ਪ੍ਰਯਾਗਰਾਜ ''ਚ ਕਈ ਕਾਂਗਰਸੀ ਵਰਕਰ ਘਰ ''ਚ ਨਜ਼ਰਬੰਦ, ਜਾਣੋ ਵਜ੍ਹਾ

Thursday, Sep 11, 2025 - 12:14 PM (IST)

ਪ੍ਰਯਾਗਰਾਜ ''ਚ ਕਈ ਕਾਂਗਰਸੀ ਵਰਕਰ ਘਰ ''ਚ ਨਜ਼ਰਬੰਦ, ਜਾਣੋ ਵਜ੍ਹਾ

ਪ੍ਰਯਾਗਰਾਜ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਰਾਣਸੀ ਦੌਰੇ ਦੇ ਮੱਦੇਨਜ਼ਰ ਸਾਵਧਾਨੀ ਵਜੋਂ ਪ੍ਰਯਾਗਰਾਜ ਪੁਲਸ ਨੇ ਕਈ ਕਾਂਗਰਸੀ ਵਰਕਰਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਕਾਂਗਰਸ ਦੇ ਸੂਬਾ ਪ੍ਰਧਾਨ ਅਜੇ ਰਾਏ ਦੇ ਸੱਦੇ 'ਤੇ ਕਾਂਗਰਸੀ ਵਰਕਰ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਨ। ਕਾਂਗਰਸੀ ਆਗੂ ਵੀ ਵਾਰਾਣਸੀ ਜਾਣਾ ਚਾਹੁੰਦੇ ਸਨ, ਜਿਸ ਨੂੰ ਲੈ ਕੇ ਪ੍ਰਯਾਗਰਾਜ ਪੁਲਸ ਨੇ ਪਹਿਲਾਂ ਤੋਂ ਹੀ ਚੌਕਸੀ ਦਿਖਾਉਂਦੇ ਹੋਏ ਇਨ੍ਹਾਂ ਸਾਰੇ ਕਾਂਗਰਸੀ ਵਰਕਰਾਂ ਨੂੰ ਨਜ਼ਰਬੰਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ : 'AC ਚਲਾ ਦਿਓ...',  2 ਘੰਟੇ ਗਰਮੀ ਨਾਲ ਹਾਲੋ-ਬੇਹਾਲ ਹੋਏ Air India ਦੇ 200 ਯਾਤਰੀ (ਵੀਡੀਓ)

ਦੱਸ ਦੇਈਏ ਕਿ ਪੁਲਸ ਵਲੋਂ ਨਜ਼ਰਬੰਦ ਕੀਤੇ ਗਏ ਕਾਂਗਰਸੀ ਵਰਕਰਾਂ ਵਿਚ ਪ੍ਰਯਾਗਰਾਜ ਦੇ ਕਾਂਗਰਸ ਮੈਟਰੋਪੋਲੀਟਨ ਪ੍ਰਧਾਨ ਫੁਜ਼ੈਲ ਹਾਸ਼ਮੀ, ਸਾਬਕਾ ਮੈਟਰੋਪੋਲੀਟਨ ਪ੍ਰਧਾਨ ਨਫੀਸ ਅਨਵਰ, ਕਾਂਗਰਸ ਬੁਲਾਰੇ ਹਸੀਬ ਅਹਿਮਦ, ਅਰਸ਼ਦ ਅਲੀ ਅਤੇ ਹੋਰ ਬਹੁਤ ਸਾਰੇ ਵਰਕਰ ਸ਼ਾਮਲ ਹਨ। ਸਾਰੇ ਕਾਂਗਰਸੀ ਵਰਕਰਾਂ ਦੇ ਘਰਾਂ 'ਤੇ ਵੀ ਪੁਲਸ ਤਾਇਨਾਤ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਸਵੇਰੇ ਅਲਾਰਮ ਨਾਲ ਉੱਠਦੇ ਹੋ ਤਾਂ ਸਾਵਧਾਨ! ਅਧਿਐਨ 'ਚ ਹੋਇਆ ਹੈਰਾਨੀਜਨਕ ਖੁਲਾਸਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News