68,607 ਕਰੋੜ ਰੁਪਏ ਦਾ ਕਰਜ਼ ਮੁਆਫ ਕਰਣ ''ਤੇ ਕਾਂਗਰਸ ਨੇ ਭਾਜਪਾ ''ਤੇ ਵਿੰਨ੍ਹਿਆ ਨਿਸ਼ਾਨਾ

Wednesday, Apr 29, 2020 - 01:42 AM (IST)

68,607 ਕਰੋੜ ਰੁਪਏ ਦਾ ਕਰਜ਼ ਮੁਆਫ ਕਰਣ ''ਤੇ ਕਾਂਗਰਸ ਨੇ ਭਾਜਪਾ ''ਤੇ ਵਿੰਨ੍ਹਿਆ ਨਿਸ਼ਾਨਾ

ਨਵੀਂ ਦਿੱਲੀ (ਕ੍ਰਿਸ਼ਣਮੋਹਨ ਸਿੰਘ) : ਕੋਰੋਨਾ ਨਾਲ ਲੜਾਈ ਦੀ ਮੁਹਿੰਮ 'ਚ ਕੇਂਦਰ ਸਰਕਾਰ ਨੂੰ ਆਪਣਾ ਸਮਰਥਨ ਜਤਾਉਣ ਵਾਲੀ ਕਾਂਗਰਸ ਇੱਕ ਵਾਰ ਫਿਰ ਮੋਦੀ ਸਰਕਾਰ 'ਤੇ ਹਮਲਾਵਰ ਹੈ। ਪਾਰਟੀ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਸਰਕਾਰ ਨੇ ਕਿਹੜੇ ਵੱਡੇ ਬੈਂਕ ਕਰਜ਼ਾ ਬਕਾਏਦਾਰਾਂ ਦੇ ਕਿੰਨੇ ਹਜ਼ਾਰ ਕਰੋੜ ਰੁਪਏ ਮੁਆਫ ਕੀਤੇ ਹਨ, ਇਹ ਸਵਾਲ ਸੰਸਦ 'ਚ ਲਗਾਤਾਰ ਚੁੱਕੇ ਜਾਣ ਦੇ ਬਾਅਦ ਵੀ ਇਸਦਾ ਜਵਾਬ ਖਜ਼ਾਨਾ-ਮੰਤਰੀ ਨਿਰਮਲਾ ਸੀਤਾਰਮਨ ਕਿਉਂ ਨਹੀਂ ਦੇ ਰਹੀ ਸਨ, ਇਹ ਹੁਣ ਸਾਹਮਣੇ ਆਇਆ ਹੈ। 50 ਵੱਡੇ ਬੈਂਕ ਕਰਜ਼ਾ ਬਕਾਏਦਾਰਾਂ 'ਚ ਨੀਰਵ ਮੋਦੀ, ਮੇਹੁਲ ਚੋਕਸੀ ਅਤੇ ਵਿਜੇ ਮਾਲਿਆ ਦੇ ਵੀ ਨਾਮ ਹਨ ਜਿਨ੍ਹਾਂ ਦੇ ਸਬੰਧ ਗੁਜਰਾਤ ਦੀ ਰਾਜਨੀਤੀ ਦੇ ਸਮੇਂ ਤੋਂ ਹੀ ਕੇਂਦਰੀ ਸੱਤਾ ਦੇ ਕਿਹੜੇ ਚੋਟੀ ਦੇ ਨੇਤਾ ਨਾਲ ਰਿਹਾ ਹੈ,  ਇਸ ਦਾ ਸਾਰਿਆਂ ਨੂੰ ਪਤਾ ਹੈ। ਇਸ ਦਾ ਖੁਲਾਸਾ ਆਰ.ਟੀ.ਆਈ. ਤੋਂ ਹੋਇਆ।

ਇਸ ਬਾਰੇ ਭਾਰਤੀ ਰਿਜ਼ਰਵ ਬੈਂਕ ਤੋਂ ਮਿਲੇ ਇੱਕ ਆਰ.ਟੀ.ਆਈ. ਦੇ ਜਵਾਬ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਨੀਰਵ ਮੋਦੀ, ਮੇਹੁਲ ਚੋਕਸੀ ਅਤੇ ਵਿਜੇ ਮਾਲਿਆ ਵਰਗੇ ਭਗੌੜਿਆਂ ਸਹਿਤ 50 ਵੱਡੇ ਬੈਂਕ ਕਰਜ਼ਾ ਬਕਾਏਦਾਰਾਂ ਦੇ 68,607 ਕਰੋੜ ਰੁਪਏ ਮੁਆਫ ਕੀਤੇ। ਇਸ ਮੋਦੀ ਸਰਕਾਰ ਨੇ ਵੱਡੇ ਉਦਯੋਗਪਤੀਆਂ ਦੇ 2014 ਤੋਂ ਸਤੰਬਰ 2019 ਤੱਕ 6.66 ਲੱਖ ਕਰੋੜ ਰੁਪਏ ਦੇ ਕਰਜ਼ ਮੁਆਫ ਕੀਤੇ ਸਨ ਪਰ ਇਹੀ ਸਰਕਾਰ ਕੋਰੋਨਾ ਕਹਿਰ ਅਤੇ ਤਾਲਾਬੰਦੀ ਦੇ ਚਲਦੇ ਆਰਥਕ ਤੰਗੀ ਤੋਂ ਜੂਝ ਰਹੀ ਰਾਜ ਸਰਕਾਰਾਂ ਖਾਸ ਤੌਰ 'ਤੇ ਵਿਰੋਧੀ ਰਾਜ ਸਰਕਾਰਾਂ ਨੂੰ ਉਨ੍ਹਾਂ ਦੇ ਬਾਕੀ ਹਜ਼ਾਰਾਂ ਕਰੋੜ ਰੁਪਏ ਨਹੀਂ ਦੇ ਰਹੀ ਹੈ।

