ਜੰਮੂ 'ਚ ਤਿਰੂਪਤੀ ਬਾਲਾਜੀ ਮੰਦਰ ਦਾ ਨਿਰਮਾਣ ਅੰਤਿਮ ਪੜਾਅ 'ਚ, ਇਸ ਤਾਰੀਖ਼ ਨੂੰ ਖੁੱਲ੍ਹਣਗੇ ਕਿਵਾੜ

05/22/2023 10:44:41 AM

ਜੰਮੂ (ਭਾਸ਼ਾ)- ਜੰਮੂ ਕਸ਼ਮੀਰ 'ਚ ਮਾਜਿਨ ਦੇ ਸ਼ਿਵਾਲਿਕ ਜੰਗਲਾਂ 'ਚ ਤਿਰੂਪਤੀ ਬਾਲਾਜੀ ਮੰਦਰ ਦਾ ਨਿਰਮਾਣ ਕੰਮ ਆਪਣੇ ਅੰਤਿਮ ਪੜਾਅ 'ਤੇ ਹੈ ਅਤੇ ਮੰਦਰ ਦੇ ਕਿਵਾੜ 8 ਜੂਨ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ। ਇਹ ਮੰਦਰ 62 ਏਕੜ ਜ਼ਮੀਨ 'ਤੇ ਬਣਾਇਆ ਜਾ ਰਿਹਾ ਹੈ ਅਤੇ ਇਸ 'ਤੇ 30 ਕਰੋੜ ਰੁਪਏ ਦੀ ਲਾਗਤ ਆਏਗੀ। ਇਹ ਜੰਮੂ ਖੇਤਰ ਦੇ ਸਭ ਤੋਂ ਵੱਡੇ ਮੰਦਰਾਂ 'ਚੋਂ ਇਕ ਹੋਵੇਗਾ ਅਤੇ ਇਸ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਧਾਰਮਿਕ ਅਤੇ ਤੀਰਥ ਸੈਰ-ਸਪਾਟੇ ਨੂੰ ਉਤਸ਼ਾਹ ਮਿਲਣ ਦੀ ਉਮੀਦ ਹੈ। ਜੰਮੂ ਦਾ ਇਹ ਮੰਦਰ ਆਂਧਰਾ ਪ੍ਰਦੇਸ਼ ਤੋਂ ਬਾਹਰ ਬਣਾਇਆ ਜਾ ਰਿਹਾ 6ਵਾਂ ਬਾਲਾਜੀ ਮੰਦਰ ਹੋਵੇਗਾ। ਤਿਰੂਮਾਲਾ ਤਿਰੂਪਤੀ ਦੇਵਸਥਾਨਮ (ਟੀ.ਟੀ.ਡੀ.) ਦਾ ਨਿਰਮਾਣ ਕਰਵਾਇਆ ਸੀ। ਟੀ.ਟੀ.ਡੀ. ਦੇ ਮੁਖੀ ਵਾਈ.ਵੀ. ਸੁਬਾ ਰੈੱਡੀ ਨੇ ਕਿਹਾ,''ਅਸੀਂ ਮੰਦਰ ਦਾ ਨਿਰਮਾਣ ਲਗਭਗ ਪੂਰਾ ਕਰ ਲਿਆ ਹੈ ਅਤੇ 8 ਜੂਨ ਨੂੰ ਇਸ ਦਾ ਉਦਘਾਟਨ ਕੀਤਾ ਜਾਵੇਾ। ਤਿੰਨ ਜੂਨ ਤੋਂ ਰਸਮਾਂ ਸ਼ੁਰੂ ਹੋਣਗੀਆਂ।''

