ਪ੍ਰੱਗਿਆ ਨੂੰ ਅੱਤਵਾਦੀ ਕਹਿਣ ''ਤੇ ਬੋਲੇ ਰਾਹੁਲ- ਬਿਆਨ ''ਤੇ ਕਾਇਮ ਹਾਂ, ਨਹੀਂ ਮੰਗਾਂਗਾ ਮੁਆਫ਼ੀ

11/29/2019 2:43:16 PM

ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਸਾਧਵੀ ਪ੍ਰੱਗਿਆ 'ਤੇ ਦਿੱਤੇ ਗਏ ਬਿਆਨ ਨੂੰ ਵਾਪਸ ਨਹੀਂ ਲੈਣਗੇ। ਉਨ੍ਹਾਂ ਨੇ ਕਿਹਾ ਕਿ ਮੈਂ ਸਥਿਤੀ ਸਾਫ਼ ਕਰ ਦਿੱਤੀ ਹੈ। ਮੈਂ ਆਪਣੇ ਬਿਆਨ 'ਤੇ ਕਾਇਮ ਹਾਂ ਅਤੇ ਮੁਆਫ਼ੀ ਨਹੀਂ ਮੰਗਾਂਗਾ। ਰਾਹੁਲ ਦਾ ਇਹ ਬਿਆਨ ਉਦੋਂ ਆਇਆ ਹੈ, ਜਦੋਂ ਪ੍ਰੱਗਿਆ ਨੂੰ ਅੱਤਵਾਦੀ ਕਹਿਣ 'ਤੇ ਭਾਜਪਾ ਨੇ ਉਨ੍ਹਾਂ ਵਿਰੁੱਧ ਮੋਰਚਾ ਖੋਲ੍ਹ ਰੱਖਿਆ ਹੈ। ਸਦਨ 'ਚ ਸਾਧਵੀ ਪ੍ਰੱਗਿਆ ਦੇ ਮੁਆਫ਼ੀ ਮੰਗਣ ਤੋਂ ਬਾਅਦ ਭਾਜਪਾ ਦੇ ਸੰਸਦ ਮੈਂਬਰ ਡਾਕਟਰ ਨਿਸ਼ੀਕਾਂਤ ਦੁਬੇ ਨੇ ਰਾਹੁਲ ਗਾਂਧੀ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਵਿਰੁੱਧ ਮੋਸ਼ਨ ਆਫ ਪ੍ਰੀਵਲੇਜ਼ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ।
 

ਸ਼ਿਵ ਸੈਨਾ ਨੇ 'ਸਾਮਨਾ' 'ਚ ਗੋਡਸੇ ਨੂੰ ਦੇਸ਼ ਭਗਤ ਦੱਸਿਆ ਸੀ
ਨਿਸ਼ੀਕਾਂਤ ਨੇ ਰਾਹੁਲ ਦੇ ਬਿਆਨ ਨੂੰ ਮਹਾਤਮਾ ਗਾਂਧੀ ਦੇ ਕਤਲ ਤੋਂ ਵੀ ਵਧ ਗਲਤ ਦੱਸ ਦਿੱਤਾ। ਉਨ੍ਹਾਂ ਨੇ ਸ਼ਿਵ ਸੈਨਾ ਨੂੰ ਵੀ ਲਪੇਟੇ 'ਚ ਲੈਂਦੇ ਹੋਏ ਕਿਹਾ ਕਿ ਕਾਂਗਰਸ ਸੱਤਾ ਅਤੇ ਲਾਲਚ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਮਹਾਰਾਸ਼ਟਰ 'ਚ ਸ਼ਿਵ ਸੈਨਾ ਨਾਲ ਸਰਕਾਰ ਬਣਾ ਲਈ। ਸ਼ਿਵ ਸੈਨਾ ਨੇ 'ਸਾਮਨਾ' 'ਚ ਗੋਡਸੇ ਨੂੰ ਦੇਸ਼ ਭਗਤ ਦੱਸਿਆ ਸੀ।
 

ਇਸ ਤਰ੍ਹਾਂ ਸ਼ੁਰੂ ਹੋਇਆ ਵਿਵਾਦ
ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਨਾਥੂਰਾਮ ਗੋਡਸੇ 'ਤੇ ਘਮਾਸਾਨ ਹੋ ਰਿਹਾ ਹੈ। ਗੋਡਸੇ ਨੂੰ ਲੈ ਕੇ ਇਸ ਵਿਵਾਦ ਦੀ ਸ਼ੁਰੂਆਤ ਉਦੋਂ ਹੋਈ, ਜਦੋਂ ਲੋਕ ਸਭਾ 'ਚ ਐੱਸ.ਪੀ.ਸੀ. ਸੋਧ ਬਿੱਲ 'ਤੇ ਚਰਚਾ ਦੌਰਾਨ ਡੀ.ਐੱਮ.ਕੇ. ਸੰਸਦ ਮੈਂਬਰ ਏ. ਰਾਜਾ ਬੋਲ ਰਹੇ ਸਨ। ਰਾਜਾ ਨੇ ਨਾਥੂਰਾਮ ਗੋਡਸੇ ਦੇ ਉਸ ਬਿਆਨ ਦਾ ਜ਼ਿਕਰ ਕੀਤਾ, ਜਿਸ 'ਚ ਗੋਡਸੇ ਨੇ ਦੱਸਿਆ ਸੀ ਕਿ ਉਸ ਨੇ ਮਹਾਤਮਾ ਗਾਂਧੀ ਨੂੰ ਕਿਉਂ ਮਾਰਿਆ। ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰੱਗਿਆ ਠਾਕੁਰ ਨੇ ਏ. ਰਾਜਾ ਨੂੰ ਟੋਕਦੇ ਹੋਏ ਗੋਡਸੇ ਨੂੰ ਦੇਸ਼ ਭਗਤ ਦੱਸਿਆ ਸੀ। ਸਾਧਵੀ ਦੇ ਇਸ ਬਿਆਨ ਤੋਂ ਬਾਅਦ ਸਦਨ 'ਚ ਬਹੁਤ ਹੰਗਾਮਾ ਹੋਇਆ। ਰਾਹੁਲ ਗਾਂਧੀ ਨੇ ਕਿਹਾ ਸੀ,''ਅੱਤਵਾਦੀ ਸਾਧਵੀ ਪ੍ਰੱਗਿਆ ਨੇ ਅੱਤਵਾਦੀ ਗੋਡਸੇ ਨੂੰ ਦੇਸ਼ ਭਗਤ ਦੱਸਿਆ।''


DIsha

Content Editor

Related News