ਪਾਰਟੀ ਦੇ ਮੁੱਖ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੱਤਰਕਾਰਾਂ ਨਾਲ ਗੱਲਬਾਤ 'ਚ ਦੋਸ਼ ਲਗਾਇਆ ਕਿ ਬੈਂਕ ਲੁਟੇਰਿਆਂ ਦੁਆਰਾ ‘ਪੈਸਾ ਲੁੱਟੋ - ਵਿਦੇਸ਼ ਜਾਓ - ਲੋਨ ਮੁਆਫ ਕਰਾਓ’ ਟਰੈਵਲ ਏਜੰਸੀ ਦਾ ਪਰਦਾਫਾਸ਼ ਹੋ ਗਿਆ ਹੈ। ‘ਭਗੌੜਿਆਂ ਦੇ ਨਾਲ - ਭਗੌੜਿਆਂ ਦਾ ਲੋਨ ਮੁਆਫ’ ਭਾਜਪਾ ਸਰਕਾਰ ਦਾ ਮੂਲ ਮੰਤਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ 16 ਮਾਰਚ, 2020 ਨੂੰ ਸੰਸਦ 'ਚ ਰਾਹੁਲ ਗਾਂਧੀ ਨੇ ਦੇਸ਼ ਦੇ ਸਭ ਤੋਂ ਵੱਡੇ 50 ਬੈਂਕ ਘਪਲੇਬਾਜਾਂ ਦੇ ਨਾਮ ਮੋਦੀ  ਸਰਕਾਰ ਤੋਂ ਪੁੱਛੇ। ਖਜ਼ਾਨਾ-ਮੰਤਰੀ ਅਤੇ ਸਰਕਾਰ ਨੇ ਸਾਜ਼ਿਸ਼ ਵਾਲੀ ਚੁੱਪੀ ਵੱਟ ਕੇ ਇਹ ਨਾਮ ਜ਼ਾਹਿਰ ਕਰਣ ਤੋਂ ਮਨਾ ਕਰ ਦਿੱਤਾ।

ਭਾਜਪਾ ਦੇ ਦੋਸਤਾਂ ਨੂੰ ਬਚਾਉਣ ਲਈ ਸੰਸਦ 'ਚ ਸੱਚ ਛੁਪਾਇਆ : ਰਾਹੁਲ  ਗਾਂਧੀ ਨੇ ਇਸ ਬਾਰੇ ਟਵੀਟ 'ਚ ਕਿਹਾ - ਸੰਸਦ 'ਚ ਮੈਂ ਇੱਕ ਸਿੱਧਾ - ਜਿਹਾ ਸਵਾਲ ਪੁੱਛਿਆ ਸੀ ਕਿ ਮੈਨੂੰ ਦੇਸ਼ ਦੇ 50 ਸਭ ਤੋਂ ਵੱਡੇ ਬੈਂਕ ਚੋਰਾਂ ਦੇ ਨਾਮ ਦੱਸੋ। ਖਜ਼ਾਨਾ-ਮੰਤਰੀ ਨੇ ਜਵਾਬ ਦੇਣ ਤੋਂ ਮਨਾ ਕਰ ਦਿੱਤਾ। ਹੁਣ ਆਰ.ਬੀ.ਆਈ. ਨੇ ਨੀਰਵ ਮੋਦੀ, ਮੇਹੁਲ ਚੋਕਸੀ ਸਹਿਤ ਭਾਜਪਾ ਦੇ ਦੋਸਤਾਂ ਦੇ ਨਾਮ ਬੈਂਕ ਚੋਰਾਂ ਦੀ ਸੂਚੀ 'ਚ ਪਾਏ ਹਨ। ਇਸ ਲਈ ਸੰਸਦ 'ਚ ਇਸ ਸੱਚ ਨੂੰ ਛੁਪਾਇਆ ਗਿਆ।


author

Inder Prajapati

Content Editor

Related News