ਕਾਂਗਰਸ ਨੇ ਜਾਰੀ ਕੀਤੀ 14 ਉਮੀਦਵਾਰਾਂ ਦੀ ਸੂਚੀ, 2 ਸੀਟਾਂ ''ਤੇ ਬਦਲੇ Candidates

Sunday, Oct 27, 2024 - 10:56 PM (IST)

ਕਾਂਗਰਸ ਨੇ ਜਾਰੀ ਕੀਤੀ 14 ਉਮੀਦਵਾਰਾਂ ਦੀ ਸੂਚੀ, 2 ਸੀਟਾਂ ''ਤੇ ਬਦਲੇ Candidates

ਨੈਸ਼ਨਲ ਡੈਸਕ- ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ 14 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਾਂਗਰਸ ਨੇ 2 ਸੀਟਾਂ 'ਤੇ ਉਮੀਦਵਾਰ ਬਦਲੇ ਹਨ। ਇਸ 'ਚ ਔਰੰਗਾਬਾਦ ਈਸਟ ਤੋਂ ਮਧੂਕਰ ਕਿਸ਼ਨਰਾਓ ਦੇਸ਼ਮੁਖ ਦੀ ਜਗ੍ਹਾ ਲਹੂ ਐੱਚ. ਸ਼ੇਵਾਲੇ ਅਤੇ ਅੰਧੇਰੀ ਪੱਛਮੀ ਤੋਂ ਸਚਿਨ ਸਾਵੰਤ ਦੀ ਜਗ੍ਹਾ ਅਸ਼ੋਕ ਜਾਧਵ ਨੂੰ ਟਿਕਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਾਰਟੀ ਨੇ ਹੁਣ ਤੱਕ ਕੁੱਲ 99 ਉਮੀਦਵਾਰ ਚੋਣ ਮੈਦਾਨ 'ਚ ਉਤਾਰ ਦਿੱਤੇ ਹਨ।

PunjabKesari

ਹੋਰਨਾਂ ਉਮੀਦਵਾਰਾਂ ਵਿੱਚ ਕਾਂਗਰਸ ਨੇ ਚੰਦਰਪੁਰ ਜ਼ਿਲ੍ਹੇ ਦੇ ਵਰੋਰਾ ਤੋਂ ਪ੍ਰਵੀਨ ਕਾਕੜੇ ਨੂੰ ਮੈਦਾਨ ਵਿੱਚ ਉਤਾਰਿਆ ਹੈ। ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਵਰੋਰਾ ਤੋਂ ਕਾਂਗਰਸ ਵਿਧਾਇਕ ਪ੍ਰਤਿਭਾ ਧਨੋਰਕਰ ਚੰਦਰਪੁਰ ਸੀਟ ਤੋਂ ਸੰਸਦ ਮੈਂਬਰ ਚੁਣੀ ਗਈ ਸੀ। ਇਸ ਦੇ ਨਾਲ ਹੀ ਪਾਰਟੀ ਨੇ ਸੰਜੇ ਮੇਸ਼ਰਾਮ ਨੂੰ ਉਮਰੇਡ ਸੀਟ ਤੋਂ ਉਮੀਦਵਾਰ ਬਣਾਇਆ ਹੈ, ਜਿੱਥੇ ਕਾਂਗਰਸ ਦੇ ਵਿਧਾਇਕ ਰਾਜੂ ਪਰਵੇ ਨੇ ਸ਼ਿਵ ਸੈਨਾ ਦੀ ਟਿਕਟ 'ਤੇ ਰਾਮਟੇਕ ਲੋਕ ਸਭਾ ਚੋਣ ਲੜਨ ਲਈ ਪਾਰਟੀ ਛੱਡ ਦਿੱਤੀ ਸੀ।


author

Rakesh

Content Editor

Related News