ਮੱਧ ਪ੍ਰਦੇਸ਼ ਰਾਜ ਸੇਵਾ ਪ੍ਰੀਖਿਆ ''ਚ ਕਸ਼ਮੀਰ ਨੂੰ ਲੈ ਕੇ ਪੁੱਛੇ ਗਏ ਇਤਰਾਜ਼ਯੋਗ ਸਵਾਲ ''ਤੇ ਵਿਵਾਦ
Tuesday, Jun 21, 2022 - 02:02 PM (IST)
ਇੰਦੌਰ (ਭਾਸ਼ਾ)- ਮੱਧ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ (ਐੱਮ.ਪੀ.ਪੀ.ਐੱਸ.ਸੀ.) ਵਲੋਂ ਆਯੋਜਿਤ ਰਾਜ ਸੇਵਾਮੁਢਲੀ ਪ੍ਰੀਖਿਆ 'ਚ ਕਸ਼ਮੀਰ ਬਾਰੇ ਇਕ ਇਤਰਾਜ਼ਯੋਗ ਸਵਾਲ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਐਤਵਾਰ ਨੂੰ ਹੋਈ ਐੱਮ.ਪੀ.ਪੀ.ਐੱਸ.ਸੀ. 'ਚ ਜਨਰਲ ਐਪਟੀਟਿਊਡ ਟੈਸਟ ਦੇ ਪ੍ਰਸ਼ਨ ਪੱਤਰ 'ਚ ਸਵਾਲ ਪੁੱਛਿਆ ਗਿਆ ਸੀ ਕਿ ਕੀ ਭਾਰਤ ਨੂੰ ਕਸ਼ਮੀਰ ਪਾਕਿਸਤਾਨ ਨੂੰ ਦੇਣ ਦਾ ਫੈਸਲਾ ਕਰਨਾ ਚਾਹੀਦਾ ਹੈ? ਇਸ ਸਵਾਲ 'ਤੇ ਪਰਚੇ 'ਚ ਪਹਿਲੀ ਤਰਕ ਦਿੱਤਾ ਗਿਆ, ''ਹਾਂ, ਇਸ ਨਾਲ ਭਾਰਤ ਲਈ ਬਹੁਤ ਸਾਰਾ ਪੈਸਾ ਬਚੇਗਾ।'' ਦੂਜੀ ਤਰਕ ਦਿੱਤਾ ਗਿਆ, ''ਨਹੀਂ, ਅਜਿਹੇ ਫੈਸਲੇ ਨਾਲ ਅਜਿਹੀਆਂ ਹੋਰ ਮੰਗਾਂ ਵਧਣਗੀਆਂ।''
ਪ੍ਰਸ਼ਨ ਪੱਤਰ 'ਚ ਇਸ ਸਵਾਲ ਦਾ ਜਵਾਬ ਦੇਣ ਲਈ ਪ੍ਰੀਖਿਆਰਥੀਆਂ ਨੂੰ ਚਾਰ ਵਿਕਲਪ ਦਿੱਤੇ ਗਏ ਸਨ, ਜਿਨ੍ਹਾਂ 'ਚੋਂ ਪਹਿਲੇ ਵਿਕਲਪ ਵਿਚ ਪਹਿਲਾ ਤਰਕ ਸਹੀ ਦੱਸਿਆ ਗਿਆ ਸੀ, ਦੂਜੇ ਵਿਕਲਪ ਵਿਚ ਦੂਜੇ ਤਰਕ ਨੂੰ ਸਹੀ ਦੱਸਿਆ ਗਿਆ ਸੀ ਅਤੇ ਤੀਜੇ ਵਿਕਲਪ 'ਚ ਪਹਿਲਾ ਅਤੇ ਦੂਜਾ ਦੋਵੇਂ ਹੀ ਤਰਕਾਂ ਨੂੰ ਸਹੀ ਦੱਸਿਆ ਗਿਆ ਸੀ ਅਤੇ ਚੌਥੇ ਵਿਕਲਪ ਅਨੁਸਾਰ, ਪਹਿਲਾ ਅਤੇ ਦੂਜਾ, ਦੋਵੇਂ ਹੀ ਤਰਕ ਸਹੀ ਨਹੀਂ ਸਨ। ਇਤਰਾਜ਼ਯੋਗ ਸਵਾਲ ਬਾਰੇ ਪੁੱਛੇ ਜਾਣ 'ਤੇ, MPPSC ਸਕੱਤਰ ਪ੍ਰਬਲ ਸਿਪਾਹਾ ਨੇ ਮੰਗਲਵਾਰ ਨੂੰ ਕਿਹਾ,"ਜੇਕਰ ਕੁਝ ਗਲਤ ਹੁੰਦਾ ਹੈ, ਤਾਂ ਕਾਰਵਾਈ ਤਾਂ ਕੀਤੀ ਹੀ ਜਾਂਦੀ ਹੈ।" ਵਿਵਾਦਿਤ ਪ੍ਰਸ਼ਨ ਦੇ ਮਾਮਲੇ ਨੂੰ ਐੱਮ.ਪੀ.ਪੀ.ਐੱਸ.ਸੀ. ਦੇ ਬੋਰਡ ਦੇ ਸਾਹਮਣੇ ਰੱਖਿਆ ਜਾਵੇਗਾ। ਇਸ ਤੋਂ ਬਾਅਦ ਇਸ ਵਿਸ਼ੇ 'ਚ ਉੱਚਿਤ ਕਦਮ ਚੁੱਕਿਆ ਜਾਵੇਗਾ।'' ਕਸ਼ਮੀਰ ਨੂੰ ਲੈ ਕੇ ਇਤਰਾਜ਼ਯੋਗ ਪ੍ਰਸ਼ਨ ਦਾ ਸਕ੍ਰੀਨਸ਼ਾਟ ਸੋਸ਼ਲ ਮੀਡੀਆ 'ਤੇ ਆ ਗਿਆ ਹੈ ਅਤੇ ਲੋਕ ਐੱਮ.ਪੀ.ਪੀ.ਐੱਸ.ਸੀ. ਦੀ ਪ੍ਰੀਖਿਆ 'ਚ ਅਜਿਹਾ ਸਵਾਲ ਕੀਤੇ ਜਾਣ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰ ਰਹੇ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