ਦਿਮਾਗ ''ਤੇ ਵੀ ਅਸਰ ਪਾ ਰਿਹੈ ਕੋਰੋਨਾ, ਲੋਕਾਂ ਨੂੰ ਨਾਂ ਦੱਸਣ ''ਚ ਵੀ ਹੋ ਰਹੀ ਦਿੱਕਤ

Tuesday, Apr 07, 2020 - 11:38 PM (IST)

ਦਿਮਾਗ ''ਤੇ ਵੀ ਅਸਰ ਪਾ ਰਿਹੈ ਕੋਰੋਨਾ, ਲੋਕਾਂ ਨੂੰ ਨਾਂ ਦੱਸਣ ''ਚ ਵੀ ਹੋ ਰਹੀ ਦਿੱਕਤ

 

ਨਵੀਂ ਦਿੱਲੀ—ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ 'ਚ ਫੈਲਿਆ ਹੋਇਆ ਹੈ। ਇਸ ਨਾਲ ਪੂਰੀ ਦੁਨੀਆ 'ਚ ਲੱਖਾਂ ਲੋਕ ਪ੍ਰਭਾਵਿਤ ਹਨ। ਦੁਨੀਆਭਰ 'ਚ ਇਸ ਨੂੰ ਹਰਾਉਣ ਨੂੰ ਲੈ ਕੇ ਖੋਜ ਜਾਰੀ ਹੈ। ਪਰ ਹੁਣ ਕੋਰੋਨਾ ਵਾਇਰਸ ਹੋਰ ਵੀ ਜ਼ਿਆਦਾ ਤਾਕਤਵਰ ਹੁੰਦਾ ਜਾ ਰਿਹਾ ਹੈ। ਇਹ ਵਾਇਰਸ ਗਲੇ ਅਤੇ ਫੇਫੜਿਆਂ ਦੇ ਨਾਲ ਦਿਮਾਗ ਨੂੰ ਵੀ ਪ੍ਰਭਾਵਿਤ ਕਰਨ ਲੱਗਿਆ ਹੈ।

ਪ੍ਰਭਾਵ ਦਾ ਅਸਰ ਮਰੀਜ਼ ਦੇ ਬੋਲਣ ਦੀ ਸਮਰੱਥਾ 'ਤੇ ਵੀ ਪੈ ਰਿਹਾ ਹੈ ਅਤੇ ਦਿਮਾਗ 'ਚ ਸੂਜਨ ਦੇ ਕਾਰਣ ਸਿਰਦਰਦ ਵਧ ਰਿਹਾ ਹੈ। ਅਜਿਹੇ 'ਚ ਕਈ ਅਜਿਹੇ ਮਾਮਲੇ ਸਾਮਹਣੇ ਆ ਰਹੇ ਹਨ। ਇਨ੍ਹਾਂ ਦੇ ਇਲਾਵਾ ਸੁੰਘਣ ਅਤੇ ਵੱਖ-ਵੱਖ ਸਵਾਦ ਨੂੰ ਪਛਾਣਨ ਦੀ ਸਮਰਥਾ ਵੀ ਘਟ ਰਹੀ ਹੈ। ਦੁਨੀਆ ਦੇ ਕਈ ਨਿਊਰੋਲਾਜਿਸਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਵਾਇਰਸ ਦਿਮਾਗ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਮਾਹਰ ਇਸ ਨੂੰ ਬ੍ਰੇਨ ਡਿਸਫੰਕਸ਼ਨ ਕਹਿ ਰਹੇ ਹਨ।

ਮਾਰਚ ਮਹੀਨੇ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿਸ 'ਚ 74 ਸਾਲ ਦਾ ਬਜ਼ੁਰਗ ਆਪਣੇ ਬੋਲਣ ਦੀ ਸਮਰੱਥਾ ਗੁਆ ਚੁੱਕਿਆ ਸੀ। ਦਰਅਸਲ 74 ਸਾਲ ਦੇ ਬਜ਼ੁਰਗ ਦੀ ਸਿਹਤ ਵਿਗੜਨ 'ਤੇ ਉਸ ਨੂੰ ਹਸਪਤਾਲ ਲਿਆਇਆ ਗਿਆ। ਉਸ ਨੂੰ ਖੰਘ ਅਤੇ ਬੁਖਾਰ ਦੀ ਸ਼ਿਕਾਇਤ ਸੀ ਜਦ ਜਾਂਚ ਕੀਤੀ ਗਈ ਤਾਂ ਡਾਕਰਟਾਂ ਨੇ ਪਾਇਆ ਕਿ ਉਸ ਨੂੰ ਨਿਮੋਨਿਆ ਹੋ ਗਿਆ ਹੈ।

