨੇ ਆਪਣੇ ਟੀਚੇ ’ਤੇ ਧਿਆਨ ਕੇਂਦਰਿਤ ਕੀਤਾ। ਦਰਭੰਗਾ ਦੀ ਰਹਿਣ ਵਾਲੀ ਪ੍ਰਿਅੰਕਾ ਕੇਤੁਕਾ ਨੇ ਦੱਸਿਆ ਕਿ ਉਸ ਦੇ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਸਨ। ਕੋਰੋਨਾ ਦੇ ਦੌਰ ’ਚ ਨੌਕਰੀ ਵੀ ਚੱਲੀ ਗਈ। ਪਰੇਸ਼ਾਨੀਆਂ ਦਰਮਿਆਨ ਮੇਰੇ ਭਰਾ ਨੇ ਘਰ ਦੇ ਨਾਲ-ਨਾਲ ਮੇਰੀ ਪੜ੍ਹਾਈ ਦੀ ਪੂਰੀ ਜ਼ਿੰਮੇਵਾਰੀ ਲਈ। ਪੁਰਾਣੀਆਂ ਕਿਤਾਬਾਂ, ਮੈਗਜੀਨ ਦੀ ਮਦਦ ਨਾਲ ਪਹਿਲੀ ਕੋਸ਼ਿਸ਼ ਸਫਲ ਹੋ ਗਈ। ਹੁਣ ਟੀਚਾ ਮੇਨਸ ਦਾ ਹੈ।

ਉੱਥੇ ਹੀ ਪਟਨਾ ਦੀ ਹੀ ਰਹਿਣ ਵਾਲੀ ਸੁਬਰਾ ਰਾਏ ਨੇ ਕਿਹਾ ਕਿ ਕੋਚਿੰਗ ਲਈ ਲਗਾਤਾਰ ਸੈਂਟਰਾਂ ਨਾਲ ਸੰਪਰਕ ਕੀਤਾ ਪਰ ਫੀਸ ਬਹੁਤ ਜ਼ਿਆਦਾ ਸੀ, ਇਸ ਲਈ ਸੰਭਵ ਨਹੀਂ ਹੋ ਸਕਿਆ। ਪਿਤਾ ਨੇ ਸਲਾਹ ਦਿੱਤੀ ਕਿ ਸ਼ਾਂਤ ਮਾਹੌਲ ਹੈ, ਇਸ ਲਈ ਘਰ ’ਚ ਹੀ ਤਿਆਰੀ ਕਰੋ। ਸੁਬਰਾ ਨੇ ਕਿਹਾ ਕਿ ਪਾਪਾ ਦੇ ਸਹਿਯੋਗ ਦੇ ਚੱਲਦੇ ਪਹਿਲੀ ਕੋਸ਼ਿਸ਼ ’ਚ ਸਫ਼ਲ ਹੋ ਗਈ। 


 


author

Tanu

Content Editor

Related News