ਡੈਮਾਂ ਦੀ ਉਸਾਰੀ ਕਾਰਨ ਸਤਲੁਜ ਦਰਿਆ ਛੋਟੀਆਂ ਨਦੀਆਂ ’ਚ ਹੋਇਆ ਤਬਦੀਲ : ਜਸਟਿਸ ਕਰੋਲ

Sunday, Jul 14, 2024 - 05:22 PM (IST)

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਦੇ ਮਾਨਯੋਗ ਜੱਜ ਜਸਟਿਸ ਸੰਜੇ ਕਰੋਲ ਨੇ ਕਿਹਾ ਹੈ ਕਿ ਸਤਲੁਜ ਦਰਿਆ ’ਤੇ ਡੈਮਾਂ ਦੀ ਉਸਾਰੀ ਕਾਰਨ ਇਹ ਛੋਟੀਆਂ ਨਦੀਆਂ ’ਚ ਤਬਦੀਲ ਹੋ ਗਿਆ ਹੈ, ਜਿਸ ਕਾਰਨ ਸਾਰਾ ਵਾਤਾਵਰਣ ਹੀ ਬਦਲ ਗਿਆ ਹੈ।

ਸ਼ੁੱਕਰਵਾਰ ਨੂੰ ਵਕੀਲ ਜਤਿੰਦਰ ਚੀਮਾ ਦੀ ਕਿਤਾਬ ‘ਕਲਾਈਮੇਟ ਚੇਂਜ : ਦਿ ਪਾਲਿਸੀ, ਲਾਅ ਐਂਡ ਪ੍ਰੈਕਟਿਸ’ ਨੂੰ ਲਾਂਚ ਕਰਨ ਦੇ ਮੌਕੇ ਜਸਟਿਸ ਕਰੋਲ ਨੇ ਕਿਹਾ ਕਿ ਪੌਣਪਾਣੀ ਦੀ ਤਬਦੀਲੀ ਦਾ ਦੇਸ਼ ਦੇ ਖੇਤੀਬਾੜੀ ਸੈਕਟਰ ’ਤੇ ਬਹੁਤ ਵੱਡਾ ਅਸਰ ਪੈ ਰਿਹਾ ਹੈ।

ਸੁਪਰੀਮ ਕੋਰਟ ਦੇ ਜੱਜ ਨੇ ਕਿਹਾ ਕਿ ਵਧਦੇ ਤਾਪਮਾਨ ਤੇ ਮਨੁੱਖੀ ਸਰਗਰਮੀਆਂ ਕਾਰਨ ਕੁਝ ਦਰਿਅਾਵਾਂ ਦੇ ਹਿੱਸੇ ਸੁੱਕ ਰਹੇ ਹਨ। ਸਤਲੁਜ ਭਾਰਤ ਦਾ ਇਕੋ-ਇਕ ਹਿਮਾਲੀਅਨ ਪਾਰ ਦਾ ਦਰਿਅਾ ਹੈ, ਜੋ ਬਹੁਤ ਸਾਰੇ ਡੈਮਾਂ ਦੇ ਬਣਨ ਕਾਰਨ ਛੋਟਾ ਹੋ ​​ਗਿਅਾ ਹੈ। ਇਸ ਨੇ ਪੂਰੇ ਵਾਤਾਵਰਣ ਤੇ ਈਕੋ-ਚੇਨ ਨੂੰ ਬਦਲ ਦਿੱਤਾ ਹੈ। ਜਸਟਿਸ ਕਰੋਲ ਨੇ ਕਿਹਾ ਕਿ ਵੱਖ-ਵੱਖ ਸਰਕਾਰਾਂ ਨੇ ਗੰਗਾ ਦੀ ਸਫਾਈ ’ਤੇ 30,000 ਕਰੋੜ ਰੁਪਏ ਖਰਚ ਕੀਤੇ ਹਨ।


Rakesh

Content Editor

Related News