24 ਸਾਲਾਂ ਬਾਅਦ ਕਾਂਗਰਸ ਨੂੰ ਮਿਲੇਗਾ ਗੈਰ-ਗਾਂਧੀ ਪ੍ਰਧਾਨ, ਵੋਟਾਂ ਦੀ ਗਿਣਤੀ ਅੱਜ

Wednesday, Oct 19, 2022 - 09:50 AM (IST)

24 ਸਾਲਾਂ ਬਾਅਦ ਕਾਂਗਰਸ ਨੂੰ ਮਿਲੇਗਾ ਗੈਰ-ਗਾਂਧੀ ਪ੍ਰਧਾਨ, ਵੋਟਾਂ ਦੀ ਗਿਣਤੀ ਅੱਜ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ ਲਈ ਅੱਜ ਯਾਨੀ ਕਿ ਬੁੱਧਵਾਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਅੱਜ ਦਾ ਦਿਨ ਕਾਂਗਰਸ ਲਈ ਬੇਹੱਦ ਅਹਿਮ ਰਹਿਣ ਵਾਲਾ ਹੈ, ਕਿਉਂਕਿ ਕਰੀਬ 24 ਸਾਲਾਂ ਬਾਅਦ ਗੈਰ-ਗਾਂਧੀ ਕਾਂਗਰਸ ਦਾ ਪ੍ਰਧਾਨ ਬਣੇਗਾ। ਮੱਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਵਿਚਾਲੇ ਪ੍ਰਧਾਨ ਅਹੁਦੇ ਲਈ ਸਿੱਧਾ ਮੁਕਾਬਲਾ ਹੋਇਆ ਸੀ। ਪਾਰਟੀ ਦੇ ਕੇਂਦਰੀ ਚੋਣ ਅਥਾਰਟੀ ਦੇ ਇਕ ਅਹੁਦਾ ਅਧਿਕਾਰੀ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਸਵੇਰੇ 10 ਵਜੇ ਸ਼ੁਰੂ ਹੋਵੇਗੀ ਅਤੇ ਉਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਦੁਪਹਿਰ 3 ਤੋਂ  4 ਵਜੇ ਦਰਮਿਆਨ ਨਤੀਜੇ ਐਲਾਨੇ ਜਾਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ ’ਚ 96 ਫੀਸਦੀ ਪੋਲਿੰਗ

ਦੱਸ ਦੇਈਏ ਕਿ 17 ਅਕਤੂਬਰ ਨੂੰ ਵੋਟਾਂ ਪਈਆਂ ਸਨ। ਕੁੱਲ 9900 ’ਚੋਂ ਲਗਭਗ 9500 ਡੈਲੀਗੇਟ (ਚੋਣ ਮੰਡਲ ਦੇ ਮੈਂਬਰਾਂ) ਨੇ ਵੋਟਾਂ ਪਾਈਆਂ, ਜਿਨ੍ਹਾਂ ’ਚ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਕਈ ਹੋਰ ਸੀਨੀਅਰ ਨੇਤਾ ਸ਼ਾਮਲ ਰਹੇ।

137 ਸਾਲਾਂ ਦੇ ਇਤਿਹਾਸ ’ਚ 6ਵੀਂ ਵਾਰ ਹੋਈ ਪ੍ਰਧਾਨ ਲਈ ਚੋਣ

ਕਾਂਗਰਸ ਪਾਰਟੀ ਦੇ 137 ਸਾਲਾਂ ਦੇ ਇਤਿਹਾਸ ’ਚ 6ਵੀਂ ਵਾਰ ਪ੍ਰਧਾਨ ਅਹੁਦੇ ਲਈ ਚੋਣ ਹੋਈ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਅਨੁਸਾਰ ਪ੍ਰਧਾਨ ਅਹੁਦੇ ਲਈ ਹੁਣ ਤੱਕ 1939, 1950, 1977, 1997 ਅਤੇ 2000 ’ਚ ਚੋਣਾਂ ਹੋਈਆਂ ਹਨ। ਪੂਰੇ 24 ਸਾਲਾਂ ਬਾਅਦ ਪ੍ਰਧਾਨ ਅਹੁਦੇ ਲਈ ਚੋਣ ਹੋਈ ਹੈ।

ਇਹ ਵੀ ਪੜ੍ਹੋ- ਕਾਂਗਰਸ ਪ੍ਰਧਾਨ ਚੋਣ: ਸੋਨੀਆ ਗਾਂਧੀ ਨੇ ਪਾਈ ਵੋਟ, ਕਿਹਾ- ਇਸ ਦਿਨ ਦੀ ਲੰਮੇ ਸਮੇਂ ਤੋਂ ਸੀ ਉਡੀਕ


author

Tanu

Content Editor

Related News