ਵਿਦਿਆਰਥੀਆਂ ਦੀ ਆਵਾਜ਼ ਸੁਣੇ ਅਤੇ ਕਦਮ ਚੁੱਕੇ ਸਰਕਾਰ : ਸੋਨੀਆ ਗਾਂਧੀ

Friday, Aug 28, 2020 - 06:35 PM (IST)

ਵਿਦਿਆਰਥੀਆਂ ਦੀ ਆਵਾਜ਼ ਸੁਣੇ ਅਤੇ ਕਦਮ ਚੁੱਕੇ ਸਰਕਾਰ : ਸੋਨੀਆ ਗਾਂਧੀ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ 'ਚ ਦਾਖ਼ਲੇ ਨਾਲ ਸੰਬੰਧਤ ਨੀਟ ਅਤੇ ਜੇ.ਈ.ਈ. ਦੀਆਂ ਪ੍ਰੀਖਿਆਵਾਂ ਕੋਰੋਨਾ ਵਾਇਰਸ ਮਹਾਮਾਰੀ ਦਰਮਿਆਨ ਕਰਵਾਉਣ ਦੇ ਫੈਸਲੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਨੂੰ ਵਿਦਿਆਰਥੀਆਂ ਦੀ ਆਵਾਜ਼ ਸੁਣਨੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਇੱਛਾ ਅਨੁਸਾਰ ਕਦਮ ਚੁੱਕਣਾ ਚਾਹੀਦਾ। ਸੋਨੀਆ ਨੇ ਕਾਂਗਰਸ ਦੇ 'ਸਪੀਕਅੱਪ ਫ਼ਾਰ ਸਟੂਡੈਂਟਸ ਸੇਫਟੀ' ਮੁਹਿੰਮ ਦੇ ਅਧੀਨ ਵੀਡੀਓ ਜਾਰੀ ਕਰ ਕੇ ਕਿਹਾ,''ਮੈਨੂੰ ਇਸ ਦਾ ਅਹਿਸਾਸ ਹੈ ਕਿ ਤੁਸੀਂ (ਵਿਦਿਆਰਥੀ) ਮੁਸ਼ਕਲ ਹਾਲਾਤ ਦਾ ਸਾਹਮਣਾ ਕਰ ਰਹੇ ਹੋ। ਤੁਹਾਡੀ ਪ੍ਰੀਖਿਆ ਦੇ ਮੁੱਦੇ ਨੂੰ ਸਭ ਤੋਂ ਵੱਧ ਮਹੱਤਵ ਮਿਲਣਾ ਚਾਹੀਦਾ।''

ਉਨ੍ਹਾਂ ਨੇ ਕਿਹਾ,''ਇਹ ਸਿਰਫ਼ ਤੁਹਾਡੇ ਲਈ ਹੀ ਨਹੀਂ ਸਗੋਂ ਤੁਹਾਡੇ ਪਰਿਵਾਰ ਲਈ ਵੀ ਮਹੱਤਵਪੂਰਨ ਹੈ। ਤੁਸੀਂ ਸਾਡਾ ਭਵਿੱਖ ਹੋ। ਅਸੀਂ ਬਿਹਤਰ ਭਾਰਤ ਦੇ ਨਿਰਮਾਣ ਲਈ ਤੁਹਾਡੇ 'ਤੇ ਨਿਰਭਰ ਹਾਂ।'' ਕਾਂਗਰਸ ਪ੍ਰਧਾਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਦੇ ਭਵਿੱਖ ਨਾਲ ਜੁੜਿਆ ਕੋਈ ਫੈਸਲਾ ਉਨ੍ਹਾਂ ਦੀ ਸਹਿਮਤੀ ਦੇ ਆਧਾਰ 'ਤੇ ਹੋਣਾ ਚਾਹੀਦਾ। ਸੋਨੀਆ ਨੇ ਕਿਹਾ,''ਆਸ ਕਰਦੀ ਹਾਂ ਕਿ ਸਰਕਾਰ ਤੁਹਾਡੀ ਆਵਾਜ਼ ਸੁਣੇਗੀ ਅਤੇ ਤੁਹਾਡੀ ਇੱਛਾ ਅਨੁਸਾਰ ਕਦਮ ਚੁੱਕੇਗੀ। ਸਰਕਾਰ ਨੂੰ ਮੇਰੀ ਇਹੀ ਸਲਾਹ ਹੈ।'' ਦੱਸਣਯੋਗ ਹੈ ਕਿ ਜੇ.ਈ.ਈ. (ਮੇਨ) ਪ੍ਰੀਖਿਆ ਇਕ ਤੋਂ 6 ਸਤੰਬਰ ਦਰਮਿਆਨ ਹੋਵੇਗੀ, ਜਦੋਂ ਕਿ ਨੀਟ ਪ੍ਰੀਖਿਆ 13 ਸਤੰਬਰ ਨੂੰ ਆਯੋਜਿਤ ਕਰਵਾਉਣ ਦਾ ਪ੍ਰੋਗਰਾਮ ਹੈ।


author

DIsha

Content Editor

Related News