ਰਾਹੁਲ ਗਾਂਧੀ ਦੀ ਮੋਦੀ ਸਰਕਾਰ ਨੂੰ ਨਸੀਹਤ- ਗਰੀਬ ਨੂੰ ਪੈਸਾ ਦਿਓ, ਉਦਯੋਗਪਤੀਆਂ ਨੂੰ ਰਾਹਤ ਨਹੀਂ

08/26/2020 11:48:32 AM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਅਰਥ ਵਿਵਸਥਾ 'ਚ ਸੁਧਾਰ ਲਈ ਸਰਕਾਰ ਨੂੰ ਉਨ੍ਹਾਂ ਨੇ ਜੋ ਸਲਾਹ ਦਿੱਤੀ, ਉਹ ਉੱਚਿਤ ਸੀ ਅਤੇ ਹੁਣ ਰਿਜ਼ਰਵ ਬੈਂਕ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਰਾਹੁਲ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਲਿਖਿਆ ਕਿ ਸਰਕਾਰ ਨੂੰ ਹੁਣ ਜ਼ਿਆਦਾ ਖਰਚ ਕਰਨ ਦੀ ਜ਼ਰੂਰਤ ਹੈ, ਕਰਜ਼ ਦੇਣ ਦੀ ਜ਼ਰੂਰਤ ਨਹੀਂ ਹੈ। ਗਰੀਬ ਨੂੰ ਪੈਸਾ ਦਿਓ, ਉਦਯੋਗਪਤੀਆਂ ਨੂੰ ਟੈਕਸ ਮੁਆਫ਼ ਨਾ ਕਰੋ। ਖਪਤ ਤੋਂ ਅਰਥ ਵਿਵਸਥਾ ਨੂੰ ਫਿਰ ਤੋਂ ਚਾਲੂ ਕਰਵਾਓ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਮੀਡੀਆ ਰਾਹੀਂ ਧਿਆਨ ਹਟਾਉਣ ਨਾਲ ਗਰੀਬਾਂ ਦੀ ਮਦਦ ਨਹੀਂ ਹੋਵੇਗੀ ਜਾਂ ਆਰਥਿਕ ਸੰਕਟ ਗਾਇਬ ਨਹੀਂ ਹੋਵੇਗਾ।

PunjabKesariਇਸ ਦੇ ਨਾਲ ਹੀ ਸ਼੍ਰੀ ਗਾਂਧੀ ਨੇ ਇਕ ਅੰਗਰੇਜ਼ੀ ਅਖਬਾਰ 'ਚ ਛਪੀ ਖਬਰ ਨੂੰ ਵੀ ਪੋਸਟ ਕੀਤਾ ਹੈ, ਜਿਸ 'ਚ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਅਰਥ ਵਿਵਸਥਾ 'ਚ ਸੁਧਾਰ ਲਈ ਖਪਤ ਵਧਾਉਣੀ ਅਤੇ ਕਰਜ਼ ਦੇਣਾ ਘੱਟ ਕੀਤਾ ਜਾਣਾ ਜ਼ਰੂਰੀ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਦੇਸ਼ 'ਚ ਖਪਤ ਨੂੰ ਗੰਭੀਰ ਝਟਕਾ ਲੱਗਾ ਹੈ, ਗਰੀਬ ਨੂੰ ਜ਼ਿਆਦਾ ਨੁਕਸਾਨ ਪਹੁੰਚਿਆ ਹੈ, ਅਜਿਹੇ 'ਚ ਅਰਥ ਵਿਵਸਥਾ ਦੇ ਪੱਟੜੀ 'ਤੇ ਆਉਣ 'ਚ ਕਾਫ਼ੀ ਸਮਾਂ ਲੱਗੇਗਾ।


DIsha

Content Editor

Related News