ਕੋਰੋਨਾ ਵੈਕਸੀਨ ''ਤੇ ਰਾਹੁਲ ਦੀ ਸਰਕਾਰ ਨੂੰ ਸਲਾਹ
Friday, Aug 14, 2020 - 11:15 AM (IST)

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੁਨੀਆ ਦੇ ਪ੍ਰਮੁੱਖ ਦੇਸ਼ਾਂ 'ਚ ਕੋਰੋਨਾ ਦੀ ਵੈਕਸੀਨ ਬਣਾਉਣ ਦੀ ਮਚੀ ਹੋੜ ਦਰਮਿਆਨ ਸਰਕਾਰ ਨੂੰ ਇਹ ਵੈਕਸੀਨ ਸਾਰਿਆਂ ਨੂੰ ਆਸਾਨੀ ਨਾਲ ਉਪਲੱਬਧ ਕਰਨ ਦੀ ਦਿਸ਼ਾ 'ਚ ਸਮਾਵੇਸ਼ੀ ਰਣਨੀਤੀ ਬਣਾਉਣ 'ਤੇ ਕੰਮ ਕਰਨਾ ਚਾਹੀਦਾ। ਸ਼੍ਰੀ ਗਾਂਧੀ ਨੇ ਕਿਹਾ ਕਿ ਇਹ ਸਹੀ ਹੈ ਕਿ ਭਾਰਤ ਇਸ ਵੈਕਸੀਨ ਦਾ ਉਤਪਾਦਨ ਕਰਨ ਵਾਲਾ ਦੁਨੀਆ ਦਾ ਪ੍ਰਮੁੱਖ ਦੇਸ਼ ਹੋਵੇਗਾ ਪਰ ਇਸ ਲਈ ਓਨੀ ਹੀ ਸਾਵਧਾਨੀ ਅਤੇ ਰਣਨੀਤੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤ ਕੋਵਿਡ-19 ਵੈਕਸੀਨ ਉਤਪਾਦਕ ਦੇਸ਼ਾਂ 'ਚੋਂ ਇਕ ਹੋਵੇਗਾ। ਇਸ ਕੰਮ 'ਚ ਉਪਲੱਬਧਤਾ ਅਤੇ ਉੱਚਿਤ ਵੰਡ ਯਕੀਨੀ ਕਰਨ ਲਈ ਇਕ ਸਪੱਸ਼ਟ ਪਰਿਭਾਸ਼ਿਤ, ਸਮਾਵੇਸ਼ੀ ਅਤੇ ਸਮਾਨ ਰੂਪ ਨਾਲ ਸਾਰਿਆਂ ਨੂੰ ਵੈਕਸੀਨ ਪਹੁੰਚਾਉਣ ਦੀ ਰਣਨੀਤੀ 'ਤੇ ਕੰਮ ਕਰਨ ਦੀ ਜ਼ਰੂਰਤ ਹੈ। ਕੇਂਦਰ ਸਰਕਾਰ ਨੂੰ ਹੁਣ ਇਸ ਦਿਸ਼ਾ 'ਚ ਕੰਮ ਕਰਨਾ ਹੀ ਚਾਹੀਦਾ।''