ਗਾਹਕ ਨੇ 50 ਪੈਸੇ ਵਾਪਸ ਨਾ ਮਿਲਣ 'ਤੇ ਕਰ ਦਿੱਤਾ ਕੇਸ, ਹੁਣ ਮਿਲਣਗੇ 15 ਹਜ਼ਾਰ ਰੁਪਏ

Thursday, Oct 24, 2024 - 09:29 AM (IST)

ਗਾਹਕ ਨੇ 50 ਪੈਸੇ ਵਾਪਸ ਨਾ ਮਿਲਣ 'ਤੇ ਕਰ ਦਿੱਤਾ ਕੇਸ, ਹੁਣ ਮਿਲਣਗੇ 15 ਹਜ਼ਾਰ ਰੁਪਏ

ਚੇਨਈ (ਭਾਸ਼ਾ)- ਇਕ ਖਪਤਕਾਰ ਨੂੰ 50 ਪੈਸੇ ਵਾਪਸ ਨਾ ਮੋੜਨੇ ਭਾਰਤੀ ਡਾਕ ਵਿਭਾਗ ਨੂੰ ਮਹਿੰਗੇ ਪੈ ਗਏ। ਕਾਂਚੀਪੁਰਮ ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਡਾਕ ਵਿਭਾਗ ਨੂੰ ਇਹ ਪੈਸਾ ਵਾਪਸ ਕਰਨ ਤੇ ਨਾਲ ਹੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ, ਅਣਉਚਿੱਤ ਵਤੀਰੇ ਤੇ ਸੇਵਾ ’ਚ ਕਮੀ ਲਈ ਉਨ੍ਹਾਂ ਨੂੰ 10 ਹਜ਼ਾਰ ਰੁਪਏ ਦਾ ਮੁਆਵਜ਼ਾ ਵੀ ਦੇਣ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਕਾਂਚੀਪੁਰਮ ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਡਾਕ ਵਿਭਾਗ (ਡੀ. ਓ. ਪੀ.) ਨੂੰ ਮਾਮਲੇ ਦੇ ਖਰਚ ਲਈ ਸ਼ਿਕਾਇਤਕਰਤਾ ਨੂੰ 5 ਹਜ਼ਾਰ ਰੁਪਏ ਦਾ ਭੁਗਤਾਨ ਕਰਨ ਲਈ ਵੀ ਕਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਫ਼ਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਉੱਘੇ ਫ਼ਿਲਮ ਨਿਰਮਾਤਾ ਦਾ ਦੇਹਾਂਤ

ਸ਼ਿਕਾਇਤਕਰਤਾ ਏ. ਮਨਸ਼ਾ ਮੁਤਾਬਕ ਉਨ੍ਹਾਂ ਨੇ 13 ਦਸੰਬਰ, 2023 ਨੂੰ ਇੱਥੇ ਟਿਕਟ ਪੋਝਿਚਾਲੁਰ ਡਾਕਘਰ ’ਚ ਰਜਿਸਟਰ ਕਰਨ ਲਈ 30 ਰੁਪਏ ਦੀ ਨਕਦੀ ਦਾ ਭੁਗਤਾਨ ਕੀਤਾ ਪਰ ਰਸੀਦ ’ਚ ਸਿਰਫ 29.50 ਰੁਪਏ ਦਿਖਾਏ ਗਏ। ਉਨ੍ਹਾਂ ਦੱਸਿਆ ਕਿ ਹਾਲਾਂਕਿ ਉਨ੍ਹਾਂ UPI ਰਾਹੀਂ ਸਟੀਕ ਰਾਸ਼ੀ ਭੇਜਣ ਦੀ ਪੇਸ਼ਕਸ਼ ਕੀਤੀ ਪਰ ਕੁਝ ਤਕਨੀਕੀ ਕਾਰਨਾਂ ਕਰ ਕੇ ਡਾਕ ਕਰਮਚਾਰੀਆਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ। ਦੋਵੇਂ ਪੱਖਾਂ ਨੂੰ ਸੁਣਨ ਤੋਂ ਬਾਅਦ ਖਪਤਕਾਰ ਕਮਿਸ਼ਨ ਨੇ ਕਿਹਾ ਕਿ ਸਾਫਟਵੇਅਰ ਸਬੰਧੀ ਸਮੱਸਿਆ ਕਾਰਨ ਡਾਕਘਰ ਵੱਲੋਂ 50 ਪੈਸੇ ਜ਼ਿਆਦਾ ਵਸੂਲ ਕਰਨੇ ਖਪਤਕਾਰ ਸੁਰੱਖਿਆ ਐਕਟ ਦੀ ਉਲੰਘਣਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News