ਮਾਨੇਸਰ ਮਾਰੂਤੀ ਪਲਾਂਟ ਤੋਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਸ਼ੁਰੂਆਤ ਕਰੇਗੀ ਕਾਂਗਰਸ

09/26/2019 5:37:09 PM

ਨਵੀਂ ਦਿੱਲੀ—ਹਰਿਆਣਾ 'ਚ ਅਕਤੂਬਰ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੀ ਸ਼ੁਰੂਆਤ ਕਾਂਗਰਸ ਮਾਨੇਸਰ ਦੇ ਮਾਰੂਤੀ ਪਲਾਂਟ ਤੋਂ ਕਰਨ ਵਾਲੀ ਹੈ। ਦਿੱਲੀ 'ਚ ਹਰਿਆਣਾ ਕਾਂਗਰਸ ਦੀ ਕੈਂਪੇਨ ਕਮੇਟੀ ਦੀ ਮੀਟਿੰਗ 'ਚ ਇਸ ਗੱਲ ਦੀ ਚਰਚਾ ਹੋਈ ਹੈ ਕਿ ਮਾਨੇਸਰ ਦੇ ਮਾਰੂਤੀ ਪਲਾਂਟ ਤੋਂ 50,000 ਲੋਕਾਂ ਦੀ ਨੌਕਰੀ ਚਲੀ ਗਈ ਹੈ ਅਤੇ ਜਿਸ ਫੈਕਟਰੀ 'ਚ 3 ਸ਼ਿਫਟ 'ਚ ਕੰਮ ਹੁੰਦਾ ਸੀ ਹੁਣ ਉੱਥੇ ਸਿਰਫ ਇੱਕ ਹੀ ਸ਼ਿਫਟ 'ਚ ਕੰਮ ਹੋ ਰਿਹਾ ਹੈ। ਅਜਿਹੇ 'ਚ ਇੱਕ ਵੱਡੇ ਤਬਕੇ ਨੂੰ ਆਪਣੇ ਨਾਲ ਜੋੜਨ ਦੀ ਜਰੂਰਤ ਹੈ। ਇਸ ਦੇ ਨਾਲ ਹੀ ਬੈਠਕ 'ਚ ਇਹ ਗੱਲ ਵੀ ਤੈਅ ਹੋ ਗਈ ਹੈ ਕਿ ਅਰਥ ਵਿਵਸਥਾ ਦੇ ਮੁੱਦੇ 'ਤੇ ਕਾਂਗਰਸ ਹਰਿਆਣਾ 'ਚ ਜਨਤਾ ਦੇ ਵਿਚਾਲੇ ਜਾਵੇਗੀ।

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 'ਚ ਕਾਂਗਰਸ ਇੱਕ ਵੀ ਸੀਟ ਹਰਿਆਣਾ 'ਚ ਨਹੀਂ ਜਿੱਤ ਸਕੀ ਸੀ। ਇਸ ਤੋਂ ਪਹਿਲਾਂ 2014 'ਚ 90 ਸੀਟਾਂ ਵਿਧਾਨ ਸਭਾ 'ਚ ਕਾਂਗਰਸ ਨੂੰ ਸਿਰਫ 15 ਸੀਟਾਂ ਮਿਲੀਆਂ ਸਨ।  


Iqbalkaur

Content Editor

Related News