ਜਾਤੀ ਜਨਗਣਾ ਦੇਸ਼ ਦਾ ''ਐਕਸ-ਰੇਅ'', ਸੱਤਾ ''ਚ ਆਉਣ ''ਤੇ ਕਾਂਗਰਸ ਕਰਵਾਏਗੀ: ਰਾਹੁਲ

Tuesday, Nov 21, 2023 - 01:49 PM (IST)

ਜਾਤੀ ਜਨਗਣਾ ਦੇਸ਼ ਦਾ ''ਐਕਸ-ਰੇਅ'', ਸੱਤਾ ''ਚ ਆਉਣ ''ਤੇ ਕਾਂਗਰਸ ਕਰਵਾਏਗੀ: ਰਾਹੁਲ

ਜੈਪੁਰ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਜਾਤੀ ਜਨਗਣਨਾ ਦਾ ਮੁੱਦਾ ਚੁੱਕਿਆ ਅਤੇ ਇਸ ਨੂੰ ਦੇਸ਼ ਦਾ 'ਐਕਸ-ਰੇਅ' ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਰਾਜਸਥਾਨ 'ਚ ਕਾਂਗਰਸ ਸੱਤਾ 'ਚ ਆਉਂਦੀ ਹੈ ਤਾਂ ਪ੍ਰਦੇਸ਼ ਵਿਚ ਜਾਤੀ ਜਨਗਣਨਾ ਕਰਵਾਏਗੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪਾਰਟੀ ਕੇਂਦਰ 'ਚ ਸਰਕਾਰ ਬਣਾਉਂਦੀ ਹੈ ਤਾਂ ਨੈਸ਼ਨਲ ਪੱਧਰ 'ਤੇ ਵੀ ਅਜਿਹਾ ਕਰੇਗੀ। ਸਾਬਕਾ ਕਾਂਗਰਸ ਪ੍ਰਧਾਨ ਨੇ ਉਦੇਪੁਰ ਦੇ ਵੱਲਭਨਗਰ 'ਚ ਇਕ ਚੁਣਾਵੀ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਜੇਕਰ ਇਹ ਪਤਾ ਹੀ ਨਹੀਂ ਹੈ ਕਿ ਕਿਸ ਦੀ ਆਬਾਦੀ ਕਿੰਨੀ ਹੈ, ਤਾਂ ਅਸੀਂ ਭਾਗੀਦਾਰੀ ਬਾਰੇ ਕਿਵੇਂ ਗੱਲ ਕਰਾਂਗੇ।

ਇਹ ਵੀ ਪੜ੍ਹੋ-  ਦਿੱਲੀ ਦੀ ਆਬੋ-ਹਵਾ ਬੇਹੱਦ ਖਰਾਬ, AQI ਦਾ ਪੱਧਰ 300 ਤੋਂ ਪਾਰ

ਰਾਹੁਲ ਨੇ ਕਿਹਾ ਕਿ ਜੇਕਰ ਅਸੀਂ ਅਧਿਕਾਰਾਂ ਦੀ, ਭਾਗੀਦਾਰੀ ਦੀ ਗੱਲ ਕਰ ਰਹੇ ਹਾਂ ਤਾਂ ਸਾਨੂੰ ਇਹ ਤਾਂ ਪਤਾ ਲਾਉਣਾ ਹੀ ਪਵੇਗਾ ਕਿ ਕਿੰਨੇ ਲੋਕ ਕਿਸ ਜਾਤੀ, ਸਮਾਜ ਦੇ ਹਨ। ਇਸ ਨੂੰ ਅਸੀਂ ਜਾਤੀ ਜਨਗਣਨਾ ਆਖਦੇ ਹਾਂ। ਜਾਤੀ ਜਨਗਣਨਾ ਦੇਸ਼ ਦਾ ਐਕਸ-ਰੇਅ ਹੈ। ਇਹ ਕਰਾਉਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਰਾਜਸਥਾਨ 'ਚ ਕਾਂਗਰਸ ਸੱਤਾ 'ਚ ਆਉਂਦੀ ਹੈ ਤਾਂ ਸੂਬੇ ਵਿਚ ਜਾਤੀ ਜਨਗਣਨਾ ਕਰਵਾਈ ਜਾਵੇਗੀ। 

ਇਹ ਵੀ ਪੜ੍ਹੋ- ਸਰੀਰ 'ਚ ਧੱਸੇ 3 ਤੀਰਾਂ ਨੂੰ ਕੱਢ ਕੇ ਡਾਕਟਰਾਂ ਨੇ 60 ਸਾਲਾ ਸ਼ਖ਼ਸ ਨੂੰ ਬਖਸ਼ੀ ਨਵੀਂ ਜ਼ਿੰਦਗੀ

ਰਾਹੁਲ ਨੇ ਕਿਹਾ ਕਿ ਜਦੋਂ ਤੱਕ ਕਾਂਗਰਸ ਪਾਰਟੀ ਹੈ, ਉਦੋਂ ਤੱਕ ਆਦਿਵਾਸੀਆਂ ਦੇ ਅਧਿਕਾਰਾਂ ਦੀ ਅਸੀਂ ਰਾਖੀ ਕਰਾਂਗ। ਤੁਹਾਡੇ ਨਾਲ ਖੜ੍ਹੇ ਹੋ ਕੇ ਅਸੀਂ ਤੁਹਾਡੇ ਬੱਚਿਆਂ ਨੂੰ ਸਿੱਖਿਆ ਦਿਵਾਵਾਂਗੇ, ਤੁਹਾਨੂੰ ਮੁਫ਼ਤ ਸਿਹਤ ਸੁਰੱਖਿਆ ਦਿਵਾਵਾਂਗੇ ਅਤੇ ਤੁਹਾਡਾ ਪਾਣੀ, ਜ਼ਮੀਨ ਅਤੇ ਜੰਗਲ 'ਤੇ ਜੋ ਹੱਕ ਬਣਦਾ ਹੈ, ਅਸੀਂ ਉਹ ਤੁਹਾਨੂੰ ਦਿਵਾਵਾਂਗੇ। 

ਇਹ ਵੀ ਪੜ੍ਹੋਉੱਤਰਾਕਾਸ਼ੀ ਸੁਰੰਗ 'ਚ ਫਸੇ 41 ਮਜ਼ਦੂਰਾਂ ਦਾ ਮਾਮਲਾ ਪੁੱਜਾ ਹਾਈ ਕੋਰਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News