ਕੋਰੋਨਾ ਇਨਫੈਕਟਡ ਸ਼ਖਸ ਬਣੇ ਹੈਵਾਨ, ਦੁਕਾਨਦਾਰ ਦੀ ਕੀਤੀ ਹੱਤਿਆ

Thursday, Mar 26, 2020 - 01:51 PM (IST)

ਰਾਂਚੀ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਪੈਰ ਪਸਾਰ ਚੁੱਕਿਆ ਹੈ, ਜਿਸ ਦੇ ਮੱਦੇਨਜ਼ਰ ਵਿਸ਼ਵ ਸਿਹਤ ਸੰਗਠਨ ਨੇ ਕੁਝ ਹਦਾਇਤਾਂ ਦਾ ਪਾਲਣ ਕਰਨ ਲਈ ਕਿਹਾ ਹੈ ਪਰ ਝਾਰਖੰਡ 'ਚ ਇਕ ਦੁਕਾਨਦਾਰ ਨੂੰ ਇਨ੍ਹਾਂ ਹਦਾਇਤਾਂ ਦਾ ਪਾਲਣ ਕਰਨਾ ਉਸ ਸਮੇਂ ਮਹਿੰਗਾ ਪੈ ਗਿਆ ਜਦ ਉਸ ਨੂੰ ਆਪਣੀ ਜਾਨ ਗੁਆਉਣੀ ਪਈ। ਦੱਸਣਯੋਗ ਹੈ ਕਿ ਝਾਰਖੰਡ ਦੇ ਪਲਾਮੂ ਜ਼ਿਲੇ 'ਚ ਕੋਰੋਨਾਵਾਇਰਸ ਇਨਫੈਕਟਡ ਸ਼ਖਸ ਦੇ ਘਰੋਂ ਨਿਕਲਣ 'ਤੇ 50 ਸਾਲਾ ਦੁਕਾਨਦਾਰ ਨਾਲ ਵਿਵਾਦ ਹੋ ਗਿਆ ਸੀ। ਇਨ੍ਹਾਂ ਵਿਚਾਲੇ ਵਿਵਾਦ ਇੰਨਾ ਵੱਧ ਗਿਆ ਕਿ ਇਨਫੈਕਟਡ ਸ਼ਖਸ ਨੇ 50 ਸਾਲਾ ਦੁਕਾਨਦਾਰ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਇਸ ਘਟਨਾ 'ਚ 2 ਹੋਰ ਲੋਕ ਵੀ ਜ਼ਖਮੀ ਹੋ ਗਏ।

ਝਾਰਖੰਡ ਦੇ ਪੁਲਸ ਅਧਿਕਾਰੀ ਨੇ ਇਸ ਮਾਮਲੇ ਸਬੰਧੀ ਦੱਸਿਆ ਕਿ ਹੈਦਰਾਬਾਦ ਅਤੇ ਬੈਂਗਲੁਰੂ ਤੋਂ ਬੀਤੇ ਐਤਵਾਰ ਨੂੰ ਆਪਣੇ ਪਿੰਡ ਚਾਕ ਉਦੈਪੁਰ ਵਾਪਸ ਪਰਤੇ ਮਜ਼ਦੂਰ-ਰਾਜਨ ਸਾਵ, ਆਸ਼ੀਸ਼ ਸਾਵ, ਛੋਟੂ ਸਾਵ ਅਤੇ ਵਿੱਕੀ ਸਾਵ ਦੀ ਸਿਹਤ ਕੇਂਦਰ 'ਚ ਜਾਂਚ ਕੀਤੀ ਗਈ ਸੀ। ਉਨ੍ਹਾਂ ਨੂੰ 14 ਦਿਨਾਂ ਤੱਕ ਆਪਣੇ ਘਰ 'ਚ ਕੁਆਰੰਟੀਨ ਰਹਿਣ ਦਾ ਆਦੇਸ਼ ਦਿੱਤਾ ਗਿਆ  ਸੀ ਪਰ ਬੀਤੇ ਮੰਗਲਵਾਰ ਦੀ ਸ਼ਾਮ ਨੂੰ ਉਹ ਪਿੰਡ 'ਚ ਘੁੰਮਦੇ ਹੋਏ ਦੁਕਾਨਦਾਰ ਕਾਸ਼ੀ ਸਾਵ ਦੀ ਦੁਕਾਨ 'ਤੇ ਪਹੁੰਚ ਗਏ। ਜਦੋਂ ਕਾਸ਼ੀ ਨੇ ਉਨ੍ਹਾਂ ਨੂੰ ਕੋਰੋਨਾ ਇਨਫੈਕਟਡ ਦਾ ਹਵਾਲਾ ਦਿੰਦੇ ਹੋਏ ਪਿੰਡ 'ਚ ਘੁੰਮਣ ਤੋਂ ਰੋਕਿਆ , ਤਾਂ ਇਸ ਗੱਲ 'ਤੇ 4 ਇਨਫੈਕਟਡ ਸ਼ਖਸ ਭੜਕ ਗਏ ਅਤੇ ਉਸ ਦੁਕਾਨਦਾਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ । ਇਸ ਦੌਰਾਨ ਕਾਸ਼ੀ ਸਾਵ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ , ਜਿਸ  ਨੂੰ ਪੀ.ਐੱਮ.ਸੀ.ਐੱਚ 'ਚ ਭਰਤੀ ਕਰਵਾਇਆ ਗਿਆ,ਜਿੱਥੇ ਇਲਾਜ ਦੌਰਾਨ ਬੁੱਧਵਾਰ ਦੀ ਸਵੇਰ ਨੂੰ ਉਸਦੀ ਮੌਤ ਹੋ ਗਈ। ਕੁੱਟਮਾਰ ਦੌਰਾਨ ਮਿ੍ਰਤਕ ਦੁਕਾਨਦਾਰ ਕਾਸ਼ੀ ਦੇ ਪੁੱਤਰ ਰਾਕੇਸ਼ ਨੂੰ ਵੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।


Iqbalkaur

Content Editor

Related News