ਉੱਤਰ ਪ੍ਰਦੇਸ਼ ''ਚ ਕੋਰੋਨਾ ਲਗਭਗ ਖਾਤਮੇ ''ਤੇ : ਯੋਗੀ

10/24/2021 9:07:41 PM

ਗੋਰਖਪੁਰ-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਸੂਬੇ 'ਚ ਕੋਰੋਨਾ ਇਨਫੈਕਸ਼ਨ ਹੁਣ ਲਗਭਗ ਖਾਤਮੇ 'ਤੇ ਹੈ। ਯੋਗੀ ਨੇ ਗੋਰਖਪੁਰ 'ਚ 142 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 358 ਪ੍ਰੋਜੈਕਟਾਂ ਦਾ ਉਤਘਾਟਨ ਅਤੇ ਨੀਂਹ ਪੱਥਰ ਕਰਨ ਤੋਂ ਬਾਅਦ ਆਪਣੇ ਸੰਬੋਧਨ 'ਚ ਕਿਹਾ ਕਿ ਸਾਰਿਆਂ ਦੇ ਤਾਲਮੇਲ ਯਤਨਾਂ ਦੇ ਕਾਰਨ ਪ੍ਰਦੇਸ਼ 'ਚ ਕੋਰੋਨਾ ਲਗਭਗ ਖਤਮੇ 'ਤੇ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼  'ਚ ਕੋਵਿਡ-19 ਟੀਕਿਆਂ ਦੀਆਂ 12 ਕਰੋੜ 60 ਲੱਖ ਤੋਂ ਜ਼ਿਆਦਾ ਖੁਰਾਕਾਂ ਲਗਾ ਕੇ ਅਤੇ 8 ਕਰੋੜ 25 ਲੱਖ ਤੋਂ ਜ਼ਿਆਦਾ ਨਮੂਨਿਆਂ ਦੀ ਜਾਂਚ ਕਰਕੇ ਇਕ ਰਿਕਾਰਡ ਕਾਇਮ ਕੀਤਾ ਹੈ।

ਇਹ ਵੀ ਪੜ੍ਹੋ : ਇੰਗਲੈਂਡ ਆਉਣ ਵਾਲੇ ਯਾਤਰੀਆਂ ਲਈ ਸਸਤਾ ਹੋਵੇਗਾ ਕੋਵਿਡ-19 ਟੈਸਟ

ਪ੍ਰਦੇਸ਼ ਦੇ ਹਸਪਤਾਲਾਂ 'ਚ 1,80,000 ਬੈੱਡ ਤਿਆਰ ਹਨ ਅਤੇ ਅਸੀਂ ਦੇਸ਼ ਦੇ ਮੋਹਰੀ ਦੇਸ਼ਾਂ ਦੇ ਮੁਕਾਬਲੇ 'ਚ ਕਿਸੇ ਵੀ ਤਰ੍ਹਾਂ ਨਾਲ ਕਮਜ਼ੋਰ ਨਹੀਂ ਹਾਂ। ਸਾਨੂੰ ਵਿਕਾਸ ਦੀ ਇਸ ਸੋਚ ਨੂੰ ਅਗੇ ਲਿਜਾਣ ਦੀ ਜ਼ਰੂਰਤ ਹੈ। ਯੋਗੀ ਨੇ ਦਾਅਵਾ ਕੀਤਾ ਕਿ ਵਿਕਾਸ ਪ੍ਰੋਜੈਕਟਾਂ ਨੂੰ ਬਚਾਉਣ ਲਈ ਸਰਕਾਰ ਦੇ ਯਤਨਾਂ ਦੇ ਗਵਾਹ ਹਨ। ਮੁੱਖ ਮੰਤਰੀ ਨੇ ਇਸ ਮੌਕੇ 'ਤੇ 38.32 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਗੋਰਖਪੁਰ ਦੀ ਪਹਿਲੀ ਮਲਟੀਲੈਵਲ ਪਾਰਕਿੰਗ ਦਾ ਉਦਘਾਟਨ ਕੀਤਾ ਅਤੇ ਏਕੀਕ੍ਰਿਤ ਆਵਾਜਾਈ ਪ੍ਰਬੰਧਨ ਪ੍ਰਣਾਲੀ ਦਾ ਨੀਂਹ ਪੱਥਰ ਵੀ ਰੱਖਿਆ।

ਇਹ ਵੀ ਪੜ੍ਹੋ : ਅਮਰੀਕਾ ਦੀ 5 ਤੋਂ 11 ਸਾਲ ਉਮਰ ਵਰਗ ਦੇ 2.8 ਕਰੋੜ ਬੱਚਿਆਂ ਦੇ ਟੀਕਾਕਰਨ ਦੀ ਯੋਜਨਾ

ਪ੍ਰਦੇਸ਼ ਦੀਆਂ ਪਿਛਲੀਆਂ ਸਰਕਾਰਾਂ 'ਤੇ ਹਮਲਾ ਕਰਦੇ ਹੋਏ ਯੋਗੀ ਨੇ ਕਿਹਾ ਕਿ ਸੂਬੇ 'ਚ ਵਿਕਾਸ ਦੇ ਪ੍ਰੋਜੈਕਟਾਂ ਨੂੰ ਲਾਗੂ ਨਹੀਂ ਕੀਤਾ। ਪਿਛਲੇ ਸਾਢੇ ਚਾਰ ਸਾਲਾ ਦੌਰਾਨ ਅਸੀਂ ਪ੍ਰਦੇਸ਼ 'ਚ ਸਾਰੇ ਪ੍ਰੋਜੈਕਟ ਲਾਗੂ ਕੀਤੇ ਜਿਨ੍ਹਾਂ ਨਾਲ ਲੋਕਾਂ ਦੇ ਜੀਵਨ ਪੱਧਰ 'ਚ ਸਕਾਰਾਤਮਕ ਸੁਧਾਰ ਆਇਆ ਅਤੇ ਮੌਜੂਦਾ ਸਮੇਂ 'ਚ ਕੇਂਦਰ ਦੇ 44 ਪ੍ਰੋਜੈਕਟਾਂ ਨੂੰ ਲਾਗੂ ਕਰਨ ਦੇ ਮਾਮਲੇ 'ਚ ਉੱਤਰ ਪ੍ਰਦੇਸ਼ ਚੋਟੀ ਦੇ ਸਥਾਨ 'ਤੇ ਹੈ। ਯੋਗੀ ਨੇ ਦਾਅਵਾ ਕੀਤਾ ਹੈ ਕਿ ਪੂਰਬ 'ਚ ਲੋਕ ਗੋਰਖਪੁਰ ਆਉਣ ਤੋਂ ਡਰਦੇ ਸਨ ਪਰ ਹੁਣ ਇਹ ਵਿਕਾਸ ਦਾ ਉਦਾਹਰਣ ਬਣ ਚੁੱਕਿਆ ਹੈ ਅਤੇ ਅਗਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਥੇ ਖਾਦ ਪਲਾਂਟ ਅਤੇ ਏਮਜ਼ ਦਾ ਉਤਘਾਟਨ ਕਰਨਗੇ।

ਇਹ ਵੀ ਪੜ੍ਹੋ : ਰੂਸ 'ਚ ਇਕ ਦਿਨ 'ਚ ਸਾਹਮਣੇ ਆਏ ਕੋਰੋਨਾ ਦੇ 35,660 ਨਵੇਂ ਮਾਮਲੇ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News