ਭੀੜ ਘੱਟ ਕਰਨ ਲਈ ਹਨੂੰਮਾਨ ਜੀ ਦੀ ਮੂਰਤੀ ਨੂੰ ਹਵਾਈ ਮਾਰਗ ਤੋਂ ਹਟਾਉਣ ''ਤੇ ਵਿਚਾਰ ਕਰੇ
Tuesday, Nov 21, 2017 - 12:33 PM (IST)

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ 'ਚ ਗੈਰ-ਕਾਨੂੰਨੀ ਨਿਰਮਾਣ ਤੋਂ ਪਰੇਸ਼ਾਨ ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਸਥਾਨਕ ਅਧਿਕਾਰੀਆਂ ਨੂੰ ਸੁਝਾਅ ਦਿੱਤਾ ਕਿ ਮੱਧ ਦਿੱਲੀ 'ਚ 108 ਫੁੱਟ ਉੱਚੀ ਹਨੂੰਮਾਨ ਮੂਰਤੀ ਨੂੰ 'ਹਵਾਈ ਮਾਰਗ' ਤੋਂ ਹਟਾਉਣ 'ਤੇ ਵਿਚਾਰ ਕਰੇ ਤਾਂ ਕਿ ਇਸ ਦੇ ਨੇੜੇ-ਤੇੜੇ ਕਬਜ਼ਾ ਹਟਾਇਆ ਜਾ ਸਕੇ। ਚੀਫ ਜਸਟਿਸ ਗੀਤਾ ਮਿੱਤਲ ਅਤੇ ਜਸਟਿਸ ਸੀ. ਹਰਿਸ਼ੰਕਰ ਦੀ ਬੈਂਚ ਨੇ ਇਕ ਗੈਰ-ਸਰਕਾਰੀ ਸੰਗਠਨ ਦੀ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਇਹ ਆਦੇਸ਼ ਦਿੱਤਾ। ਬੈਂਚ ਨੇ ਕਿਹਾ ਕਿ ਅਮਰੀਕਾ 'ਚ ਗਗਨਚੁੰਬੀ ਵਸਤੂਆਂ ਦਾ ਪੂਰੀ ਤਰ੍ਹਾਂ ਟਰਾਂਸਫਰ ਕਰ ਦਿੱਤਾ ਗਿਆ ਹੈ।
ਐੱਨ.ਜੀ.ਓ. ਨੇ ਮਹਾਨਗਰ ਦੇ ਕਰੋਲ ਬਾਗ ਇਲਾਕੇ ਤੋਂ ਗੈਰ-ਕਾਨੂੰਨੀ ਨਿਰਮਾਣਾਂ ਅਤੇ ਕਬਜ਼ਿਆਂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਇਸ ਨੇ ਕਿਹਾ,''ਵਿਚਾਰ ਕਰੋ ਕਿ ਕੀ ਮੂਰਤੀ ਨੂੰ ਹਵਾਈ ਮਾਰਗ ਤੋਂ ਹਟਾਇਆ ਜਾ ਸਕਦਾ ਹੈ। ਐੱਲ.ਜੀ. ਨਾਲ ਗੱਲ ਕਰੋ। ਤੁਹਾਨੂੰ ਪਤਾ ਹੈ ਕਿ ਅਮਰੀਕਾ 'ਚ ਸਾਰੀਆਂ ਗਗਨਚੁੰਬੀ ਵਸਤੂਆਂ ਨੂੰ ਟਰਾਂਸਫਰ ਕੀਤਾ ਗਿਆ ਹੈ।'' ਅਦਾਲਤ ਨੇ ਕਿਹਾ ਕਿ ਨਗਰ ਬਾਡੀ ਜੇਕਰ ਇਕ ਸਥਾਨ 'ਤੇ ਵੀ ਦਿਖਾਉਣ ਕਿ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ ਤਾਂ ਦਿੱਲੀ ਦੇ ਲੋਕਾਂ ਦੀ ਮਾਨਸਿਕਤਾ ਬਦਲ ਜਾਵੇਗੀ।'' ਅਦਾਲਤ ਨੇ ਕਿਹਾ ਕਿ ਨਗਰ ਨਿਗਮਾਂ ਨੂੰ ਕਾਨੂੰਨ ਲਾਗੂ ਕਰਨ ਲਈ ਕਾਫੀ ਮੌਕੇ ਦਿੱਤੇ ਗਏ ਪਰ ਕੋਈ ਵੀ ਅਜਿਹਾ ਨਹੀਂ ਕਰਨਾ ਚਾਹੁੰਦਾ। ਅਦਾਲਤ ਨੇ ਮਾਮਲੇ ਦੀ ਅਗਵਾਈ ਸੁਣਵਾਈ 24 ਨਵੰਬਰ ਤੈਅ ਕੀਤੀ ਹੈ।