ਪੁਲਸ ਕਾਂਸਟੇਬਲ ਦੇ 3700 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਕੁੜੀਆਂ ਲਈ ਵੀ ਸੁਨਹਿਰੀ ਮੌਕਾ

03/05/2024 12:14:16 PM

ਨਵੀਂ ਦਿੱਲੀ- ਪੁਲਸ ਭਰਤੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਖੁਸ਼ਖ਼ਬਰੀ ਹੈ। ਪੱਛਮੀ ਬੰਗਾਲ ਵਿਚ ਪੁਲਸ ਕਾਂਸਟੇਬਲ ਦੀ ਬੰਪਰ ਭਰਤੀ ਨਿਕਲੀ ਹੈ। ਯੋਗ ਪੁਰਸ਼ ਉਮੀਦਵਾਰਾਂ ਨਾਲ ਮਹਿਲਾ ਉਮੀਦਵਾਰ ਵੀ ਪੁਲਸ ਕਾਂਸਟੇਬਲ ਭਰਤੀ ਲਈ ਅਪਲਾਈ ਕਰ ਸਕਦੀਆਂ ਹਨ। ਉਮੀਦਵਾਰ ਪੱਛਮੀ ਬੰਗਾਲ ਪੁਲਸ ਭਰਤੀ ਬੋਰਡ (WBPRB) ਦੀ ਅਧਿਕਾਰਤ ਵੈੱਬਸਾਈਟ wbpolice.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਕੁੱਲ ਅਸਾਮੀਆਂ- 3734 

ਆਨਲਾਈਨ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਯੋਗ ਉਮੀਦਵਾਰ 29 ਮਾਰਚ 2024 (ਰਾਤ 11.59 ਵਜੇ) ਤੱਕ ਆਨਲਾਈਨ ਮੋਡ 'ਚ ਆਪਣਾ ਐਪਲੀਕੇਸ਼ਨ ਫਾਰਮ ਭਰ ਕੇ ਜਮਾਂ ਕਰ ਸਕਦੇ ਹਨ। ਇਸ ਭਰਤੀ ਮੁਹਿੰਮ ਦਾ ਟੀਚਾ ਕੁੱਲ 3734 ਅਸਾਮੀਆਂ ਨੂੰ ਭਰਨਾ ਹੈ, ਜਿਨ੍ਹਾਂ ਵਿਚੋਂ 3464 ਅਸਾਮੀਆਂ ਕੋਲਕਾਤਾ ਪੁਲਸ 'ਚ ਕਾਂਸਟੇਬਲ ਦੀਆਂ ਅਸਾਮੀਆਂ ਅਤੇ 270 ਅਸਾਮੀਆਂ ਮਹਿਲਾ ਕਾਂਸਟੇਬਲ ਦੀਆਂ ਅਸਾਮੀਆਂ ਲਈ ਹਨ।

ਕੌਣ ਅਰਜ਼ੀ ਦੇ ਸਕਦਾ ਹੈ?

ਵਿਦਿਅਕ ਯੋਗਤਾ- ਅਹੁਦਿਆਂ ਲਈ ਯੋਗਤਾ ਪੂਰੀ ਕਰਨ ਲਈ ਬਿਨੈਕਾਰ ਨੇ ਪੱਛਮੀ ਬੰਗਾਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਤੋਂ ਸੈਕੰਡਰੀ ਪ੍ਰੀਖਿਆ (ਕਲਾਸ 10ਵੀਂ) ਜਾਂ ਇਸਦੇ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ।

ਉਮਰ ਹੱਦ- ਬਿਨੈਕਾਰ ਦੀ ਉਮਰ 1 ਜਨਵਰੀ, 2024 ਨੂੰ 18 ਸਾਲ ਤੋਂ ਘੱਟ ਅਤੇ 30 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਪਰਲੀ ਉਮਰ ਹੱਦ ਵਿਚ ਛੋਟ ਲਾਗੂ ਹੈ। ਵਿਦਿਅਕ ਯੋਗਤਾ, ਉਮਰ ਹੱਦ ਅਤੇ ਮਾਪਦੰਡਾਂ ਨਾਲ ਸਬੰਧਤ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹੋ।

ਨੋਟੀਫ਼ਿਕੇਸ਼ਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਚੋਣ ਪ੍ਰਕਿਰਿਆ

ਕੋਲਕਾਤਾ ਪੁਲਸ ਵਿਚ ਕਾਂਸਟੇਬਲ/ਮਹਿਲਾ ਕਾਂਸਟੇਬਲ ਦੇ ਅਹੁਦੇ ਲਈ ਨੌਕਰੀ ਪ੍ਰਾਪਤ ਕਰਨ ਲਈ ਉਮੀਦਵਾਰਾਂ ਨੂੰ ਮੁੱਢਲੀ ਲਿਖਤੀ ਪ੍ਰੀਖਿਆ ਪਾਸ ਕਰਨੀ ਪਵੇਗੀ। ਜੋ ਇਕ ਸਕ੍ਰੀਨਿੰਗ ਇਮਤਿਹਾਨ ਵਜੋਂ ਕੰਮ ਕਰੇਗੀ, ਜਿਸ ਤੋਂ ਬਾਅਦ ਸਰੀਰਕ ਮਾਪ ਟੈਸਟ (PMT), ਸਰੀਰਕ ਕੁਸ਼ਲਤਾ ਟੈਸਟ (PET) ਅੰਤਿਮ ਲਿਖਤੀ ਪ੍ਰੀਖਿਆ ਹੋਵੇਗੀ ਅਤੇ ਇੰਟਰਵਿਊ ਪੱਛਮੀ ਬੰਗਾਲ ਪੁਲਸ ਭਰਤੀ ਬੋਰਡ ਵਲੋਂ ਆਯੋਜਿਤ ਕੀਤਾ ਜਾਵੇਗਾ।

ਇੰਝ ਕਰੋ ਅਪਲਾਈ

-ਸਭ ਤੋਂ ਪਹਿਲਾਂ ਭਰਤੀ ਬੋਰਡ ਦੀ ਅਧਿਕਾਰਤ ਵੈੱਬਸਾਈਟ wbpolice.gov.in 'ਤੇ ਜਾਓ।
-ਹੋਮ ਪੇਜ 'ਤੇ ਭਰਤੀ ਟੈਬ 'ਤੇ ਕਲਿੱਕ ਕਰੋ।
-ਇੱਥੇ ਕਾਂਸਟੇਬਲ/ਮਹਿਲਾਕਾਂਸਟੇਬਲ 2024 ਐਪਲੀਕੇਸ਼ਨ ਲਿੰਕ 'ਤੇ ਕਲਿੱਕ ਕਰੋ।
-ਰਜਿਸਟਰ ਕਰੋ ਅਤੇ ਅਰਜ਼ੀ ਫਾਰਮ ਲਈ ਅੱਗੇ ਵਧੋ।
-ਫਾਰਮ ਭਰੋ, ਫੀਸ ਦਾ ਭੁਗਤਾਨ ਕਰੋ ਅਤੇ ਸਬਮਿਟ 'ਤੇ ਕਲਿੱਕ ਕਰੋ।
-ਤੁਹਾਡਾ ਫਾਰਮ ਜਮ੍ਹਾਂ ਕਰ ਦਿੱਤਾ ਜਾਵੇਗਾ, ਪੁਸ਼ਟੀਕਰਨ ਪੰਨੇ ਨੂੰ ਡਾਊਨਲੋਡ ਕਰੋ ਅਤੇ ਇਸਦਾ ਪ੍ਰਿੰਟਆਊਟ ਲਓ।


Tanu

Content Editor

Related News