ਡੀ. ਜੇ. ''ਤੇ ਲਗਾਇਆ ਵਿਵਾਦਿਤ ਗੀਤ, 8 ਲੋਕ ਗ੍ਰਿਫਤਾਰ

Monday, Jun 18, 2018 - 07:21 PM (IST)

ਡੀ. ਜੇ. ''ਤੇ ਲਗਾਇਆ ਵਿਵਾਦਿਤ ਗੀਤ, 8 ਲੋਕ ਗ੍ਰਿਫਤਾਰ

ਪਟਨਾ— ਬਿਹਾਰ ਦੇ ਰੋਹਤਾਸ ਜ਼ਿਲੇ 'ਚ ਈਦ ਤੋਂ ਇਕ ਦਿਨ ਪਹਿਲਾਂ ਡੀ. ਜੇ. 'ਤੇ ਬਜਾਏ ਗਏ ਵਿਵਾਦਿਤ ਗੀਤ ਨੂੰ ਲੈ ਕੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕਈ ਲੋਕਾਂ ਦੀ ਭਾਲ ਜਾਰੀ ਹੈ।
ਦਰਅਸਲ ਰੋਹਤਾਸ ਦੇ ਨਾਸਰੀਗੰਜ ਦੇ ਬਾਜ਼ਾਰ 'ਚ ਕੁੱਝ ਲੋਕਾਂ ਵਲੋਂ 15 ਜੂਨ ਨੂੰ ਈਦ-ਉਲ-ਫਿਤਰ ਮੌਕੇ ਜੁਲੂਸ ਦਾ ਆਯੋਜਨ ਕੀਤਾ ਗਿਆ ਸੀ। ਜਿਸ 'ਚ ਕੁੱਝ ਲੋਕਾਂ ਵਲੋਂ ਜਾਣ ਬੁੱਝ ਕੇ ਡੀ. ਜੇ. 'ਤੇ ਰਾਸ਼ਟਰ ਵਿਰੋਧੀ ਗੀਤ ਵਜਾਇਆ ਜਾ ਰਿਹਾ ਸੀ। ਜਿਸ ਦੇ ਬੋਲ  'ਹਮ ਪਾਕਿਸਤਾਨੀ ਮੁਜਾਹਿਦ ਹੈ, ਫਾੜ ਕੇ ਰੱਖ ਦੇਂਗੇ' ਹਨ। ਕੁੱਝ ਲੋਕਾਂ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ, ਜੋ ਬਾਅਦ 'ਚ ਵਾਇਰਲ ਹੋ ਗਈ ਅਤੇ ਮਾਮਲੇ ਨੂੰ ਤੂਲ ਫੜਦਾ ਦੇਖ ਕੇ ਪੁਲਸ ਵੀ ਸਰਗਰਮ ਹੋ ਗਈ। ਜਿਸ ਦੌਰਾਨ ਪੁਲਸ ਨੇ ਤੁਰੰਤ ਇਸ ਮਾਮਲੇ 'ਚ 20 ਲੋਕਾਂ 'ਤੇ ਕੇਸ ਦਰਜ ਕੀਤਾ, ਜਿਨ੍ਹਾਂ 'ਚੋਂ 8 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜੁਲੂਸ ਦੀ ਅਧਿਕਾਰਿਕ ਤੌਰ 'ਤੇ ਕੋਈ ਇਜਾਜ਼ਤ ਨਹੀਂ ਸੀ।
ਵਾਇਰਲ ਹੋ ਰਹੀ ਇਸ ਵੀਡੀਓ 'ਤੇ ਰੋਹਤਾਸ ਦੇ ਐੱਸ. ਪੀ. ਸਤਿਆਵੀਰ ਸਿੰਘ ਨੇ ਕਿਹਾ ਕਿ ਇਹ ਵੀਡੀਓ ਈਦ ਤੋਂ ਪਹਿਲੀ ਸ਼ਾਮ ਦੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀਡੀਓ ਦੀ ਜਾਂਚ ਕਰਵਾਈ ਗਈ ਤਾਂ ਉਹ ਨਾਸਰੀਗੰਜ ਦੀ ਪਾਈ ਗਈ। ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਹੁਣ ਤਕ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁਕਿਆ ਹੈ, ਜਦਕਿ ਕਈ ਹੋਰ ਲੋਕਾਂ 'ਤੇ ਵੀ ਕਾਰਵਾਈ ਹੋਵੇਗੀ।   
 


Related News