ਹੁਣ ਟਰੇਨਾਂ ''ਚ ਮਿਲੇਗਾ ਪਕਾਇਆ ਖਾਣਾ, IRCTC ਨੂੰ ਦਿੱਤਾ ਸੇਵਾ ਸ਼ੁਰੂ ਕਰਨ ਦਾ ਹੁਕਮ

11/19/2021 8:35:58 PM

ਨਵੀਂ ਦਿੱਲੀ - ਰੇਲਵੇ ਬੋਰਡ ਨੇ ਰੇਲ ਗੱਡੀਆਂ ਵਿੱਚ ਯਾਤਰੀਆਂ ਨੂੰ ਪਕਾਇਆ ਹੋਇਆ ਭੋਜਨ (ਕੁਕਡ ਫੂਡ) ਪਰੋਸਣਾ ਮੁੜ ਸ਼ੁਰੂ ਕਰਨ ਦਾ ਹੁਕਮ ਜਾਰੀ ਕੀਤਾ ਹੈ। ਇਸ ਸੇਵਾ ਨੂੰ ਕੋਵਿਡ-19 ਪਾਬੰਦੀਆਂ ਕਾਰਨ ਬੰਦ ਕਰ ਦਿੱਤਾ ਗਿਆ ਸੀ। ਰੇਲਵੇ ਬੋਰਡ ਨੇ ਸ਼ੁੱਕਰਵਾਰ ਨੂੰ ਇੱਕ ਪੱਤਰ ਵਿੱਚ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਨੂੰ ਸੇਵਾ ਦੁਬਾਰਾ ਸ਼ੁਰੂ ਕਰਨ ਲਈ ਕਿਹਾ ਹੈ। ਰੇਲਵੇ ਬੋਰਡ ਨੇ ਇਹ ਵੀ ਕਿਹਾ ਕਿ ਯਾਤਰੀਆਂ ਨੂੰ 'ਰੈਡੀ-ਟੂ-ਈਟ' ਭੋਜਨ ਦਿੱਤਾ ਜਾਣਾ ਜਾਰੀ ਰਹੇਗਾ।

ਪੱਤਰ ਵਿੱਚ ਕਿਹਾ ਗਿਆ ਹੈ, “ਸਾਧਾਰਨ ਰੇਲ ਸੇਵਾਵਾਂ ਦੇ ਮੁੜ ਸ਼ੁਰੂ ਹੋਣ, ਯਾਤਰਾ ਕਰਨ ਵਾਲੇ ਯਾਤਰੀਆਂ ਦੀਆਂ ਜ਼ਰੂਰਤਾਂ ਅਤੇ ਦੇਸ਼ ਭਰ ਵਿੱਚ ਖਾਣ-ਪੀਣ ਦੀਆਂ ਦੁਕਾਨਾਂ, ਰੈਸਟੋਰੈਂਟਾਂ, ਹੋਟਲਾਂ ਅਤੇ ਅਜਿਹੀਆਂ ਹੋਰ ਥਾਵਾਂ 'ਤੇ ਕੋਵਿਡ ਲਾਕਡਾਊਨ ਪਾਬੰਦੀਆਂ 'ਚ ਢਿੱਲ ਦੇ ਮੱਦੇਨਜ਼ਰ, ਰੇਲ ਮੰਤਰਾਲੇ ਦੁਆਰਾ ਰੇਲ ਗੱਡੀਆਂ ਵਿੱਚ ਪਕਾਏ ਹੋਏ ਭੋਜਨ ਦੀਆਂ ਸੇਵਾਵਾਂ ਦਾ ਨੂੰ ਦੁਬਾਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਰੈਡੀ ਟੂ ਈਟ ਖਾਣੇ ਦੀ ਸੇਵਾ ਵੀ ਜਾਰੀ ਰਹੇਗੀ।” ਇਸ ਮਹੀਨੇ ਦੀ ਸ਼ੁਰੂਆਤ ਵਿੱਚ ਰੇਲਵੇ ਨੇ ਮਹਾਮਾਰੀ ਦੇ ਚੱਲਦੇ ਬੰਦ ਪਈਆਂ ਆਮ ਟਰੇਨ ਸੰਚਾਲਨ ਨੂੰ ਬਹਾਲ ਕਰਨ ਦਾ ਐਲਾਨ ਕੀਤਾ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News