ਰਾਹੁਲ ਗਾਂਧੀ ਦੇ 5 ਵੱਡੇ ਨੁਕਤੇ, ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਹਲੂਣਿਆ,ਮੋਦੀ 'ਤੇ ਵੀ ਕੱਸਿਆ ਤੰਜ

10/12/2020 11:14:06 AM

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਕੌਂਸਲ ਦੀ ਬੈਠਕ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਬੋਲਿਆ ਹੈ। ਰਾਹੁਲ ਨੇ ਕਿਹਾ ਕਿ ਕੇਂਦਰ ਵਲੋਂ ਸੂਬਿਆਂ ਨੂੰ ਦਿੱਤੇ ਜਾਣ ਵਾਲੇ ਜੀ.ਐੱਸ.ਟੀ. ਮਾਲੀਆ ਦੇ ਮੁੱਦੇ 'ਤੇ ਮੁੱਖ ਮੰਤਰੀਆਂ ਨੂੰ ਸਵਾਲ ਕੀਤਾ ਹੈ ਕਿ ਉਹ ਮੋਦੀ ਲਈ ਲੋਕਾਂ ਦੇ ਭਵਿੱਖ ਨੂੰ ਕਿਉਂ ਗਿਰਵੀ ਰੱਖ ਰਹੇ ਹਨ। ਜੀ.ਐੱਸ.ਟੀ. ਕੌਂਸਲ ਦੀ ਅੱਜ ਯਾਨੀ ਸੋਮਵਾਰ ਨੂੰ ਹੋਣ ਵਾਲੀ ਬੈਠਕ 'ਚ ਸੂਬਿਆਂ ਦੇ ਮਾਲੀਆ ਬਕਾਇਆ ਮੁੱਦੇ 'ਤੇ ਚਰਚਾ ਹੋਣੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਦੋਸ਼ ਲਗਾਇਆ ਕਿ ਪਹਿਲਾਂ ਕੇਂਦਰ ਸਰਕਾਰ ਨੇ ਜੀ.ਐੱਸ.ਟੀ. ਲਾਗੂ ਹੋਣ ਤੋਂ ਬਾਅਦ ਸੂਬਿਆਂ ਨੂੰ ਮਾਲੀਆ ਨੁਕਸਾਨ ਦੀ ਭਰਪਾਈ ਦਾ ਵਾਅਦਾ ਕੀਤਾ ਸੀ ਪਰ ਜਦੋਂ ਕੋਰੋਨਾ ਮਹਾਮਾਰੀ ਕਾਰਨ ਅਰਥ ਵਿਵਸਥਾ ਠੱਪ ਹੋ ਗਈ ਤਾਂ ਹੁਣ ਕੇਂਦਰ ਆਪਣੇ ਵਾਅਦੇ ਤੋਂ ਪਿੱਛੇ ਹਟ ਰਿਹਾ ਹੈ। 

PunjabKesariਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਨੇ ਆਪਣੇ ਟਵੀਟ 'ਚ ਜੀ.ਐੱਸ.ਟੀ. ਨੂੰ ਲੈ ਕੇ 5 ਬਿੰਦੂ ਚੁੱਕਦੇ ਹੋਏ ਮੋਦੀ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਇਨ੍ਹਾਂ ਬਿੰਦੂਆਂ 'ਚ ਕਿਹਾ,''1- ਕੇਂਦਰ ਸਰਕਾਰ ਨੇ ਸੂਬਿਆਂ ਨਾਲ ਜੀ.ਐੱਸ.ਟੀ. ਮਾਲੀਆ ਦੇਣ ਵਾਅਦਾ ਕੀਤਾ ਸੀ। 2- ਕੋਰੋਨਾ ਆਫ਼ਤ ਅਤੇ ਪੀ.ਐੱਮ. ਮੋਦੀ ਕਾਰਨ ਅਰਥ ਵਿਵਸਥਾ ਠੱਪ ਹੋ ਗਈ। 3- ਪੀ.ਐੱਮ. ਮੋਦੀ ਨੇ 1.4 ਲੱਖ ਕਰੋੜ ਦੀ ਟੈਸਟ ਰਿਆਇਤ ਕਾਰਪੋਰੇਟ ਨੂੰ ਦੇ ਦਿੱਤੀ ਅਤੇ ਖ਼ੁਦ ਲਈ 8400 ਕਰੋੜ ਦੇ 2 ਜਹਾਜ਼ ਖਰੀਦੇ। 4- ਹੁਣ ਕੇਂਦਰ ਕੋਲ ਸੂਬਿਆਂ ਨੂੰ ਦੇਣ ਲਈ ਕੋਈ ਪੈਸਾ ਨਹੀਂ ਹੈ। 5- ਵਿੱਤ ਮੰਤਰੀ ਸੂਬਿਆਂ ਨੂੰ ਕਹਿੰਦੀ ਹੈ ਕਿ ਉਧਾਰ ਲੈ ਲਵੋ।'' ਰਾਹੁਲ ਨੇ ਆਖਰ 'ਚ ਸਵਾਲ ਕਰਦੇ ਹੋਏ ਲਿਖਿਆ,''ਤੁਹਾਡੇ ਮੁੱਖ ਮੰਤਰੀ ਲੋਕਾਂ ਦਾ ਭਵਿੱਖ ਮੋਦੀ ਕੋਲ ਕਿਉਂ ਗਿਰਵੀ ਰੱਖ ਰਹੇ ਹਨ?''


DIsha

Content Editor

Related News