ਦਵਾਈ ਦੇ ਕੇ ਉਸ ਨੂੰ ਘਰ ਵਾਪਸ ਭੇਜ ਦਿੱਤਾ ਗਿਆ। ਅਗਲੇ ਦਿਨ ਉਸ ਦੀ ਸਿਹਤ ਫਿਰ ਵਿਗੜ ਗਈ। ਉਸ ਨੂੰ ਸਾਹ ਲੈਣ 'ਚ ਤਕਲੀਫ ਹੋਣ ਲੱਗੀ ਅਤੇ ਉਸ ਦੀ ਹਾਲਤ ਇੰਨੀ ਗੰਭੀਰ ਹੋ ਗਈ ਕਿ ਉਹ ਡਾਕਟਰਾਂ ਨੂੰ ਆਪਣਾ ਨਾਂ ਦੱਸਣ 'ਚ ਵੀ ਅਸਮਰੱਥ ਸੀ। ਬਜ਼ੁਰਗ ਨੂੰ ਪਹਿਲਾਂ ਵੀ ਹੀ ਫੇਫੜਿਆਂ ਨਾਲ ਜੁੜੀ ਬੀਮਾਰੀ ਸੀ। ਉੱਥੇ ਡਾਕਰਟਾਂ ਨੇ ਸ਼ੱਕ ਜਤਾਇਆ ਕਿ ਉਸ ਨੂੰ ਦਿਮਾਗ ਦਾ ਦੌਰਾ ਵੀ ਪੈ ਸਕਦਾ ਹੈ। ਇਸ ਤੋਂ ਬਾਅਦ ਡਾਕਟਰਾਂ ਨੂੰ ਸ਼ੱਕ ਹੋਇਆ ਕਿ ਬਜ਼ੁਰਗ ਨੂੰ ਕੋਰੋਨਾ ਵਾਇਰਸ ਦਾ ਪ੍ਰਭਾਵ ਹੋ ਗਿਆ ਹੈ। ਜਦ ਜਾਂਚ ਕੀਤੀ ਗਈ ਤਾਂ ਇਸ ਗੱਲ ਦੀ ਪੁਸ਼ਟੀ ਵੀ ਹੋ ਗਈ ਕਿ ਬਜ਼ੁਰਗ ਕੋਵਿਡ-19 ਪਾਜ਼ੇਵਿਟ ਸੀ।

ਮਾਹਰਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਨਾਲ ਪੀੜਤ ਕਈ ਮਰੀਜ਼ਾਂ 'ਚ ਸਿਰ ਦਰਦ ਦਾ ਕਾਰਣ ਦਿਮਾਗ 'ਚ ਸੂਜਨ ਦਾ ਹੋ ਜਾਣਾ ਹੈ। ਇਹ ਵਾਇਰਸ ਦਿਮਾਗ ਨੂੰ ਇਸ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ ਕਿ ਮਰੀਜ਼ ਆਪਣੇ ਬੋਲਣ ਦੀ ਸਮਰਥਾ ਤਕ ਗੁਆ ਬੈਠਦੇ ਹਨ। ਇੰਨਾ ਹੀ ਨਹੀਂ ਇਸ ਵਾਇਰਸ ਨਾਲ ਪੀੜਤ ਮਰੀਜ਼ ਦੀ ਸਵਾਦ ਸਮਰਥਾ ਅਤੇ ਸੁੰਘਣ ਦੀ ਸਮਰਥਾ ਵੀ ਘਟ ਰਹੀ ਹੈ।


author

Karan Kumar

Content Editor

Related News