ਦੇਸ਼ ਦੇ ਵਿਕਾਸ ''ਚ ਹਰ ਛੋਟੇ ਤੋਂ ਵੱਡੇ ਵਪਾਰ ਦਾ ਹੈ ਯੋਗਦਾਨ : PM ਮੋਦੀ

Friday, Apr 29, 2022 - 04:58 PM (IST)

ਦੇਸ਼ ਦੇ ਵਿਕਾਸ ''ਚ ਹਰ ਛੋਟੇ ਤੋਂ ਵੱਡੇ ਵਪਾਰ ਦਾ ਹੈ ਯੋਗਦਾਨ : PM ਮੋਦੀ

ਸੂਰਤ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਛੋਟੇ ਤੋਂ ਵੱਡੇ ਹਰ ਵਪਾਰ ਅਤੇ ਹਰ ਕਾਰੋਬਾਰ ਦਾ ਦੇਸ਼ ਦੇ ਵਿਕਾਸ 'ਚ ਮਹੱਤਵਪੂਰਨ ਯੋਗਦਾਨ ਹੈ। ਸਾਰਿਆਂ ਦੀ ਕੋਸ਼ਿਸ਼ ਦੀ ਇਹੀ ਭਾਵਨਾ ਤਾਂ ਅੰਮ੍ਰਿਤਕਾਲ 'ਚ ਨਵੇਂ ਭਾਰਤ ਦੀ ਤਾਕਤ ਬਣ ਰਹੀ ਹੈ। ਪੀ.ਐੱਮ. ਮੋਦੀ ਨੇ ਗੁਜਰਾਤ ਦੇ ਸੂਰਤ 'ਚ ਪਾਟੀਦਾਰ ਸਮਾਜ ਦੀ ਸੰਸਥਾ ਸਰਦਾਰਧਾਮ ਵਲੋਂ ਆਯੋਜਿਤ ਗਲੋਬਲ ਪਾਟੀਦਾਰ ਵਪਾਰ ਸੰਮੇਲਨ (ਜੀ.ਪੀ.ਬੀ.ਐੱਸ.) ਦਾ ਅੱਜ ਯਾਨੀ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੈਂਸਿੰਗ ਦੇ ਮਾਧਿਅਮ ਨਾਲ ਉਦਘਾਟਨ ਕੀਤਾ ਅਤੇ ਕਿਹਾ ਕਿ ਮੁਦਰਾ ਯੋਜਨਾ ਅੱਜ ਦੇਸ਼ ਦੇ ਉਨ੍ਹਾਂ ਲੋਕਾਂ ਨੂੰ ਆਪਣਾ ਬਿਜ਼ਨੈੱਸ ਕਰਨ ਦਾ ਹੌਂਸਲਾ ਦੇ ਰਹੀ ਹੈ, ਜੋ ਕਦੇ ਇਸ ਬਾਰੇ ਸੋਚਦੇ ਵੀ ਨਹੀਂ ਸਨ। ਪ੍ਰਧਾਨ ਮੰਤਰੀ ਨੇ ਇਸ ਮੌਕੇ ਕਿਹਾ ਕਿ ਸਟਾਰਟ-ਅਪ ਇੰਡੀਆ ਤੋਂ ਉਹ ਇਨੋਵੇਸ਼ਨ, ਟੈਲੇਂਟ 'ਚ ਵੀ ਅੱਜ ਯੂਨੀਕਾਰਨ ਦੇ ਸੁਫ਼ਨੇ ਸਾਕਾਰ ਹੁੰਦੇ ਦੇਖ ਰਿਹਾ ਹੈ, ਜਿਸ ਨੂੰ ਕਦੇ ਰਸਤਾ ਨਹੀਂ ਦਿੱਸਦਾ ਸੀ।'' ਪ੍ਰੋਡਕਸ਼ਨ ਲਿੰਕਡ ਇੰਸੈਂਟਿਵ (ਪੀ.ਐੱਲ.ਆਈ.) ਯੋਜਨਾ ਨੇ ਪੁਰਾਣੇ ਸੈਕਟਰਾਂ 'ਚ ਤਾਂ ਮੇਕ ਇਨ ਇੰਡੀਆ ਦਾ ਉਤਸ਼ਾਹ ਤਾਂ ਭਰਿਆ ਹੀ ਹੈ, ਸੈਮੀਕੰਡਕਟਰ ਵਰਗੇ ਨਵੇਂ ਸੈਕਟਰਾਂ ਦੇ ਵਿਕਾਸ ਦੀਆਂ ਸੰਭਾਵਨਾਵਾਂ ਵੀ ਉਭਰ ਕੇ ਸਾਹਮਣੇ ਆਈਆਂ ਹਨ।

