ਕਾਂਗਰਸ 15 ਜਨਵਰੀ ਨੂੰ ਮਨਾਏਗੀ ''ਕਿਸਾਨ ਅਧਿਕਾਰ ਦਿਵਸ'' : ਰਣਦੀਪ ਸੁਰਜੇਵਾਲਾ
Saturday, Jan 09, 2021 - 06:57 PM (IST)
ਨਵੀਂ ਦਿੱਲੀ- ਕਾਂਗਰਸ ਨੇ ਕਿਹਾ ਹੈ ਕਿ ਮੋਦੀ ਸਰਕਾਰ ਕਿਸਾਨਾਂ ਨਾਲ ਬੇਰਹਿਮੀ ਨਾਲ ਪੇਸ਼ ਆਕ ਕੇ ਉਨ੍ਹਾਂ ਦੇ ਅਧਿਕਾਰਾਂ ਨੂੰ ਕੁਚਲ ਰਹੀ ਹੈ। ਇਸ ਲਈ ਪਾਰਟੀ 15 ਜਨਵਰੀ ਨੂੰ 'ਕਿਸਾਨ ਅਧਿਕਾਰ ਦਿਵਸ' ਦੇ ਰੂਪ 'ਚ ਮਨਾਏਗੀ ਅਤੇ ਸੂਬਾ ਹੈੱਡ ਕੁਆਰਟਰਾਂ 'ਚ ਰਾਜਭਵਨਾਂ ਦਾ ਘਿਰਾਓ ਕਰੇਗੀ। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਸ਼ਨੀਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਪਾਰਟੀ ਵਰਕਰ 15 ਜਨਵਰੀ ਨੂੰ 'ਕਿਸਾਨ ਅਧਿਕਾਰ ਦਿਵਸ' 'ਤੇ ਕਿਸਾਨਾਂ ਦੀ ਮੰਗ ਪੂਰੀ ਕਰਨ ਲਈ ਸਰਕਾਰ 'ਤੇ ਦਬਾਅ ਪਾਏਗੀ ਅਤੇ ਇਸ ਲਈ ਪ੍ਰਦੇਸ਼ ਅਤੇ ਜ਼ਿਲ੍ਹਾ ਪੱਧਰ 'ਤੇ ਧਰਨਾ ਪ੍ਰਦਰਸ਼ਨ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
ਇਹ ਵੀ ਪੜ੍ਹੋ : ਕਸ਼ਮੀਰ 'ਚ ਗ਼ਰੀਬ ਬੱਚਿਆਂ ਨੂੰ ਬੋਰਡ ਪ੍ਰੀਖਿਆ ਦੀ ਤਿਆਰੀ ਕਰਵਾ ਰਹੀ ਹੈ ਫ਼ੌਜ, ਇਹ ਹੈ ਵਜ੍ਹਾ
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵਰਕਰ ਕਿਸਾਨ ਅਧਿਕਾਰ ਦਿਵਸ ਦੌਰਾਨ ਰੈਲੀ ਅਤੇ ਧਰਨੇ ਆਯੋਜਿਤ ਕਰਨ ਤੋਂ ਬਾਅਦ ਸਾਰੇ ਪ੍ਰਦੇਸ਼ ਹੈੱਡ ਕੁਆਰਟਰਾਂ 'ਚ ਰਾਜਭਵਨ ਲਈ ਮਾਰਚ ਕਰਨਗੇ ਅਤੇ ਪੂਰੇ ਦੇਸ਼ 'ਚ ਰਾਜਭਵਨਾਂ ਦਾ ਘਿਰਾਓ ਕੀਤਾ ਜਾਵੇਗਾ। ਬੁਲਾਰੇ ਨੇ ਕਿਹਾ ਕਿ ਦੇਸ਼ ਦੇ ਇਤਿਹਾਸ 'ਚ ਕਿਸਾਨਾਂ ਦੇ ਪ੍ਰਤੀ ਕੋਈ ਸਰਕਾਰ ਇੰਨੀ ਬੇਰਹਿਮ ਤਰੀਕੇ ਨਾਲ ਪੇਸ਼ ਨਹੀਂ ਆਈ ਹੈ। ਸਰਕਾਰ ਬੈਠਕ 'ਤੇ ਬੈਠਕ ਆਯੋਜਿਤ ਕਰ ਕੇ ਕਿਸਾਨਾਂ ਨੂੰ ਥਕਾਉਣਾ ਚਾਹੁੰਦੀ ਹੈ ਪਰ ਕਿਸਾਨ ਥੱਕਣ ਨੂੰ ਤਿਆਰ ਨਹੀਂ ਹੈ। ਉਹ ਨਾ ਝੁਕਣ ਵਾਲੇ ਅਤੇ ਨਾ ਹੀ ਰੁਕਣ ਵਾਲੇ ਹਨ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