ਕੋਰੋਨਾ: ਦੇਸ਼ ’ਚ ਬੀਤੇ 24 ਘੰਟਿਆਂ ’ਚ ਆਏ 2.86 ਲੱਖ ਤੋਂ ਵਧ ਨਵੇਂ ਮਾਮਲੇ, 573 ਲੋਕਾਂ ਦੀ ਮੌਤ

01/27/2022 11:42:53 AM

ਨਵੀਂ ਦਿੱਲੀ– ਦੇਸ਼ ’ਚ ਕੋਰੋਨਾ ਸੰਕਟ ਦਰਮਿਆਨ ਕੁਝ ਮਾਮਲਿਆਂ ’ਚ ਰਾਹਤ ਦੀ ਖ਼ਬਰ ਆਈ ਹੈ। ਸਿਹਤ ਮੰਤਰਾਲਾ ਵਲੋਂ ਜਾਰੀ 27 ਜਨਵਰੀ ਦੇ ਅੰਕੜਿਆਂ ਮੁਤਾਬਕ, ਦੇਸ਼ ’ਚ ਬੀਤੇ 24 ਘੰਟਿਆਂ ’ਚ 2 ਲੱਖ 86 ਹਜ਼ਾਰ 384 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਕਿ ਬੁੱਧਵਾਰ ਦੇ ਮੁਕਾਬਲੇ 500 ਜ਼ਿਆਦਾ ਹਨ। ਉਥੇ ਹੀ ਬੀਤੇ 24 ਘੰਟਿਆਂ ’ਚ 573 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਰਾਹਤ ਦੀ ਗੱਲ ਇਹ ਹੈ ਕਿ ਦੇਸ਼’ਚ ਹੁਣ ਸਰਗਰਮ ਮਰੀਜ਼ਾਂ ਦੀ ਗਿਣਤੀ ’ਚ ਕਮੀ ਆਉਣ ਲੱਗੀ ਹੈ ਅਤੇ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ, ਦੇਸ਼ ’ਚ ਹੁਣ 22.02 (22,02,472) ਲੱਖ ਸਰਗਰਮ ਮਾਮਲੇ ਬਚੇ ਹਨ ਜੋ ਕਿ ਬੁੱਧਵਾਰ ਦੇ ਮੁਕਾਬਲੇ 21 ਹਜ਼ਾਰ ਘੱਟ ਹਨ। ਉਥੇ ਹੀ ਠੀਕ ਹੋਣਵਾਲੇ ਮਰੀਜ਼ਾਂ ਦੀ ਗਿਣਤੀ ਵੀਰਵਾਰ ਨੂੰ 3.6  ਲੱਖ ਹੋ ਗਏ ਹਨ ਜੋ ਕਿ ਬੁੱਧਵਾਰ ਦੇ ਮੁਕਾਬਲੇ 7 ਹਜ਼ਾਰ ਜ਼ਿਆਦਾ ਹੈ। ਰੋਜ਼ਾਨਾ ਇਨਫੈਕਸ਼ਨ ਦਰ ਅਜੇ ਵੀ 19.59 ਫੀਸਦੀ ’ਤੇ ਬਣੀ ਹੋਈ ਹੈ।

ਇਹ ਵੀ ਪੜ੍ਹੋ– ਬਿਹਾਰ ’ਚ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਨੇ ਧਾਰਿਆ ਭਿਆਨਕ ਰੂਪ, ਯਾਤਰੀ ਰੇਲ ਨੂੰ ਲਗਾਈ ਅੱਗ

PunjabKesari

ਇਹ ਵੀ ਪੜ੍ਹੋ– ਗੂਗਲ ਦੇ CEO ਸਣੇ 5 ਹੋਰ ਅਧਿਕਾਰੀਆਂ ਖ਼ਿਲਾਫ਼ FIR ਦਰਜ, ਜਾਣੋ ਕੀ ਹੈ ਮਾਮਲਾ​​​​​​​

ਸਰਗਰਮ ਮਾਮਲੇ ਕੁੱਲ ਮਾਮਲਿਆਂਦੇ 5.46 ਫੀਸਦੀ
ਸਰਗਰਮ ਮਾਮਲੇ ਕੁੱਲ ਮਾਮਲਿਆਂ ਦੇ 5.46 ਫੀਸਦੀ ਹਨ। ਹਾਲਾਂਕਿ, ਠੀਕ ਹੋਣ ਦੀ ਦਰ ਵਧ ਕੇ 93.33 ਫੀਸਦੀ ਹੋ ਗਈ ਹੈ। ਯਾਨੀ ਹੁਣ ਤਕ ਕੋਰੋਨਾ ਨਾਲ ਕੁੱਲ 3,76,77,328 ਲੋਕ ਠੀਕ ਹੋ ਚੁੱਕੇ ਹਨ। ਉਥੇ ਹੀ ਮਹਾਰਾਸ਼ਟਰ ਦੇ ਪੁਣੇ ’ਚ ਕੋਰੋਨਾ ਨੇ ਕਹਿਰ ਮਚਾਇਆ ਹੋਇਆ ਹੈ। ਇਥੇ ਇਨਫੈਕਸ਼ਨ ਦਰ 49 ਫੀਸਦੀ ਤਕ ਪਹੁੰਚ ਗਈ ਹੈ।

ਦੇਸ਼ ’ਚ ਹੁਣ ਤਕ ਕੋਰੋਨਾ ਵੈਕਸੀਨ ਦੀਆਂ 163.84 ਕਰੋੜ ਖੁਰਾਕਾਂ ਲਗਾਈਆਂ ਗਈਆਂ
ਦੇਸ਼ ’ਚ ਹੁਣ ਤਕ ਕੋਰੋਨਾ ਵੈਕਸੀਨ ਦੀਆਂ 163.84 ਕਰੋੜ (1,63,84,39,207) ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ– ਰੇਲਵੇ ਪ੍ਰੀਖਿਆ ਦੇ ਨਤੀਜੇ ਤੋਂ ਬਾਅਦ ਬਿਹਾਰ ’ਚ ਵਿਦਿਆਰਥੀਆਂ ਨੇ ਪੈਸੰਜਰ ਟ੍ਰੇਨ ’ਚ ਲਾਈ ਅੱਗ


Rakesh

Content Editor

Related News