ਰਾਹੁਲ ਨੇ ਮਜ਼ਦੂਰਾਂ ਤੋਂ ਕਿਰਾਇਆ ਵਸੂਲਣ ਨੂੰ ਲੈ ਕੇ ਰੇਲਵੇ 'ਤੇ ਸਾਧਿਆ ਨਿਸ਼ਾਨਾ
Monday, May 04, 2020 - 09:55 AM (IST)

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਇਹ ਆਪਣੇ ਆਪ 'ਚ ਇਕ ਗੁੱਥੀ ਹੈ ਕਿ ਰੇਲਵੇ ਇਕ ਪਾਸੇ 'ਪੀ.ਐੱਮ. ਕੇਅਰਜ਼' ਫੰਡ 'ਚ 151 ਕਰੋੜ ਰੁਪਏ ਦੇ ਰਿਹਾ ਹੈ ਅਤੇ ਦੂਜੇ ਪਾਸੇ ਪ੍ਰਵਾਸੀ ਮਜ਼ਦੂਰਾਂ ਤੋਂ ਕਿਰਾਇਆ ਵਸੂਲ ਰਿਹਾ ਹੈ। ਉਨਾਂ ਨੇ ਟਵੀਟ ਕੀਤਾ,''ਇਕ ਪਾਸੇ ਰੇਲਵੇ ਦੂਜੇ ਸੂਬਿਆਂ 'ਚ ਫਸੇ ਮਜ਼ਦੂਰਾਂ ਤੋਂ ਕਿਰਾਇਆ ਵਸੂਲ ਰਹੀ ਹੈ, ਉੱਥੇ ਹੀ ਦੂਜੇ ਪਾਸੇ ਰੇਲ ਮੰਤਰਾਲੇ ਪੀ.ਐੱਮ. ਕੇਅਰਜ਼ ਫੰਡ 'ਚ 151 ਕਰੋੜ ਰੁਪਏ ਦਾ ਚੰਦਾ ਦੇ ਰਿਹਾ ਹੈ। ਜ਼ਰਾ ਇਹ ਗੁੱਥੀ ਸੁਲਝਾਓ!''
ਦੱਸਣਯੋਗ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਇਨਾਂ ਮਜ਼ਦੂਰਾਂ ਦੇ ਆਉਣ 'ਤੇ ਹੋਣ ਵਾਲੇ ਖਰਚ ਦਾ ਵਹਿਨ ਪਾਰਟੀ ਦੀਆਂ ਪ੍ਰਦੇਸ਼ ਇਕਾਈਆਂ ਕਰਨਗੀਆਂ। ਉਨਾਂ ਨੇ ਕਿਹਾ,''ਕਾਂਗਰਸ ਨੇ ਮਜ਼ਦੂਰਾਂ ਦੀ ਇਸ ਮੁਫ਼ਤ ਰੇਲ ਯਾਤਰਾ ਦੀ ਮੰਗ ਨੂੰ ਵਾਰ-ਵਾਰ ਚੁੱਕਿਆ ਹੈ। ਬਦਕਿਸਮਤੀ ਨਾਲ ਨਾ ਸਰਕਾਰ ਨੇ ਇਕ ਸੁਣੀ ਅਤੇ ਨਾ ਹੀ ਰੇਲ ਮੰਤਰਾਲੇ ਨੇ। ਇਸ ਲਈ ਕਾਂਗਰਸ ਨੇ ਇਹ ਫੈਸਲਾ ਲਿਆ ਹੈ ਕਿ ਹਰ ਪ੍ਰਦੇਸ਼ ਕਾਂਗਰਸ ਕਮੇਟੀ ਹਰ ਲੋੜਵੰਦ ਮਜ਼ਦੂਰਾਂ ਦੇ ਘਰ ਆਉਣ ਦੀ ਰੇਲ ਯਾਤਰਾ ਦਾ ਟਿਕਟ ਖਰਚ ਵਹਿਨ ਕਰੇਗੀ।''