PunjabKesari

ਜੰਮੂ 'ਚ ਮੰਦਰ ਦਾ ਨਿਰੀਖਣ ਕਰਨ ਵਾਲੇ ਰੈੱਡੀ ਨੇ ਕਿਹਾ,''ਤਿਰੂਮਾਲਾ 'ਚ ਜੋ ਵੀ ਵਿਵਸਥਾ ਅਤੇ ਪ੍ਰਥਾ ਅਪਣਾਈ ਜਾ ਰਹੀ ਹੈ, ਉਹ ਇੱਥੇ ਵੀ ਅਪਣਾਈ ਜਾਵੇਗੀ।'' ਉਨ੍ਹਾਂ ਕਿਹਾ ਕਿ ਟੀ.ਟੀ.ਡੀ. ਨੇ ਪਵਿੱਤਰ ਸਥਾਨ 'ਤੇ ਤਿਰੂਪਤੀ ਬਾਲਾਜੀ ਮੰਦਰ ਦਾ ਨਿਰਮਾਣ ਕੀਤਾ ਹੈ ਅਤੇ ਇਹ ਜੰਮੂ ਅਤੇ ਕੱਟੜਾ ਦਰਮਿਆਨ ਮਾਰਗ 'ਤੇ ਪੈਂਦਾ ਹੈ। ਕੱਟੜਾ 'ਚ ਹੀ ਮਾਤਾ ਵੈਸ਼ਣੋ ਦੇਵੀ ਮੰਦਰ ਸਥਿਤ ਹੈ। ਟੀ.ਟੀ.ਡੀ. ਦੀ ਪਹਿਲ ਹੈ ਕਿ ਦੇਸ਼ਭਰ 'ਚ ਕਈ ਬਾਲਾਜੀ ਮੰਦਰਾਂ ਦਾ ਨਿਰਮਾਣ ਕੀਤਾ ਜਾਵੇ ਅਤੇ ਇਸੇ ਪਹਿਲ ਦਾ ਹਿੱਸਾ ਜੰਮੂ 'ਚ ਬਣ ਰਿਹਾ ਮੰਦਰ ਹੈ। ਇਹ ਮਾਜਿਨ 'ਚ ਸ਼ਿਵਾਲਿਕ ਦੇ ਜੰਗਲਾਂ ਵਿਚਾਲੇ ਸਥਿਤ ਹੈ। ਇਸ ਦਾ ਨਿਰਮਾਣ 2 ਸਾਲ ਤੋਂ ਵੀ ਘੱਟ ਸਮੇਂ 'ਚ ਪੂਰਾ ਹੋ ਰਿਹਾ ਹੈ, ਜੋ ਇਕ ਉਪਲੱਬਧੀ ਹੈ। ਉਨ੍ਹਾਂ ਕਿਹਾ,''ਟੀ.ਟੀ.ਡੀ. ਪੂਰੇ ਦੇਸ਼ 'ਚ ਬਾਲਾਜੀ ਮੰਦਰ ਬਣਾ ਰਿਹਾ ਹੈ। ਇਸ ਲਈ ਜੋ ਲੋਕ ਆਂਧਰਾ ਪ੍ਰਦੇਸ਼ 'ਚ ਤਿਰੂਪਤੀ ਬਾਲਾਜੀ ਮੰਦਰ ਦੇ ਦਰਸ਼ਨ ਕਰਨ ਨਹੀਂ ਜਾ ਸਕਦੇ ਹਨ, ਉਹ ਆਪਣੇ ਸ਼ਹਿਰਾਂ 'ਚ ਇਨ੍ਹਾਂ ਮੰਦਰਾਂ 'ਚ ਦਰਸ਼ਨ ਕਰ ਲੈਣ।'' ਰੈੱਡੀ ਨੇ ਕਿਹਾ,''ਜੰਮੂ ਕਸ਼ਮੀਰ ਸਰਕਾਰ ਨੇ 2021 'ਚ 62 ਏਕੜ ਜ਼ਮੀਨ ਅਲਾਟ ਕੀਤੀ ਸੀ ਅਤੇ ਅਸੀਂ ਉਸੇ ਸਾਲ ਨਿਰਮਾਣ ਕੰਮ ਸ਼ੁਰੂ ਕੀਤਾ ਸੀ। ਅਸੀਂ ਇਸ ਨੂੰ ਪੂਰਾ ਕਰਨ ਦੇ ਕਰੀਬ ਹਾਂ।'' ਆਂਧਰਾ ਪ੍ਰਦੇਸ਼ ਤੋਂ ਆਏ ਮੰਦਰ ਨਿਰਮਾਣ ਕੰਮ ਦੇ ਇੰਚਾਰਜ ਰੱਬਾਨੀ ਨੇ ਕਿਹਾ,''ਅਸੀਂ ਪਿਛਲੇ 2 ਸਾਲਾਂ ਤੋਂ ਤਿਰੂਪਤੀ ਬਾਲਾਜੀ ਮੰਦਰ ਦੇ ਨਿਰਮਾਣ 'ਤੇ ਸਮਰਪਿਤ ਰੂਪ ਨਾਲ ਕੰਮ ਕਰ ਰਹੇ ਹਨ। ਮੰਦਰ ਦਾ ਨਿਰਮਾਣ ਪੂਰੀ ਤਰ੍ਹਾਂ ਨਾਲ ਪੱਥਰਾਂ ਨਾਲ ਕੀਤਾ ਗਿਆ ਹੈ, ਜਦੋਂ ਕਿ ਮੂਰਤੀਆਂ ਸੀਮੈਂਟ ਨਾਲ ਬਣੀਆਂ ਹਨ।''

PunjabKesari


DIsha

Content Editor

Related News