ਪੁਲਸ ਕਰਮਚਾਰੀਆਂ ਨੂੰ ਗੋਲਕ ਦੇ ਕੇ ਬੋਲੇ ਮਾਸੂਮ- ਮੋਦੀ ਅਤੇ ਯੋਗੀ ਅੰਕਲ ਤੱਕ ਪਹੁੰਚਾ ਦਿਓ ਪਲੀਜ਼

05/03/2020 5:25:46 PM

ਕਾਨਪੁਰ (ਵਾਰਤਾ)— ਅੰਕਲ-ਅੰਕਲ ਸਾਡੀਆਂ ਗੋਲਕਾਂ 'ਚ ਰੱਖੇ ਪੈਸਿਆਂ ਨੂੰ ਮੋਦੀ ਅਤੇ ਯੋਗੀ ਅੰਕਲ ਕੋਲ ਪਹੁੰਚਾ ਦਿਓ, ਪਲੀਜ਼.. ਇਹ ਸ਼ਬਦ ਉਨ੍ਹਾਂ ਛੋਟੇ-ਛੋਟੇ ਮਾਸੂਮ ਬੱਚਿਆਂ ਦੇ ਹਨ ਜਿਨ੍ਹਾਂ ਨੇ ਆਪਣੀ ਜੇਬ ਖਰਚ ਤੋਂ ਇਕ-ਇਕ ਰੁਪਇਆ ਗੋਲਕ 'ਚ ਬਚਾ ਕੇ ਰੱਖਿਆ ਹੈ। ਗਲੋਬਲ ਮਹਾਂਮਾਰੀ ਕੋਰੋਨਾ ਵਾਇਰਸ ਨਾਲ ਜੰਗ 'ਚ ਖਿਡਾਰੀ, ਅਭਿਨੇਤਾ, ਉਦਯੋਗਪਤੀ, ਆਮ ਨਾਗਰਿਕਾਂ ਨਾਲ ਹੁਣ ਬੱਚੇ ਵੀ ਸ਼ਾਮਲ ਹੋ ਗਏ ਹਨ। ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਲਾਕਡਾਊਨ ਦੇ ਮੱਦੇਨਜ਼ਰ ਗਸ਼ਤ ਕਰ ਰਹੇ ਪੁਲਸ ਕਰਮਚਾਰੀਆਂ ਨੂੰ ਰੋਕ ਕੇ ਕੁਝ ਮਾਸੂਮ ਬੱਚਿਆਂ ਨੇ ਆਪਣੀ-ਆਪਣੀਆਂ ਗੋਲਕਾਂ ਭੇਟ ਕਰ ਦਿੱਤੀਆਂ। ਮਾਸੂਮ ਬੱਚਿਆਂ ਨੇ ਅਪੀਲ ਕੀਤੀ ਹੈ ਕਿ ਇਨ੍ਹਾਂ ਗੋਲਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੱਕ ਪਹੁੰਚਾ ਦਿਓ, ਜਿਸ ਨਾਲ ਕੋਰੋਨਾ ਤੋਂ ਲੜਿਆ ਜਾ ਸਕੇ। ਬੱਚਿਆਂ ਨੇ ਕਿਹਾ ਕਿ ਅਸੀਂ ਆਪਣਾ ਸਾਰਾ ਪੈਸਾ ਦੇਣ ਨੂੰ ਤਿਆਰ ਹਾਂ ਅਤੇ ਦੇਸ਼ ਅਤੇ ਪ੍ਰਦੇਸ਼ ਵਾਸੀਆਂ ਨੂੰ ਪੀ. ਐੱਮ. ਅਤੇ ਸੀ. ਐੱਮ. ਬਚਾ ਲੈਣ।
ਪਿੰਡ ਵਾਲਿਆਂ ਨੇ ਕੀਤਾ ਸਵਾਗਤ—
ਸੂਤਰਾਂ ਨੇ ਦੱਸਿਆ ਕਿ ਕਾਨਪੁਰ ਦੇ ਕਲਿਆਣਪੁਰ ਖੇਤਰ ਦੇ ਰਾਵਤਪੁਰ ਪਿੰਡ ਵਿਚ ਐਤਵਾਰ ਨੂੰ ਪੁਲਸ ਲਾਕਡਾਊਨ ਦਾ ਪਾਲਣ ਕਰਾਉਣ ਲਈ ਗਸ਼ਤ 'ਤੇ ਪਹੁੰਚੀ। ਲੋਕਾਂ ਨੇ ਫੁੱਲ ਮਾਲਾ ਅਤੇ ਨਾਸ਼ਤੇ ਦਾ ਸਾਮਾਨ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦਰਮਿਆਨ ਕੁਝ ਮਾਸੂਮ ਬੱਚੇ ਉੱਥੇ ਪਹੁੰਚੇ ਅਤੇ ਆਪਣੀਆਂ ਗੋਲਕਾਂ ਨੂੰ ਲੈ ਕੇ ਪੁਲਸ ਕਰਮਚਾਰੀਆਂ ਨੂੰ ਦੇ ਦਿੱਤੀਆਂ, ਉਸ ਨੂੰ ਮੁੱਖ ਮੰਤਰੀ ਰਾਹਤ ਫੰਡ ਵਿਚ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਬੱਚਿਆਂ ਦੇ ਇਸ ਸਮਰਪਣ ਨੂੰ ਦੇਖ ਕੇ ਉੱਥੇ ਮੌਜੂਦ ਪੁਲਸ ਕਰਮਚਾਰੀਆਂ ਨੇ ਵੀ ਤਾੜੀਆਂ ਵਜਾ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ। ਇਸ ਦੌਰਾਨ ਨੰਨ੍ਹੇ-ਮੁੰਨੇ ਬੱਚਿਆਂ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਜੋ ਗੱਲਾਂ ਆਖੀਆਂ ਉਹ ਹਰ ਕਿਸੇ ਦੇ ਦਿਲ ਨੂੰ ਛੂਹ ਗਈਆਂ।
ਮਾਸੂਮ ਬੱਚਿਆਂ ਦੀਆਂ ਗੱਲਾਂ ਸੁਣ ਹਰ ਕੋਈ ਹੋਇਆ ਭਾਵੁਕ
8 ਸਾਲ ਦੀ ਬੱਚੀ ਗੀਤ ਨੇ ਦੱਸਿਆ ਕਿ ਕੋਰੋਨਾ ਨਾਲ ਪੂਰਾ ਦੇਸ਼ ਲੜ ਰਿਹਾ ਹੈ, ਅਜਿਹੇ ਵਿਚ ਸਾਰਿਆਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ। ਗੀਤ ਨੇ ਕਿਹਾ ਕਿ ਮੈਂ ਆਪਣੇ ਬਚਤ ਦੇ ਪੈਸੇ ਰਾਹਤ ਫੰਡ ਵਿਚ ਇਸ ਲਈ ਦੇ ਰਹੀ ਹਾਂ, ਤਾਂ ਕਿ ਕੋਰੋਨਾ ਤੋਂ ਲੜਿਆ ਜਾ ਸਕੇ। ਉੱਥੇ ਹੀ ਮਾਸੂਮ ਵੈਭਵ ਨੇ ਲਾਕਡਾਊਨ ਕਾਰਨ ਪਿੰਡ ਵਿਚ ਫਸੇ ਆਪਣਾ ਪਾਪਾ ਦੀ ਚਿੰਤਾ ਸਤਾ ਰਹੀ ਹੈ। ਰਾਹਤ ਫੰਡ ਵਿਚ ਦਾਨ ਦੇਣ ਲਈ ਆਪਣੀ ਗੋਲਕ ਲੈ ਕੇ ਪੁੱਜੇ ਵੈਭਵ ਨੇ ਕਿਹਾ ਕਿ ਮੋਦੀ ਅਤੇ ਯੋਗੀ ਅੰਕਲ ਮੇਰੀ ਬਚਤ ਦੇ ਪੈਸੇ ਲੈ ਲਓ ਅਤੇ ਛੇਤੀ ਨਾਲ ਕੋਰੋਨਾ ਨੂੰ ਖਤਮ ਕਰ ਕੇ ਸਾਰਿਆਂ ਨੂੰ ਠੀਕ ਕਰੋ। 5 ਸਾਲ ਦੇ ਮਾਸੂਮ ਆਲੋਕ ਨੇ ਕਿਹਾ ਕਿ ਉਹ ਪੈਸੇ ਇਸ ਲਈ ਦੇ ਰਿਹਾ ਹੈ, ਕਿਉਂਕਿ ਬਹੁਤ ਸਾਰੇ ਲੋਕ ਭੁੱਖੇ ਸੌਦੇ ਹਨ, ਤਾਂ ਉਸ ਦੇ ਪੈਸਿਆਂ ਨਾਲ ਕੁਝ ਲੋਕਾਂ ਨੂੰ ਖਾਣਾ ਮਿਲ ਜਾਵੇਗਾ। ਇਹ ਸਭ ਦੇਖ ਕੇ ਮੌਕੇ 'ਤੇ ਮੌਜੂਦ ਭਾਵੁਕ ਹੋ ਗਏ। ਲੋਕਾਂ ਨਾਲ ਪੁਲਸ ਕਰਮਚਾਰੀਆਂ ਨੇ ਵੀ ਤਾੜੀਆਂ ਵਜਾ ਕੇ ਬੱਚਿਆਂ ਦਾ ਹੌਂਸਲਾ ਵਧਾਇਆ।


Tanu

Content Editor

Related News