DMK ਦੇ ਸੰਸਦ ਮੈਂਬਰ ਦਾ ਵਿਵਾਦਤ ਬਿਆਨ, ਕਿਹਾ-ਗਊ ਮੂਤਰ ਵਾਲੇ ਸੂਬਿਆਂ 'ਚ ਜਿੱਤੀ ਭਾਜਪਾ
Wednesday, Dec 06, 2023 - 11:57 AM (IST)
ਨਵੀਂ ਦਿੱਲੀ, (ਭਾਸ਼ਾ)- ਲੋਕ ਸਭਾ ਵਿੱਚ ਮੰਗਲਵਾਰ ਡੀ. ਐੱਮ. ਕੇ. ਦੇ ਇੱਕ ਮੈਂਬਰ ਨੇ ਹਿੰਦੀ ਪੱਟੀ ਦੇ ਸੂਬਿਆਂ ਨੂੰ ‘ਗਊ-ਮੂਤਰ ਵਾਲੇ ਸੂਬੇ’ ਕਹਿ ਕੇ ਵਿਵਾਦ ਖੜਾ ਕਰ ਦਿੱਤਾ ਅਤੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਿਰਫ ਇਨ੍ਹਾਂ ਸੂਬਿਆਂ ’ਚ ਹੀ ਜਿੱਤ ਸਕਦੀ ਹੈ, ਦੱਖਣੀ ਭਾਰਤ ਵਿੱਚ ਨਹੀਂ।
ਇਹ ਵੀ ਪੜ੍ਹੋ : ਕਰਣੀ ਸੈਨਾ ਦਾ ਵੱਡਾ ਬਿਆਨ-'ਯੋਗੀ ਦੀ ਤਰਜ਼ 'ਤੇ ਹੋਵੇ ਐਕਸ਼ਨ, ਐਨਕਾਊਂਟਰ ਤੱਕ ਨਹੀਂ ਲੈਣਗੇ ਸਹੁੰ'
ਭਾਜਪਾ ਮੈਂਬਰਾਂ ਨੇ ਡੀ. ਐੱਮ. ਕੇ. ’ਤੇ ਜਵਾਬੀ ਹਮਲਾ ਕਰਦਿਆਂ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਕੀ ਉਹ ਉੱਤਰੀ ਭਾਰਤੀਆਂ ਵਿਰੁੱਧ ਆਪਣੇ ਸਹਿਯੋਗੀ ਦੇ ਅਪਮਾਨਜਨਕ ਬਿਆਨਾਂ ਨਾਲ ਸਹਿਮਤ ਹਨ? ਲੋਕ ਸਭਾ ਵਿੱਚ ‘ਜੰਮੂ ਕਸ਼ਮੀਰ ਰਿਜ਼ਰਵੇਸ਼ਨ (ਸੋਧ) ਬਿੱਲ’ ਅਤੇ ‘ਜੰਮੂ ਕਸ਼ਮੀਰ ਪੁਨਰਗਠਨ (ਸੋਧ) ਬਿੱਲ’ ’ਤੇ ਚਰਚਾ ਵਿੱਚ ਹਿੱਸਾ ਲੈਂਦਿਆਂ ਡੀ. ਐੱਮ. ਕੇ. ਦੇ ਸੇਂਥਿਲ ਕੁਮਾਰ ਨੇ ਕਿਹਾ ਕਿ ਇਸ ਦੇਸ਼ ਦੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਭਾਜਪਾ ਕੋਲ ਸਿਰਫ਼ ਹਿੰਦੀ ਪੱਟੀ ਦੇ ਸੂਬਿਆਂ ’ਚ ਹੀ ਚੋਣਾਂ ਜਿੱਤਣ ਦੀ ਤਾਕਤ ਹੈ, ਜਿਨ੍ਹਾਂ ਨੂੰ ਅਸੀਂ ਆਮ ਤੌਰ ’ਤੇ ਗਊ-ਮੂਤਰ ਵਾਲੇ ਸੂਬੇ ਕਹਿੰਦੇ ਹਾਂ।
ਇਹ ਵੀ ਪੜ੍ਹੋ : ਦੇਸ਼ ਵਿਚ ਮੋਟੇ ਅਨਾਜ ਦਾ ਉਤਪਾਦਨ 17.35 ਮਿਲੀਅਨ ਟਨ ਰਿਹਾ: ਨਰਿੰਦਰ ਤੋਮਰ
ਸੇਂਥਿਲ ਕੁਮਾਰ ਨੇ ਲੋਕ ਸਭਾ ਵਿੱਚ ਕਿਹਾ ਕਿ ਭਾਜਪਾ ਨੂੰ ਦੱਖਣੀ ਭਾਰਤ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਲੋਕਾਂ ਨੇ ਵੇਖਿਆ ਹੈ ਕਿ ਕੇਰਲ, ਤਾਮਿਲਨਾਡੂ, ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਿੱਚ ਚੋਣ ਨਤੀਜੇ ਕੀ ਰਹੇ। ਅਸੀਂ ਉੱਥੇ ਬਹੁਤ ਮਜ਼ਬੂਤ ਹਾਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।