ਰਾਹੁਲ ਗਾਂਧੀ ਦੀ PM ਨੂੰ ਨਸੀਹਤ, ''ਜਾਇਜ਼ ਮੰਗਾਂ ਹਨ ਕਿਸਾਨਾਂ ਦੀਆਂ, ਦੇਸ਼ ਦੀ ਆਵਾਜ਼ ਸੁਣੋ ਮੋਦੀ ਜੀ''

09/26/2020 5:58:10 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਨਸੀਹਤ ਦਿੱਤੀ ਹੈ ਕਿ ਤੁਰੰਤ ਦੇਸ਼ਹਿੱਤ ਅਤੇ ਕਿਸਾਨਾਂ ਦੇ ਹਿੱਤ 'ਚ ਖੇਤੀਬਾੜੀ ਬਿੱਲ ਨੂੰ ਵਾਪਸ ਲੈਣ। ਰਾਹੁਲ ਨੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣ ਦੀ ਗੱਲ ਪ੍ਰਧਾਨ ਮੰਤਰੀ ਮੋਦੀ ਨੂੰ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ। ਇਕ ਵੀਡੀਓ ਸੰਦੇਸ਼ ਜਾਰੀ ਕਰ ਕੇ ਰਾਹੁਲ ਨੇ ਟਵੀਟ ਕੀਤਾ,''ਜਾਇਜ਼ ਮੰਗਾਂ ਹਨ ਕਿਸਾਨਾਂ ਦੀਆਂ, ਦੇਸ਼ ਦੀ ਆਵਾਜ਼ ਸੁਣੋ, ਮੋਦੀ ਜੀ। ਜੈ ਕਿਸਾਨ, ਜੈ ਹਿੰਦੁਸਤਾਨ। 

ਰਾਹੁਲ ਨੇ ਵੀਡੀਓ ਸੰਦੇਸ਼ 'ਚ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਕਿਸਾਨ ਭਰਾਵਾਂ 'ਤੇ ਤੇਜ਼ੀ ਨਾਲ ਹਮਲਾ ਚਾਲੂ ਹੈ। ਸਭ ਤੋਂ ਪਹਿਲਾਂ ਨੋਟਬੰਦੀ, ਫਿਰ ਜੀ.ਐੱਸ.ਟੀ. ਅਤੇ ਉਸ ਤੋਂ ਬਾਅਦ ਕੋਰੋਨਾ ਦੇ ਸਮੇਂ ਤੁਹਾਨੂੰ ਇਕ ਰੁਪਈਆ ਵੀ ਨਹੀਂ ਦਿੱਤਾ ਗਿਆ। ਤੁਹਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੁਹਾਨੂੰ ਗੁਲਾਮ ਬਣਾਇਆ ਜਾ ਰਿਹਾ ਹੈ। ਕਾਰਪੋਰੇਟਸ ਦਾ ਗੁਲਾਮ ਬਣਾਇਆ ਜਾ ਰਿਹਾ ਹੈ ਅਤੇ ਹੁਣ ਇਹ ਤਿੰਨ ਭਿਆਨਕ ਕਾਨੂੰਨ, ਤੁਹਾਨੂੰ ਖਤਮ ਕਰਨ ਲਈ ਕਾਨੂੰਨ, ਤੁਹਾਡੇ ਪੈਰ 'ਤੇ ਕੁਹਾੜੀ ਮਾਰਨ ਵਾਲੇ ਕਾਨੂੰਨ ਲਿਆਂਦਾ ਗਿਆ ਹੈ। ਅਸੀਂ ਤੁਹਾਡੇ ਨਾਲ ਖੜ੍ਹੇ ਹਾਂ ਅਤੇ ਇਨ੍ਹਾਂ ਕਾਨੂੰਨਾਂ ਨੂੰ ਅਸੀਂ ਰੋਕਾਂਗੇ, ਮਿਲ ਕੇ ਰੋਕਾਂਗੇ।''

ਰਾਹੁਲ ਨੇ ਵੀਡੀਓ 'ਚ ਕਿਹਾ,''ਸਰਕਾਰ ਨੂੰ ਅਸੀਂ ਕਹਿਣਾ ਚਾਹਾਂਗੇ ਕਿ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਹੈ। ਜੇਕਰ ਕਿਸਾਨ ਸੜਕ 'ਤੇ ਉਤਰ ਆਇਆ ਤਾਂ ਬਹੁਤ ਜ਼ਬਰਦਸਤ ਨੁਕਸਾਨ ਹੋਣ ਵਾਲਾ ਹੈ। ਇਹ ਕਾਨੂੰਨ ਤੁਸੀਂ ਇਕਦਮ ਵਾਪਸ ਲਵੋ। ਟਾਈਮ ਵੇਸਟ ਨਾ ਕਰੋ ਅਤੇ ਕਿਸਾਨਾਂ ਨੂੰ ਐੱਮ.ਐੱਸ.ਪੀ. ਦੀ ਗਾਰੰਟੀ ਦਿਓ।''


DIsha

Content Editor

Related News