ਕੁਝ ਸਾਲਾਂ ''ਚ ਡਾਇਨਾਸੋਰ ਦੀ ਤਰ੍ਹਾਂ ਅਲੋਪ ਹੋ ਜਾਵੇਗੀ ਕਾਂਗਰਸ : ਰਾਜਨਾਥ ਸਿੰਘ

Friday, Apr 12, 2024 - 05:10 PM (IST)

ਕੁਝ ਸਾਲਾਂ ''ਚ ਡਾਇਨਾਸੋਰ ਦੀ ਤਰ੍ਹਾਂ ਅਲੋਪ ਹੋ ਜਾਵੇਗੀ ਕਾਂਗਰਸ : ਰਾਜਨਾਥ ਸਿੰਘ

ਗੌਚਰ (ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਕਾਂਗਰਸ ਕੁਝ ਸਾਲਾਂ 'ਚ ਡਾਇਨਾਸੋਰ ਦੀ ਤਰ੍ਹਾਂ ਅਲੋਪ ਹੋ ਜਾਵੇਗੀ। ਰਾਜਨਾਥ ਸਿੰਘ ਨੇ ਕਾਂਗਰਸ ਦੇ ਅੰਦਰ ਚੱਲ ਰਹੀ ਗੁਟਬਾਜ਼ੀ ਨੂੰ ਟੈਲੀਵਿਜ਼ਨ ਦੇ ਰਿਐਲਿਟੀ ਸ਼ੋਅ 'ਬਿਗ ਬੌਸ' ਦੇ ਘਰ 'ਚ ਹੋਣ ਵਾਲੀ ਲੜਾਈ ਨਾਲ ਤੁਲਨਾ ਕਰਦੇ ਹੋਏ ਕਿਹਾ ਕਿ ਪਾਰਟੀ ਦੇ ਨੇਤਾ ਰੋਜ਼ਾਨਾ ਇਕ-ਦੂਜੇ ਦੇ ਕੱਪੜੇ ਪਾੜ ਰਹੇ ਹਨ। ਉਨ੍ਹਾਂ ਕਿਹਾ,''ਕਾਂਗਰਸ ਤੋਂ ਨੇਤਾਵਾਂ ਦਾ ਬਾਹਰ ਨਿਕਲਣਾ ਜਾਰੀ ਹੈ। ਇਕ ਤੋਂ ਬਾਅਦ ਇਕ ਨੇਤਾ ਪਾਰਟੀ ਛੱਡ ਰਹੇ ਹਨ ਅਤੇ ਭਾਜਪਾ 'ਚ ਸ਼ਾਮਲ ਹੋ ਰਹੇ ਹਨ। ਮੈਨੂੰ ਡਰ ਹੈ ਕਿ ਅੱਜ ਤੋਂ ਕੁਝ ਸਾਲਾਂ 'ਚ ਕਾਂਗਰਸ ਡਾਇਨਾਸੋਰ ਦੀ ਤਰ੍ਹਾਂ ਅਲੋਪ ਨਾ ਹੋ ਜਾਵੇ।''

19 ਅਪ੍ਰੈਲ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਪੌੜੀ ਲੋਕ ਸਭਾ ਸੀਟ 'ਤੇ ਭਾਜਪਾ ਉਮੀਦਵਾਰ ਅਨਿਲ ਬਲੂਨੀ ਦੇ ਪੱਖ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਰਾਜਨਾਥ ਸਿੰਘ ਨੇ ਕਿਹਾ,''2024 ਤੋਂ ਬਾਅਦ ਕੁਝ ਸਾਲਾਂ 'ਚ ਜੇਕਰ ਅਸੀਂ ਕਾਂਗਰਸ ਦਾ ਨਾਂ ਲਵਾਂਗੇ ਤਾਂ ਬੱਚੇ ਪੁੱਛਣਗੇ ਕਿ ਕੌਣ?'' ਉਨ੍ਹਾਂ ਕਿਹਾ,''ਉਹ (ਕਾਂਗਰਸ ਨੇਤਾ) ਹਰ ਦਿਨ ਇਕ-ਦੂਜੇ ਨਾਲ ਲੜ ਰਹੇ ਹਨ। ਉਨ੍ਹਾਂ ਦੀ ਪਾਰਟੀ ਟੈਲੀਵਿਜ਼ਨ 'ਤੇ 'ਬਿਗ ਬੌਸ' ਦੇ ਘਰ ਦੀ ਤਰ੍ਹਾਂ ਹੋ ਗਈ ਹੈ। ਰੋਜ਼ਾਨਾ ਇਕ-ਦੂਜੇ ਦੇ ਕੱਪੜੇ ਪਾੜ ਰਹੇ ਹਨ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 


author

DIsha

Content Editor

Related News