ਇਹ ਵੀ ਪੜ੍ਹੋ : ਆਪਣੇ ਵਿਆਹ 'ਚ ਸਮੇਂ ਨਾਲ ਪਹੁੰਚ ਸਕੇ ਜਵਾਨ, BSF ਨੇ ਇਸ ਤਰ੍ਹਾਂ ਪਹੁੰਚਾਇਆ ਘਰ

ਉਨ੍ਹਾਂ ਕਿਹਾ,''ਹੁਣ ਦੇਖੋ ਕੋਰੋਨਾ ਕਾਲ ਦੀਆਂ ਚੁਣੌਤੀਆਂ ਦੇ ਬਾਵਜੂਦ ਦੇਸ਼ 'ਚ ਐੱਮ.ਐੱਸ.ਐੱਮ.ਈ. ਸੈਕਟਰ ਅੱਜ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਲੱਖਾਂ ਕਰੋੜ ਰੁਪਏ ਦੀ ਮਦਦ ਦੇ ਕੇ ਐੱਮ.ਐੱਸ.ਐੱਮ.ਈ. ਨਾਲ ਜੁੜੇ ਕਰੋੜਾਂ ਰੁਜ਼ਗਾਰ ਬਚਾਏ ਗਏ ਅਤੇ ਅੱਜ ਇਹ ਸੈਕਟਰ ਨਵੇਂ ਰੁਜ਼ਗਾਰ ਦਾ ਤੇਜ਼ੀ ਨਾਲ ਨਿਰਮਾਣ ਕਰ ਰਿਹਾ ਹੈ। ਇੱਥੇ ਤੱਕ ਕਿ ਰੇਹੜੀ-ਠੇਲੇ ਵਰਗਾ ਬਹੁਤ ਵੱਡਾ ਵਪਾਰ ਕਰਨ ਵਾਲਾ ਦੇਸ਼ਵਾਸੀ ਵੀ ਅੱਜ ਭਾਰਤ ਦੀ ਗ੍ਰੋਥ ਸਟੋਰੀ ਨਾਲ ਖ਼ੁਦ ਨੂੰ ਜੁੜਿਆ ਮਹਿਸੂਸ ਕਰਦਾ ਹੈ। ਪਹਿਲੀ ਵਾਰ ਉਸ ਨੂੰ ਵੀ ਪੀ.ਐੱਮ. ਸਵਨਿਧੀ ਯੋਜਨਾ ਤੋਂ ਫਾਰਮਲ ਬੈਂਕਿੰਗ ਸਿਸਟਮ 'ਚ ਹਿੱਸੇਦਾਰੀ ਮਿਲੀ ਹੈ। ਹਾਲ ਹੀ 'ਚ ਸਾਡੀ ਸਰਕਾਰ ਨੇ ਇਸ ਯੋਜਨਾ ਨੂੰ ਦਸੰਬਰ 2024 ਤੱਕ ਲਈ ਵਧਾ ਦਿੱਤਾ ਹੈ। ਛੋਟੇ ਤੋਂ ਵੱਡੇ ਵਪਾਰ, ਹਰ ਕਾਰੋਬਾਰ ਦਾ ਦੇਸ਼ ਦੇ ਵਿਕਾਸ 'ਚ ਮਹੱਤਵਪੂਰਨ ਯੋਗਦਾਨ ਹੈ। ਸਾਰਿਆਂ ਦੀ ਕੋਸ਼ਿਸ਼ ਦੀ ਇਹੀ ਭਾਵਨਾ ਤਾਂ ਅੰਮ੍ਰਿਤਕਾਲ 'ਚ ਨਵੇਂ ਭਾਰਤ ਦੀ ਤਾਕਤ ਬਣ ਰਹੀ ਹੈ। ਮੈਨੂੰ ਖੁਸ਼ੀ ਹੈ ਕਿ ਇਸ ਵਾਰ ਦੇ ਸਮਿਟ 'ਚ ਤੁਸੀੰ ਇਸ ਵਿਸ਼ੇ 'ਤੇ ਵਿਸਥਾਰ ਨਾਲ ਚਰਚਾ ਕਰ ਰਹੇ ਹੋ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News