ਰਾਜੀਵ ਗਾਂਧੀ ਦੀ ਬਰਸੀ : ਵਿਗਿਆਪਨ ਦਾ ਪੈਸਾ ਮਜ਼ਦੂਰਾਂ ਦੀ ਮਦਦ ''ਤੇ ਖਰਚ ਕਰੇਗੀ ਕਾਂਗਰਸ

Thursday, May 21, 2020 - 11:31 AM (IST)

ਰਾਜੀਵ ਗਾਂਧੀ ਦੀ ਬਰਸੀ : ਵਿਗਿਆਪਨ ਦਾ ਪੈਸਾ ਮਜ਼ਦੂਰਾਂ ਦੀ ਮਦਦ ''ਤੇ ਖਰਚ ਕਰੇਗੀ ਕਾਂਗਰਸ

ਨਵੀਂ ਦਿੱਲੀ- ਕਾਂਗਰਸ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ 'ਤੇ ਇਸ ਵਾਰ ਵਿਗਿਆਪਨ ਜਾਰੀ ਨਹੀਂ ਕੀਤਾ ਹੈ ਅਤੇ ਹੁਣ ਇਹ ਪੈਸਾ ਕੋਰੋਨਾ ਮਹਾਮਾਰੀ 'ਚ ਮੁਸੀਬਤ ਦਾ ਸਾਹਮਣਾ ਕਰ ਰਹੇ ਮਜ਼ਦੂਰਾਂ ਦੀ ਮਦਦ 'ਤੇ ਖਰਚ ਕੀਤਾ ਜਾਵੇਗਾ। ਰਾਜੀਵ ਗਾਂਧੀ ਦੀ ਬਰਸੀ 'ਤੇ ਪਾਰਟੀ ਨੇ ਇਕ ਬਿਆਨ ਜਾਰੀ ਕਰ ਕਿਹਾ,''ਅੱਜ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਸਵ. ਰਾਜੀਵ ਗਾਂਧੀ ਜੀ ਦੇ ਬਲੀਦਾਨ ਦਿਵਸ 'ਤੇ ਹਰ ਦੇਸ਼ਵਾਸੀ ਨੇ ਉਨ੍ਹਾਂ ਨੂੰ ਯਾਦ ਕਰ ਕੇ ਸ਼ਰਧਾਂਜਲੀ ਦਿੱਤੀ।''

ਕਾਂਗਰਸ ਨੇ ਕਿਹਾ,''ਕੋਰੋਨਾ ਮਹਾਮਾਰੀ ਕਾਰਨ ਕਾਂਗਰਸ ਪਾਰਟੀ ਨੇ ਇਹ ਫੈਸਲਾ ਲਿਆ ਕਿ ਇਸ ਵਾਰ ਬਰਸੀ 'ਤੇ ਵਿਗਿਆਪਨ ਦੇਣ ਦੀ ਬਜਾਏ ਇਹ ਸਾਰੀ ਰਾਸ਼ੀ ਮਜ਼ਦੂਰ ਭਰਾਵਾਂ ਦੀ ਮਦਦ 'ਚ ਲਗਾਈ ਜਾਵੇਗੀ। ਪੂਰੇ ਦੇਸ਼ 'ਚ ਕਾਂਗਰਸੀਆਂ ਨੇ ਵੀ ਇਸ ਪ੍ਰੇਰਨਾ ਦਿਵਸ 'ਤੇ ਹਰ ਜ਼ਰੂਰਤਮੰਦ ਦੀ ਸੇਵਾ ਦਾ ਸੰਕਲਪ ਲੈ ਆਪਣੀ ਹਰ ਕੋਸ਼ਿਸ਼ ਇਸ ਦਿਸ਼ਾ 'ਚ ਕੇਂਦਰਿਤ ਕਰਨ ਦੀ ਸਹੁੰ ਦੋਹਰਾਈ ਹੈ।'' ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਟਵੀਟ ਕੀਤਾ,''ਇਕ ਸੱਚੇ ਦੇਸ਼ਭਗਤ, ਉਦਾਰ ਅਤੇ ਪਰੋਪਕਾਰੀ ਪਿਤਾ ਦਾ ਬੇਟਾ ਹੋਣ 'ਤੇ ਮੈਨੂੰ ਮਾਣ ਹੈ। ਪ੍ਰਧਾਨ ਮੰਤਰੀ ਦੇ ਰੂਪ 'ਚ ਰਾਜੀਵ ਜੀ ਨੇ ਦੇਸ਼ ਨੂੰ ਤਰੱਕੀ ਦੀ ਰਾਹ 'ਤੇ ਅੱਗੇ ਕੀਤਾ। ਦੇਸ਼ ਦੇ ਮਜ਼ਬੂਤੀਕਰਨ ਲਈ ਉਨ੍ਹਾਂ ਨੇ ਜ਼ਰੂਰੀ ਕਦਮ ਚੁੱਕੇ। ਅੱਜ ਉਨ੍ਹਾਂ ਦੀ ਬਰਸੀ 'ਤੇ ਮੈਂ ਪਿਆਰ ਨਾਲ ਉਨ੍ਹਾਂ ਨੂੰ ਨਮਨ ਕਰਦਾ ਹਾਂ।'' ਦੱਸਣਯੋਗ ਹੈ ਕਿ 21 ਮਈ 1991 ਨੂੰ ਤਾਮਿਲਨਾਡੂ ਦੇ ਸ਼੍ਰੀਪੇਰੰਬਦੂਰ 'ਚ ਇਕ ਆਤਮਘਾਤੀ ਬੰਬ ਧਮਾਕੇ 'ਚ ਰਾਜੀਵ ਗਾਂਧੀ ਦਾ ਕਤਲ ਕਰ ਦਿੱਤਾ ਗਿਆ ਸੀ।


author

DIsha

Content Editor

Related News