ਦਿੱਗਜ ਕਾਂਗਰਸ ਨੇਤਾ ਕੈਪਟਨ ਸਤੀਸ਼ ਸ਼ਰਮਾ ਦੀ ਅੰਤਿਮ ਵਿਦਾਈ, ਰਾਹੁਲ ਨੇ ਅਰਥੀ ਨੂੰ ਦਿੱਤਾ ਮੋਢਾ

Friday, Feb 19, 2021 - 11:16 AM (IST)

ਦਿੱਗਜ ਕਾਂਗਰਸ ਨੇਤਾ ਕੈਪਟਨ ਸਤੀਸ਼ ਸ਼ਰਮਾ ਦੀ ਅੰਤਿਮ ਵਿਦਾਈ, ਰਾਹੁਲ ਨੇ ਅਰਥੀ ਨੂੰ ਦਿੱਤਾ ਮੋਢਾ

ਨਵੀਂ ਦਿੱਲੀ- ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਕੈਪਟਨ ਸਤੀਸ਼ ਸ਼ਰਮਾ ਨੂੰ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਗਜ ਨੇਤਾ ਦੀ ਅਰਥੀ ਨੂੰ ਮੋਢਾ ਦਿੱਤਾ। ਸਾਬਕਾ ਪ੍ਰਧਾਨ ਰਾਜੀਵ ਗਾਂਧੀ ਦੇ ਕਰੀਬੀ ਮੰਨੇ ਜਾਣ ਵਾਲੇ ਸਤੀਸ਼ ਸ਼ਰਮਾ ਦਾ ਬੁੱਧਵਾਰ ਨੂੰ ਗੋਆ 'ਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਮ੍ਰਿਤਕ ਦੇਹ ਨੂੰ ਗੋਆ ਤੋਂ ਦਿੱਲੀ ਲਿਆਂਦਾ ਗਿਆ ਸੀ। ਸ਼ਰਮਾ ਕੈਂਸਰ ਨਾਲ ਪੀੜਤ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ।

ਕਮੀ ਹਮੇਸ਼ਾ ਹੋਵੇਗੀ ਮਹਿਸੂਸ- ਰਾਹੁਲ
ਰਾਹੁਲ ਗਾਂਧੀ, ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅਤੇ ਪਾਰਟੀ ਦੇ ਕਈ ਹੋਰ ਨੇਤਾਵਾਂ ਨੇ ਸਤੀਸ਼ ਸ਼ਰਮਾ ਦੇ ਦਿਹਾਂਤ 'ਤੇ ਦੁਖ ਜਤਾਉਂਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੀ ਕਮੀ ਹਮੇਸ਼ਾ ਮਹਿਸੂਸ ਹੋਵੇਗੀ। ਰਾਹੁਲ ਨੇ ਟਵੀਟ ਕਰ ਕੇ ਲਿਖਿਆ ਸੀ ਕਿ ਕੈਪਟਨ ਸਤੀਸ਼ ਸ਼ਰਮਾ ਦੇ ਦਿਹਾਂਤ ਬਾਰੇ ਸੁਣ ਕੇ ਮੈਨੂੰ ਬਹੁਤ ਦੁਖ ਹੋਇਆ। ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਦੇ ਪ੍ਰਤੀ ਮੇਰਾ ਸਨੇਹ ਅਤੇ ਹਮਦਰਦੀ ਹੈ। ਅਸੀਂ ਉਨ੍ਹਾਂ ਦੀ ਕਮੀ ਮਹਿਸੂਸ ਕਰਨਗੇ।

ਇਹ ਵੀ ਪੜ੍ਹੋ : ਆਫ਼ ਦਿ ਰਿਕਾਰਡ : ਕਿਰਨ ਬੇਦੀ ਨੂੰ ਉੱਪ ਰਾਜਪਾਲ ਅਹੁਦੇ ਤੋਂ ਹਟਾਉਣਾ ਅਮਿਤ ਸ਼ਾਹ ਦੀ ਸੋਚੀ-ਸਮਝੀ ਰਣਨੀਤੀ

ਰਾਜੀਵ ਗਾਂਧੀ ਦੇ ਸਨ ਕਰੀਬੀ
ਦੱਸਣਯੋਗ ਹੈ ਕਿ ਰਾਜੀਵ ਗਾਂਧੀ ਦੇ ਕਰੀਬੀ ਸਹਿਯੋਗੀ ਰਹੇ ਸ਼ਰਮਾ ਨਰਸਿਮਹਾ ਰਾਵ ਸਰਕਾਰ 'ਚ 1993 ਤੋਂ 1996 ਤੱਕ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਰਹੇ। ਆਂਧਰਾ ਪ੍ਰਦੇਸ਼ ਦੇ ਸਿਕੰਦਰਾਬਾਦ 'ਚ 11 ਅਕਤੂਬਰ 1947 ਨੂੰ ਜਨਮੇ ਸ਼ਰਮਾ ਇਕ ਪੇਸ਼ੇਵਰ ਵਪਾਰਟ ਪਾਇਲਟ ਸਨ। ਰਾਏਬਰੇਲੀ ਅਤੇ ਅਮੇਠੀ ਚੋਣ ਖੇਤਰਾਂ ਦਾ ਪ੍ਰਤੀਨਿਧੀਤੱਵ ਕਰ ਚੁਕੇ ਸ਼ਰਮਾ ਤਿੰਨ ਵਾਰ ਲੋਕ ਸਭਾ ਮੈਂਬਰ ਚੁਣੇ ਗਏ ਸਨ।

3 ਵਾਰ ਰਹੇ ਰਾਜ ਸਭਾ ਮੈਂਬਰ
ਸ਼ਰਮਾ ਤਿੰਨ ਵਾਰ ਰਾਜ ਸਭਾ ਮੈਂਬਰ ਵੀ ਬਣੇ ਅਤੇ ਉਨ੍ਹਾਂ ਨੇ ਮੱਧ ਪ੍ਰਦੇਸ਼, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਦਾ ਪ੍ਰਤੀਨਿਧੀਤੱਵ ਕੀਤਾ। ਉਹ ਪਹਿਲੀ ਵਾਰ ਜੂਨ 1986 'ਚ ਰਾਜ ਸਭਾ ਮੈਂਬਰ ਬਣੇ ਅਤੇ ਬਾਅਦ 'ਚ ਰਾਜੀਵ ਗਾਂਧੀ ਦੇ ਦਿਹਾਂਤ ਤੋਂ ਬਾਅਦ 1991 'ਚ ਅਮੇਠੀ ਤੋਂ ਲੋਕ ਸਭਾ ਮੈਂਬਰ ਚੁਣੇ ਗਏ। ਇਸ ਤੋਂ ਬਾਅਦ ਉਹ ਜੁਲਾਈ 2004 ਤੋਂ 2016 ਤੱਕ ਰਾਜ ਸਭਾ ਮੈਂਬਰ ਰਹੇ। ਸ਼ਰਮਾ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਅਤੇ ਇਕ ਪੁੱਤ ਅਤੇ ਇਕ ਧੀ ਹੈ।

ਇਹ ਵੀ ਪੜ੍ਹੋ : ਕਿਸੇ ਵੀ ਪਾਰਟੀ ਦੀ ਤੁਲਨਾ ਭਾਜਪਾ ਨਾਲ ਨਹੀਂ ਹੋ ਸਕਦੀ : JP ਨੱਢਾ


author

DIsha

Content Editor

Related News