ਕੋਰੋਨਾ: ਬੰਗਾਲ ''ਚ 15 ਸਤੰਬਰ ਤੱਕ ਪਾਬੰਦੀਆਂ ਲਾਗੂ, ਰਾਤ 11 ਤੋਂ ਸਵੇਰੇ 5 ਵਜੇ ਤੱਕ ਰਹੇਗਾ ਨਾਈਟ ਕਰਫਿਊ

08/28/2021 11:31:31 PM

ਕੋਲਕਾਤਾ - ਦੇਸ਼ ਵਿੱਚ ਕੋਰੋਨਾ ਇਕ ਵਾਰ ਫਿਰ ਤੇਜ਼ੀ ਨਾਲ ਵੱਧ ਰਿਹਾ ਹੈ। ਹਾਲਾਂਕਿ ਕੁੱਝ ਸੂਬਿਆਂ ਵਿੱਚ ਵਧਦੇ ਮਾਮਲਿਆਂ ਨੇ ਕੇਂਦਰ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਤੀਜੀ ਲਹਿਰ ਦੇ ਖਦਸ਼ੇ ਦੇ ਵਿੱਚ ਕਈ ਸੂਬਿਆਂ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਕਦਮ ਚੁੱਕੇ ਜਾ ਰਹੇ ਹਨ। ਇਸ ਸਭ ਤੋਂ ਵਿੱਚ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਨੇ ਸੂਬੇ ਵਿੱਚ ਲੱਗੀ ਕੋਰੋਨਾ ਪਾਬੰਦੀਆਂ ਨੂੰ 15 ਸਤੰਬਰ ਤੱਕ ਲਈ ਵਧਾ ਦਿੱਤਾ ਹੈ। ਇਸ ਦੇ ਨਾਲ-ਨਾਲ ਰਾਤ 11 ਵਜੇ ਤੋਂ ਸਵੇਰੇ 5 ਵਜੇ ਨਾਈਟ ਕਰਫਿਊ ਵੀ ਲਾਗੂ ਰਹੇਗਾ।

ਇਹ ਵੀ ਪੜ੍ਹੋ - ਕਿਸਾਨਾਂ 'ਤੇ ਕੀਤਾ ਗਿਆ ਜਨਰਲ ਡਾਇਰ ਵਰਗਾ ਅੱਤਿਆਚਾਰ: ਰਣਦੀਪ ਸੁਰਜੇਵਾਲਾ

ਜ਼ਿਕਰਯੋਗ ਹੈ ਕਿ ਬੰਗਾਲ ਵਿੱਚ ਕੋਰੋਨਾ ਇਨਫੈਕਸ਼ਨ ਦੀ ਕੁਲ ਗਿਣਤੀ ਵੱਧਕੇ 15,46,237 ਹੋ ਗਈ ਹੈ, ਜਦੋਂ ਕਿ 18,410 ਲੋਕਾਂ ਦੀ ਹੁਣ ਤੱਕ ਜਾਨ ਜਾ ਚੁੱਕੀ ਹੈ। ਸੂਬੇ ਵਿੱਚ ਫਿਲਹਾਲ 9,143 ਐਕਟਿਵ ਮਾਮਲੇ ਹਨ ਅਤੇ 15,18,684 ਲੋਕਾਂ ਨੇ ਹੁਣ ਤੱਕ ਕੋਰੋਨਾ ਤੋਂ ਜੰਗ ਜਿੱਤੀ ਹੈ।

ਉਥੇ ਹੀ, ਕੇਂਦਰ ਨੇ ਸ਼ਨੀਵਾਰ ਨੂੰ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਯਕੀਨੀ ਕਰਨ ਲਈ ਕਿਹਾ ਕਿ ਅਗਲੀ ਤਿਉਹਾਰੀ ਸੀਜਨ ਦੌਰਾਨ ਕੋਈ ਵੱਡੀ ਭੀੜ ਇਕੱਠੀ ਨਾ ਹੋਵੇ। ਨਾਲ-ਨਾਲ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਸਰਗਰਮੀ ਨਾਲ ਕਦਮ ਚੁੱਕਣ ਨੂੰ ਵੀ ਕਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Inder Prajapati

Content Editor

Related News