ਕਾਂਗਰਸ ਆਨਲਾਈਨ ਚੰਦਾ ਇਕੱਠਾ ਕਰਨ ਲਈ ਸ਼ੁਰੂ ਕਰੇਗੀ ''ਡੋਨੇਟ ਫਾਰ ਦੇਸ਼'' ਮੁਹਿੰਮ

Saturday, Dec 16, 2023 - 01:30 PM (IST)

ਕਾਂਗਰਸ ਆਨਲਾਈਨ ਚੰਦਾ ਇਕੱਠਾ ਕਰਨ ਲਈ ਸ਼ੁਰੂ ਕਰੇਗੀ ''ਡੋਨੇਟ ਫਾਰ ਦੇਸ਼'' ਮੁਹਿੰਮ

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਆਨਲਾਈਨ ਚੰਦਾ ਇਕੱਠਾ ਕਰਨ ਲਈ 'ਡੋਨੇਟ ਫਾਰ ਦੇਸ਼' ਨਾਂ ਨਾਲ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ ਦਾ ਕਹਿਣਾ ਹੈ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ 18 ਦਸੰਬਰ ਨੂੰ ਇਸ ਮੁਹਿੰਮ ਦੀ ਸ਼ੁਰੂਆਤ ਕਰਨਗੇ। ਦੇਸ਼ ਦੀ ਮੁੱਖ ਵਿਰੋਧੀ ਪਾਰਟੀ 28 ਦਸੰਬਰ ਨੂੰ ਆਪਣੇ 138ਵੇਂ ਸਥਾਪਨਾ ਦਿਵਸ ਤੋਂ ਪਹਿਲੇ ਇਸ ਮੁਹਿੰਮ ਦੇ ਮਾਧਿਅਮ ਨਾਲ ਲੋਕਾਂ ਤੋਂ 138 ਰੁਪਏ, 1,380 ਰੁਪਏ, 13,800 ਰੁਪਏ ਜਾਂ ਫਿਰ ਇਸ ਤੋਂ 10 ਗੁਣਾ ਰਾਸ਼ੀ ਚੰਦੇ ਵਜੋਂ ਦੇਣ ਦੀ ਅਪੀਲ ਕਰੇਗੀ।

ਇਹ ਵੀ ਪੜ੍ਹੋ : ਪਹਿਲਾ ਕੀਤਾ ਮਾਂ ਦਾ ਕਤਲ, ਫਿਰ ਲਾਸ਼ ਸੂਟਕੇਸ 'ਚ ਰੱਖ ਟਰੇਨ ਰਾਹੀਂ ਪੁੱਜਿਆ ਪ੍ਰਯਾਗਰਾਜ, ਇੰਝ ਖੁੱਲ੍ਹਿਆ ਭੇਤ

ਵੇਨੂੰਗੋਪਾਲ ਨੇ ਕਿਹਾ,''ਕਾਂਗਰਸ ਨੂੰ ਚੰਦਾ ਇਕੱਠੇ ਕਰਨ ਦੀ ਆਪਣੀ ਆਨਲਾਈਨ ਮੁਹਿੰਮ 'ਡੋਨੇਟ ਫਾਰ ਦੇਸ਼' ਦੀ ਸ਼ੁਰੂਆਤ ਦਾ ਐਲਾਨ ਕਰਦੇ ਹੋਏ ਮਾਣ ਹੋ ਰਿਹਾ ਹੈ। ਇਹ ਪਹਿਲ 1920-21 'ਚ ਮਹਾਤਮਾ ਗਾਂਧੀ ਦੇ ਇਤਿਹਾਸਕ 'ਤਿਲਕ ਸਵਰਾਜ ਫੰਡ' ਤੋਂ ਪ੍ਰੇਰਿਤ ਹੈ ਅਤੇ ਇਸ ਦਾ ਮਕਸਦ ਸਰੋਤਾਂ ਦੀ ਸਮਾਨ ਵੰਡ ਅਤੇ ਮੌਕਿਆਂ ਨਾਲ ਖੁਸ਼ਹਾਲ ਭਾਰਤ ਦਾ ਨਿਰਮਾਣ ਕਰਨ ਲਈ ਪਾਰਟੀ ਨੂੰ ਮਜ਼ਬੂਤ ਬਣਾਉਣਾ ਹੈ।'' ਉਨ੍ਹਾਂ ਕਿਹਾ,''ਇਹ ਮੁਹਿੰਮ ਮੁੱਖ ਰੂਪ ਨਾਲ ਪਾਰਟੀ ਦੇ ਸਥਾਪਨਾ ਦਿਵਸ 28 ਦਸੰਬਰ ਤੱਕ ਆਨਲਾਈਨ ਰਹੇਗੀ, ਜਿਸ ਤੋਂ ਬਾਅਦ ਅਸੀਂ ਜ਼ਮੀਨੀ ਮੁਹਿੰਮ ਸ਼ੁਰੂ ਕਰਾਂਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News