ਬਿਹਾਰ ’ਚ ਕਾਂਗਰਸ ਵੰਡੇਗੀ ਮੁਫ਼ਤ ਸੈਨੇਟਰੀ ਪੈਡ, ਪੈਕੇਟਾਂ ’ਤੇ ਰਾਹੁਲ ਦੀ ਫੋਟੋ ’ਤੇ ਪਿਆ ਰੌਲਾ

Friday, Jul 04, 2025 - 11:41 PM (IST)

ਬਿਹਾਰ ’ਚ ਕਾਂਗਰਸ ਵੰਡੇਗੀ ਮੁਫ਼ਤ ਸੈਨੇਟਰੀ ਪੈਡ, ਪੈਕੇਟਾਂ ’ਤੇ ਰਾਹੁਲ ਦੀ ਫੋਟੋ ’ਤੇ ਪਿਆ ਰੌਲਾ

ਪਟਨਾ, (ਅਨਸ)- ਕਾਂਗਰਸ ਨੇ ਸ਼ੁੱਕਰਵਾਰ ਕਿਹਾ ਕਿ ਉਹ ਬਿਹਾਰ ’ਚ 5 ਲੱਖ ਔਰਤਾਂ ਨੂੰ ਮੁਫ਼ਤ ਸੈਨੇਟਰੀ ਪੈਡ ਵੰਡੇਗੀ। ਇਸ ਦੇ ਨਾਲ ਹੀ ਪੈਕੇਟਾਂ ’ਤੇ ਰਾਹੁਲ ਗਾਂਧੀ ਦੀ ਫੋਟੋ ਹੋਣ ’ਤੇ ਰੌਲਾ ਪੈ ਗਿਆ ਹੈ। ਸੱਤਾਧਾਰੀ ਰਾਸ਼ਟਰੀ ਜਮਹੂਰੀ ਗੱਠਜੋੜ ਨੇ ਕਾਂਗਰਸ ਦੀ ਆਲੋਚਨਾ ਕੀਤੀ ਹੈ।

ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜੇਸ਼ ਕੁਮਾਰ ਨੇ ਇੱਥੇ ਪਾਰਟੀ ਹੈੱਡਕੁਆਰਟਰ ‘ਸਦਾਕਤ ਆਸ਼ਰਮ’ ਵਿਖੇ ਮੁਹਿੰਮ ਦੀ ਸ਼ੁਰੂਆਤ ਦਾ ਐਲਾਨ ਕੀਤਾ ਜਿੱਥੇ ਮਹਿਲਾ ਸੈੱਲ ਦੀ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਵੀ ਮੌਜੂਦ ਸੀ।

ਬਿਹਾਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਮਾਰ ਨੇ ਮੁਫ਼ਤ ਵੰਡੇ ਜਾਣ ਵਾਲੇ ਸੈਨੇਟਰੀ ਪੈਡਾਂ ਦੇ ਪੈਕੇਟ ਵੀ ਵਿਖਾਏ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ‘ਮਾਈ ਬਹਿਨ ਸਨਮਾਨ’ ਯੋਜਨਾ ਅਧੀਨ 2500 ਰੁਪਏ ਦੀ ਮਾਸਿਕ ਮਦਦ ਦੇਣ ਦੇ ਵਾਅਦੇ ਅਨੁਸਾਰ ਹੈ ਜਿਸ ਨੂੰ ‘ਇੰਡੀਆ’ ਗੱਠਜੋੜ ਸੱਤਾ ’ਚ ਆਉਣ ’ਤੇ ਲਾਗੂ ਕਰੇਗਾ। ਸਾਡਾ ਇਰਾਦਾ ਮੁਫ਼ਤ ਸੈਨੇਟਰੀ ਪੈਡ ਪ੍ਰਦਾਨ ਕਰਨਾ ਹੈ।

ਜਨਤਾ ਦਲ (ਯੂ) ਦੇ ਐੱਮ. ਐੱਲ. ਸੀ. ਤੇ ਬੁਲਾਰੇ ਨੀਰਜ ਕੁਮਾਰ ਨੇ ਪੈਕੇਟ ’ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਤਸਵੀਰ ਹੋਣ ’ਤੇ ਸਖ਼ਤ ਇਤਰਾਜ਼ ਜਤਾਇਆ ਤੇ ਕਿਹਾ ਕਿ ਕਾਂਗਰਸ ਨੇ ਔਰਤਾਂ ਦੇ ਮਾਣ-ਸਨਮਾਨ ਦਾ ਅਪਮਾਨ ਕੀਤਾ ਹੈ।


author

Rakesh

Content Editor

Related News